ਖ਼ੁਦ ਨੂੰ ਮਹਾਨ ਮੰਨ ਕੇ ਦੇਸ਼, ਲੋਕਤੰਤਰ ਦੀ ਮਰਿਆਦਾ ਦਾ ਚੀਰਹਰਣ ਕਰ ਰਹੇ ਹਨ PM ਮੋਦੀ : ਸੋਨੀਆ ਗਾਂਧੀ

04/06/2024 2:46:43 PM

ਜੈਪੁਰ (ਭਾਸ਼ਾ)- ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਹਮਲਾ ਬੋਲਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਉਹ ਖ਼ੁਦ ਨੂੰ ਮਹਾਨ ਮੰਨ ਕੇ ਦੇਸ਼ ਅਤੇ ਲੋਕਤੰਤਰ ਦੀ ਮਰਿਆਦਾ ਦਾ ਚੀਰਹਰਣ ਕਰ ਰਹੇ ਹਨ। ਇਸ ਦੇ ਨਾਲ ਹੀ ਸੋਨੀਆ ਗਾਂਧੀ ਨੇ ਕਿਹਾ,''ਅੱਜ ਸਾਡੇ ਦੇਸ਼ ਦਾ ਲੋਕਤੰਤਰ ਖ਼ਤਰੇ 'ਚ ਹੈ।'' ਸੋਨੀਆ ਗਾਂਧੀ ਇੱਥੇ ਵਿਦਿਆਧਰ ਨਗਰ 'ਚ ਆਯੋਜਿਤ ਇਕ ਚੋਣ ਜਨ ਸਭਾ ਨੂੰ ਸੰਬੋਧਨ ਕਰ ਰਹੀ ਸੀ। ਉਨ੍ਹਾਂ ਕਿਹਾ,''ਦੇਸ਼ ਦੇ ਉੱਪਰ ਹੋ ਜਾਣ ਦੀ ਗੱਲ ਸੁਫ਼ਨੇ 'ਚ ਵੀ ਨਹੀਂ ਸੋਚੀ ਜਾ ਸਕਦੀ। ਕੀ ਕੋਈ ਦੇਸ਼ ਤੋਂ ਵੱਡਾ ਹੋ ਸਕਦਾ ਹੈ? ਜੋ ਅਜਿਹਾ ਸੋਚਦਾ ਹੈ ਉਸ ਨੂੰ ਦੇਸ਼ ਦੀ ਜਨਤਾ ਸਬਕ ਸਿਖਾ ਦਿੰਦੀ ਹੈ। ਬਦਕਿਸਮਤੀ ਨਾਲ ਅੱਜ ਸਾਡੇ ਦੇਸ਼ 'ਚ ਅਜਿਹੇ ਨੇਤਾ ਸੱਤਾ 'ਚ ਵਿਰਾਜਮਾਨ ਹਨ। ਮੋਦੀ ਜੀ ਖੁਦ ਨੂੰ ਮਹਾਨ ਮੰਨ ਕੇ ਦੇਸ਼ ਅਤੇ ਲੋਕਤੰਤਰ ਦੀ ਮਰਿਆਦਾ ਦਾ ਚੀਰਹਰਣ ਕਰ ਰਹੇ ਹਨ।''

ਉਨ੍ਹਾਂ ਕਿਹਾ,''ਵਿਰੋਧੀ ਨੇਤਾਵਾਂ ਨੂੰ ਡਰਾਉਣ ਧਮਕਾਉਣ, ਭਾਜਪਾ (ਭਾਰਤੀ ਜਨਤਾ ਪਾਰਟੀ) 'ਚ ਸ਼ਾਮਲ ਕਰਵਾਉਣ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ।'' ਸੋਨੀਆ ਗਾਂਧੀ ਨੇ ਕਿਹਾ,''ਸਾਡਾ ਦੇਸ਼ ਪਿਛਲੇ 10 ਸਾਲਾਂ ਤੋਂ ਇਕ ਅਜਿਹੀ ਸਰਕਾਰ ਦੇ ਹਵਾਲੇ ਹੈ, ਜਿਸ ਨੇ ਬੇਰੁਜ਼ਗਾਰੀ, ਮਹਿੰਗਾਈ, ਆਰਥਿਕ ਸੰਕਟ, ਅਸਮਾਨਤਾ ਅਤੇ ਅੱਤਿਆਚਾਰ ਨੂੰ ਉਤਸ਼ਾਹ ਦੇਣ 'ਚ ਕੋਈ ਕਸਰ ਨਹੀਂ ਛੱਡੀ ਹੈ।'' ਮਲਿਕਾਰਜੁਨ ਖੜਗੇ, ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਅਤੇ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੀ ਇਸ ਦੌਰਾਨ ਮੌਜੂਦ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News