ਸੜਕ ਦੀ ਸਹੂਲਤ ਤੋਂ ਸਖਣੇ ਦੋ ਪਿੰਡਾਂ ਦੇ ਲੋਕ ਵੋਟਿੰਗ ਦੇ ਬਾਈਕਾਟ ''ਤੇ ਅੜੇ

Friday, Apr 19, 2024 - 01:51 PM (IST)

ਚੰਪਾਵਤ- ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੇ ਵਿਧਾਨ ਸਭਾ ਖੇਤਰ ਚੰਪਾਵਤ ਦੇ ਦੋ ਪਿੰਡਾਂ ਦੇ ਲੋਕ ਅਧਿਕਾਰੀਆਂ ਦੇ ਸਮਝਾਉਣ ਦੇ ਬਾਵਜੂਦ ਲੋਕ ਸਭਾ ਚੋਣਾਂ ਵਿਚ ਵੋਟਿੰਗ ਦੇ ਬਾਈਕਾਟ ਦੇ ਆਪਣੇ ਫ਼ੈਸਲੇ 'ਤੇ ਅੜੇ ਹਨ। ਲੰਬੇ ਸਮੇਂ ਤੋਂ ਪਿੰਡ ਤੱਕ ਸੜਕ ਦੀ ਮੰਗ ਕਰ ਰਹੇ ਕੋਟ ਅਮੋੜੀ ਅਤੇ ਸੈਦਰਕਾ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਆਪਣੀ ਅਣਦੇਖੀ ਕਾਰਨ ਉਨ੍ਹਾਂ ਨੇ ਚੋਣਾਂ ਦਾ ਬਾਈਕਾਟ ਦਾ ਫ਼ੈਸਲਾ ਕੀਤਾ ਹੈ। ਦੋਹਾਂ ਪਿੰਡਾ ਵਿਚ ਕਰੀਬ 200 ਵੋਟਰ ਹਨ। ਪ੍ਰਸ਼ਾਸਨ ਵਲੋਂ ਸ਼ੁੱਕਰਵਾਰ ਦੇ ਦਿਨ ਵੀ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਨਹੀਂ ਮੰਨੇ।

ਇਹ ਵੀ ਪੜ੍ਹੋ- ਦੁਨੀਆ ਦੀ ਸਭ ਤੋਂ ਛੋਟੀ ਕੱਦ ਵਾਲੀ ਮਹਿਲਾ ਜੋਤੀ ਆਮਗੇ ਨੇ ਪਾਈ ਵੋਟ, ਗਿਨੀਜ਼ ਬੁੱਕ 'ਚ ਦਰਜ ਹੈ ਨਾਂਅ

ਇਕ ਪਿੰਡ ਵਾਸੀ ਹਰੀਸ਼ ਨੇ ਕਿਹਾ ਕਿ ਪਿੰਡ ਵਾਲਿਆਂ ਕੋਲ ਇਸ ਤੋਂ ਇਲਾਵਾ ਕੋਈ ਹੋਰ ਬਦਲ ਨਹੀਂ ਬਚਿਆ ਹੈ। ਚੰਪਾਵਤ ਦੇ ਜ਼ਿਲ੍ਹਾ ਅਧਿਕਾਰੀ ਅਤੇ ਜ਼ਿਲ੍ਹਾ ਚੋਣ ਅਧਿਕਾਰੀ ਨਵਨੀਤ ਪਾਂਡੇ ਨੇ ਦੱਸਿਆ ਕਿ ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਕਿ ਹਰ ਵੋਟਰ ਨੂੰ ਆਪਣੇ ਵੋਟ ਦੇ ਅਧਿਕਾਰ ਦੇ ਇਸਤੇਮਾਲ ਲਈ ਜਾਗਰੂਕ ਕੀਤਾ ਜਾਵੇ। ਚੰਪਾਵਤ, ਅਲਮੋੜਾ ਸੰਸਦੀ ਖੇਤਰ ਦਾ ਹਿੱਸਾ ਹੈ, ਜਿੱਥੋਂ ਭਾਜਪਾ ਉਮੀਦਵਾਰ ਅਜੇ ਟਮਟਾ ਅਤੇ ਕਾਂਗਰਸ ਦੇ ਪ੍ਰਦੀਪ ਵਿਚਾਲੇ ਸਿੱਧਾ ਮੁਕਾਬਲਾ ਹੈ।

ਇਹ ਵੀ ਪੜ੍ਹੋ- PM ਮੋਦੀ ਨੇ ਵੋਟਰਾਂ ਨੂੰ ਵੱਧ-ਚੜ੍ਹ ਕੇ ਵੋਟ ਪਾਉਣ ਦੀ ਕੀਤੀ ਅਪੀਲ, ਕਿਹਾ- ਹਰ ਵੋਟ ਹੈ ਕੀਮਤੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News