ਨਾਜਾਇਜ਼ ਕਾਲੋਨੀਆਂ ਕੱਟ ਕੇ ਸਰਕਾਰ ਤੇ ਆਮ ਲੋਕਾਂ ਨੂੰ ਲਗਾਇਆ ਕਾਲੋਨਾਈਜ਼ਰਾਂ ਨੇ ਕਰੋੜਾਂ ਦਾ ਚੂਨਾ

Friday, Mar 29, 2024 - 12:40 PM (IST)

ਤਲਵੰਡੀ ਭਾਈ (ਪਾਲ) - ਸਰਕਾਰ ਨੇ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਵਿਚ ਯੋਜਨਾਬੰਦ ਤਰੀਕੇ ਨਾਲ ਕਾਲੋਨੀਆਂ ਉਸਾਰਨ ਵਾਲਿਆਂ 'ਤੇ ਅੱਖ ਰੱਖਣ ਲਈ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ ਦਾ ਗਠਨ ਕੀਤਾ ਹੋਇਆ ਹੈ। ਅਜਿਹਾ ਇਸ ਕਰਕੇ ਕਿ ਕਾਲੋਨਾਈਜ਼ਰਾਂ ਵਲੋਂ ਕੱਟੀਆਂ ਜਾਣ ਵਾਲੀਆਂ ਕਾਲੋਨੀਆਂ ਵਿਚ ਲੋਕਾਂ ਨੂੰ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ ਪਰ ਸ਼ਾਤਰ ਦਿਮਾਗ ਕਾਲੋਨਾਈਜਰ ਪੁੱਡਾ ਦੀ ਪ੍ਰਵਾਹ ਕੀਤੇ ਬਿਨਾਂ ਹੀ ਜਿਥੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਉਂਦੇ ਹਨ।

ਇਹ ਵੀ ਪੜ੍ਹੋ - ਵੱਡੀ ਖ਼ਬਰ : 30-31 ਮਾਰਚ ਨੂੰ ਬੰਦ ਰਹਿਣਗੇ ਦੇਸ਼ ਦੇ ਇਸ ਸੂਬੇ ਦੇ ਪੈਟਰੋਲ ਪੰਪ, ਨਹੀਂ ਮਿਲੇਗਾ ਤੇਲ

ਇਸ ਤੋਂ ਇਲਾਵਾ ਉਕਤ ਕਾਲੋਨੀਆਂ ਵਿਚ ਕੋਈ ਆਧੁਨਿਕ ਸਹੂਲਤ ਵੀ ਮੁਹੱਈਆ ਨਹੀਂ ਕਰਵਾਈ ਜਾਂਦੀ। ਇਸ ਸਭ ਦੀ ਜਾਣਕਾਰੀ ਪੁੱਡਾ ਨੂੰ ਵੀ ਹੋਣ ਦੇ ਬਾਵਜੂਦ ਪੁੱਡਾ ਵੀ ਮਚਲਾ ਬਣਿਆ ਹੋਇਆ ਹੈ। ਤਲਵੰਡੀ ਭਾਈ ਇਲਾਕੇ ਵਿਚ ਵੀ ਕਈ ਬਾਹਰੋਂ ਆਏ ਕਾਲੋਨਾਈਜ਼ਰਾਂ ਨੇ ਸਸਤੇ ਭਾਅ ਦੀਆਂ ਵਹਿਕ ਜ਼ਮੀਨਾਂ ਖਰੀਦ ਕੇ ਬਿਨਾਂ ਪੁੱਡਾ ਤੋਂ ਹੀ 4-5 ਏਕੜ ਦੀ ਮਨਜ਼ੂਰੀ ਲਏ ਬਿਨਾਂ ਹੀ ਧੜਾਧੜ ਕਾਲੋਨੀਆਂ ਕੱਟ ਕੇ ਇਲਾਕੇ ਦੇ ਲੋਕਾਂ ਤੋਂ ਕਰੋੜਾਂ ਰੁਪਏ ਪਲਾਟਾਂ ਦੇ ਵੱਟ ਕੇ ਆਪਣੀਆਂ ਝੋਲੀਆਂ ਭਰੀਆਂ ਜਾ ਚੁੱਕੀਆਂ ਹਨ ਅਤੇ ਅੱਗੋ ਇਨ੍ਹਾਂ ਕੋਲੋਂ ਪਲਾਟ ਖਰੀਦ ਕੇ ਫਸੇ ਕਈ ਡੀਲਰ, ਹੁਣ ਹੋਰ ਨਵੇਂ ਗਾਹਕ ਭਾਲਦੇ ਫਿਰ ਰਹੇ ਹਨ।

ਇਹ ਵੀ ਪੜ੍ਹੋ - Bank Holiday : ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ, ਅਪ੍ਰੈਲ 'ਚ 14 ਦਿਨ ਬੰਦ ਰਹਿਣਗੇ ਬੈਂਕ

ਤਲਵੰਡੀ ਭਾਈ ਦੇ ਚਾਰ-ਚੁਫੇਰੇਨੀਆਂ ਭਰ ਭਰ ਕੇ ਕੱਟੀਆਂ ਗਈਆਂ ਕਾਲੋਨੀਆਂ ਦੀ ਪੁੱਡਾ ਵਾਲਿਆਂ ਨੂੰ ਭਿਣਕ ਨਾ ਹੋਈ ਹੋਵੇ ਇਹ ਹੋ ਨਹੀਂ ਸਕਦਾ ਜਾਂ ਫਿਰ ਦਾਲ ਵਿਚ ਕੁਝ ਕਾਲਾ ਹੋ ਸਕਦਾ ਹੈ। ਵਰਨਣਯੋਗ ਹੈ ਕਿ ਇਨ੍ਹਾਂ ਕਾਲੋਨੀਆਂ ਵਿਚ ਨਾ ਕੋਈ ਸੀਵਰੇਜ ਸਿਸਟਮ, ਨਾ ਕੋਈ ਪਾਰਕ, ਨਾ ਕੋਈ ਧਾਰਮਿਕ ਜਗ੍ਹਾ 'ਤੇ ਨਾ ਕੋਈ ਬਿਜਲੀ ਪਾਣੀ ਦਾ ਯੋਗ ਪ੍ਰਬੰਧ ਹੋਣ ਦੇ ਬਾਵਜੂਦ ਵੀ ਲੋਕ ਬਿਨਾਂ ਸੋਚੇ ਸਮਝੇ ਮਹਿੰਗੇ ਭਾਅ ਤੇ ਪਲਾਂਟ ਖਰੀਦੀ ਬੈਠੇ ਹਨ, ਜਦਕਿ ਇਨ੍ਹਾਂ ਕਾਲੋਨੀਆਂ ਨੂੰ ਆਬਾਦ ਹੋਣ 'ਤੇ ਅਜੇ ਅਨੇਕਾਂ ਸਾਲ ਲੱਗ ਜਾਣਗੇ ਪਰ ਇਨ੍ਹਾਂ ਕਾਲੋਨੀਆਂ ਦੇ ਨਕਸ਼ੇ ਉਲੀਕਣ ਵਾਲੇ ਜ਼ਮੀਨਾਂ ਦੇ ਮਾਲਕ ਕਿਸਾਨਾਂ ਅਤੇ ਪਲਾਟਾਂ ਦੇ ਖਰੀਦਦਾਰਾਂ ਦੋਵਾਂ ਨੂੰ ਕਰੋੜਾਂ ਦਾ ਚੂਨਾ ਲਗਾ ਕੇ ਆਪ ਵੱਡੇ-ਵੱਡੇ ਸ਼ਹਿਰਾਂ ਵਿਚ ਆਬਾਦ ਹੋ ਕੇ ਠਾਠ-ਬਾਠ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ।

ਇਹ ਵੀ ਪੜ੍ਹੋ - LIC ਲੈ ਕੇ ਆਈ ਧਮਾਕੇਦਾਰ ਸਕੀਮ : ਹਰ ਰੋਜ਼ 121 ਰੁਪਏ ਜਮ੍ਹਾ ਕਰਵਾਉਣ 'ਤੇ ਮਿਲਣਗੇ 27 ਲੱਖ ਰੁਪਏ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News