ਬ੍ਰਿਟੇਨ ਸਰਕਾਰ ਦੀ ਵਧੀ ਮੁਸੀਬਤ, ਨਵੇਂ ਵੀਜ਼ਾ ਨਿਯਮਾਂ ਨੂੰ ਬਦਲਣ ਲ਼ਈ ਉੱਦਮੀ ਵਧਾ ਰਹੇ ਦਬਾਅ

Sunday, Mar 31, 2024 - 01:10 PM (IST)

ਬ੍ਰਿਟੇਨ ਸਰਕਾਰ ਦੀ ਵਧੀ ਮੁਸੀਬਤ, ਨਵੇਂ ਵੀਜ਼ਾ ਨਿਯਮਾਂ ਨੂੰ ਬਦਲਣ ਲ਼ਈ ਉੱਦਮੀ ਵਧਾ ਰਹੇ ਦਬਾਅ

ਇੰਟਰਨੈਸ਼ਨਲ ਡੈਸਕ - 4 ਅਪ੍ਰੈਲ ਤੋਂ ਬ੍ਰਿਟੇਨ 'ਚ ਭਾਰਤੀਆਂ ਲਈ ਨਵੇਂ ਵੀਜ਼ਾ ਨਿਯਮਾਂ ਖਿਲਾਫ ਉੱਦਮੀ ਇਕਜੁੱਟ ਹੋ ਰਹੇ ਹਨ। ਲਗਭਗ 200 ਉੱਦਮੀਆਂ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੂਤਕ ਨੂੰ ਕਿਹਾ ਕਿ ਮੱਧ-ਪੱਧਰ ਦੇ ਹੁਨਰਮੰਦ ਵੀਜ਼ਿਆਂ 'ਤੇ ਤਨਖਾਹ ਸੀਮਾ ਵਧਾਉਣ ਨਾਲ ਲਗਭਗ 10 ਲੱਖ ਭਾਰਤੀ ਆਰਥਿਕਤਾ ਤੋਂ ਬਾਹਰ ਹੋ ਜਾਣਗੇ। ਇਸ ਤੋਂ 366 ਲੱਖ ਕਰੋੜ ਰੁਪਏ ਵਾਲੀ ਬ੍ਰਿਟੇਨ ਦੀ ਆਰਥਿਕਤਾ ਦੇ 30% ਤੋਂ ਵੱਧ ਡਿੱਗਣ ਦੀ ਉਮੀਦ ਹੈ।

ਇਹ ਵੀ ਪੜ੍ਹੋ :      ਸੋਨਾ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ, ਪਹਿਲੀ ਵਾਰ 70,000 ਰੁਪਏ ਦੇ ਪਾਰ ਪਹੁੰਚੀ ਕੀਮਤ

ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨਾਲ ਜੁੜੇ ਇਕ ਉੱਘੇ ਕਾਰੋਬਾਰੀ ਨੇ ਇਕ ਭਾਰਤ ਦੇਸ਼ ਦੀ ਅਖ਼ਬਾਰ ਨੂੰ ਦੱਸਿਆ ਕਿ ਸਰਕਾਰ ਇਹ ਮੰਨ ਰਹੀ ਹੈ ਕਿ ਮੱਧ-ਪੱਧਰੀ ਨੌਕਰੀਆਂ ਸਥਾਨਕ ਗੋਰੇ ਲੋਕਾਂ ਦੇ ਹੱਥ ਲੱਗ ਜਾਣਗੀਆਂ। ਪਰ ਜ਼ਮੀਨੀ ਹਕੀਕਤ ਇਸ ਤੋਂ ਵੱਖਰੀ ਹੈ। ਮੱਧ ਪੱਧਰ ਦੀਆਂ ਨੌਕਰੀਆਂ 'ਤੇ ਭਾਰਤੀ ਹਾਵੀ ਹਨ। ਸਾਰਾ ਸਿਸਟਮ ਰਾਤੋ-ਰਾਤ ਬਦਲਣ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸੁੰਨਕ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਪਵੇਗਾ।

ਇਹ ਵੀ ਪੜ੍ਹੋ :     ਕਾਂਗਰਸ ਨੂੰ IT ਵਿਭਾਗ ਤੋਂ ਮਿਲਿਆ 1,823 ਕਰੋੜ ਰੁਪਏ ਦਾ ਇਕ ਹੋਰ ਨਵਾਂ ਨੋਟਿਸ

ਨਵੇਂ ਵੀਜ਼ਾ ਨਿਯਮਾਂ ਕਾਰਨ ਬਰਤਾਨੀਆ ਨੂੰ ਨੁਕਸਾਨ

ਲੰਡਨ ਦੇ ਮੇਅਰ ਸਾਦਿਕ ਖਾਨ ਦਾ ਕਹਿਣਾ ਹੈ ਕਿ ਬ੍ਰਿਟੇਨ ਦੇ ਵਿਕਾਸ 'ਚ ਭਾਰਤੀਆਂ ਦਾ ਵੱਡਾ ਯੋਗਦਾਨ ਹੈ। ਸੁਨਕ ਸਰਕਾਰ ਸਿਰਫ ਭਾਰਤੀਆਂ ਦੀ ਪੌੜੀ ਹੇਠਾਂ ਖਿੱਚਣ ਦਾ ਕੰਮ ਕਰ ਰਹੀ ਹੈ। ਪਰ ਬ੍ਰਿਟੇਨ ਨੂੰ ਇਸ ਤੋਂ ਵੀ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ਪ੍ਰਵਾਸੀਆਂ ਨੇ ਬ੍ਰਿਟੇਨ ਦੀ ਆਰਥਿਕਤਾ ਨੂੰ ਹੁਲਾਰਾ ਦਿੱਤਾ ਹੈ। ਅੱਜ ਹਰ ਖੇਤਰ ਵਿੱਚ ਭਾਰਤੀਆਂ ਦੀ ਮੌਜੂਦਗੀ ਦਿਖਾਈ ਦੇ ਰਹੀ ਹੈ। ਮੱਧ-ਪੱਧਰੀ ਨੌਕਰੀਆਂ ਬ੍ਰਿਟੇਨ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ। ਪਿਛਲੇ 50 ਸਾਲਾਂ ਦੌਰਾਨ ਪ੍ਰਵਾਸੀਆਂ ਨੇ ਇਸ ਨੂੰ ਸ਼ਿੰਗਾਰਿਆ ਹੈ।

ਇਹ ਵੀ ਪੜ੍ਹੋ :     Lok Sabha Election 2024: Exit Poll ਦਿਖਾਉਣ 'ਤੇ ਲੱਗੀ ਪਾਬੰਦੀ, ਚੋਣ ਕਮਿਸ਼ਨ ਨੇ ਜਾਰੀ ਕੀਤਾ ਨੋਟੀਫਿਕੇਸ਼ਨ

ਵਿਰੋਧੀ ਲੇਬਰ ਪਾਰਟੀ ਦਾ ਵਾਅਦਾ 

ਬ੍ਰਿਟੇਨ ਦੀ ਮੁੱਖ ਵਿਰੋਧੀ ਲੇਬਰ ਪਾਰਟੀ ਦੇ ਸ਼ੈਡੋ ਮੰਤਰੀ ਕ੍ਰਿਸ ਬ੍ਰਾਇਨਟ ਨੇ ਦੱਸਿਆ ਕਿ ਜੇਕਰ ਅਸੀਂ ਸਾਲ ਦੇ ਅੰਤ 'ਚ ਹੋਣ ਵਾਲੀਆਂ ਚੋਣਾਂ 'ਚ ਸੱਤਾ 'ਚ ਆਉਂਦੇ ਹਾਂ ਤਾਂ ਮੱਧ-ਪੱਧਰੀ ਨੌਕਰੀਆਂ ਜਿਵੇਂ ਨਰਸਾਂ, ਅਧਿਆਪਕਾਂ ਅਤੇ ਸ਼ੈੱਫਾਂ ਨੂੰ ਵੀਜ਼ਾ ਲਈ ਤਨਖ਼ਾਹ ਹੱਦ ਨੂੰ ਵਾਪਸ ਸਲਾਨਾ 27.5 ਲੱਖ ਰੁਪਏ 'ਤੇ ਵਾਪਸ ਲਿਆਂਦਾ ਜਾਵੇਗਾ। ਇਸ ਦੇ ਲਈ ਲੇਬਰ ਪਾਰਟੀ ਦੀ ਮਾਈਗ੍ਰੇਸ਼ਨ ਸਲਾਹਕਾਰ ਕਮੇਟੀ ਨੇ ਸਮੀਖਿਆ ਸ਼ੁਰੂ ਕਰ ਦਿੱਤੀ ਹੈ। ਇਸ ਵਿੱਚ ਬਰਤਾਨੀਆ ਵਿੱਚ ਭਾਰਤੀਆਂ ਤੋਂ ਓਪੀਨੀਅਨ ਪੋਲਿੰਗ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :     ਭਾਜਪਾ ਦੇ 'ਮਿਸ਼ਨ 370' ਦੀ ਸ਼ੁਰੂਆਤ ਕਰਨਗੇ PM ਮੋਦੀ, 650 ਬੂਥਾਂ 'ਤੇ ਹੋਣ ਵਾਲੀ ਟਿਫਨ ਮੀਟਿੰਗ 'ਚ ਲੈਣਗੇ ਹਿੱਸਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News