ਮੋਦੀ ਸੰਵਿਧਾਨ ਬਦਲਣ ਲਈ ਲਗਾ ਰਹੇ ‘400 ਪਾਰ’ ਦਾ ਨਾਅਰਾ : ਖੜਗੇ
Tuesday, Apr 23, 2024 - 02:11 PM (IST)
ਚੰਨਾਪਟਨਾ (ਕਰਨਾਟਕ), (ਭਾਸ਼ਾ)- ਕਾਂਗਰਸ ਦੇ ਮੁਖੀ ਐੱਮ. ਮੱਲਿਕਾਰਜੁਨ ਖੜਗੇ ਨੇ ਸੋਮਵਾਰ ਨੂੰ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਪ੍ਰਚਾਰ ਦੌਰਾਨ ‘400 ਪਾਰ’ ਦਾ ਨਾਅਰਾ ਇਸ ਲਈ ਲਗਾ ਰਹੇ ਹਨ ਤਾਂ ਜੋ ਰਾਸ਼ਟਰੀ ਲੋਕਤੰਤਰੀ ਗੱਠਜੋੜ (ਐੱਨ. ਡੀ. ਏ.) ਨੂੰ ਲੋਕ ਸਭਾ ਵਿਚ ਦੋ ਤਿਹਾਈ ਬਹੁਮਤ ਮਿਲ ਸਕੇ, ਜੋ ਸੰਵਿਧਾਨ ਬਦਲਣ ਲਈ ਜ਼ਰੂਰੀ ਹੈ।
ਖੜਗੇ ਨੇ ਕਾਂਗਰਸ ਦੇ ਚੋਣ ਮਨੋਰਥ ਪੱਤਰ ’ਤੇ ਮੁਸਲਿਮ ਲੀਗ ਦੀ ਛਾਪ ਹੋਣ ਦੇ ਪ੍ਰਧਾਨ ਮੰਤਰੀ ਦੇ ਦੋਸ਼ ਨੂੰ ਲੈ ਕੇ ਉਨ੍ਹਾਂ ’ਤੇ ਹਮਲਾ ਬੋਲਦਿਆਂ ਕਿਹਾ ਕਿ ਉਹ ਮੋਦੀ ਨਾਲ ਖੁੱਲ੍ਹੀ ਬਹਿਸ ਕਰਨ ਲਈ ਤਿਆਰ ਹਨ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਚੋਣ ਲੋਕਤੰਤਰ ਅਤੇ ਸੰਵਿਧਾਨ ਬਚਾਉਣ ਲਈ ਮਹੱਤਵਪੂਰਨ ਹੈ। ਜੇਕਰ ਤੁਸੀਂ ਇਨ੍ਹਾਂ ਮੁੱਦਿਆਂ ’ਤੇ ਵੋਟ ਪਾਓਗੇ ਤਾਂ ਵੋਟ ਕਾਂਗਰਸ ਨੂੰ ਜਾਵੇਗੀ। ਜੇਕਰ ਤੁਸੀਂ ਕਾਂਗਰਸ ਨੂੰ ਵੋਟ ਨਹੀਂ ਦਿੰਦੇ ਤਾਂ ਦੇਸ਼ ਵਿਚ ਕੋਈ ਸੰਵਿਧਾਨ ਜਾਂ ਲੋਕਤੰਤਰ ਨਹੀਂ ਬਚੇਗਾ। ਇਥੇ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੋਦੀ ਦੋ-ਤਿਹਾਈ ਬਹੁਮਤ ਮੰਗ ਰਹੇ ਹਨ।