ਪੰਜਾਬ 'ਚ ਲੱਗੇ ਨਸ਼ੇ ਦੇ ਸਾਈਨ ਬੋਰਡ! ਆਂਗਣਵਾੜੀ ਸੈਂਟਰ ਦੀ ਕੰਧ 'ਤੇ ਲਿਖਿਆ 'ਚਿੱਟਾ ਲਵੋ'

04/09/2024 3:01:30 PM

ਫਰੀਦਕੋਟ (ਜਗਤਾਰ ਦੁਸਾਂਝ): ਪੰਜਾਬ ਵਿਚ ਸਰਕਾਰਾਂ ਜਿੱਥੇ ਨਸ਼ੇ ਨੂੰ ਖ਼ਤਮ ਕਰਨ ਦੇ ਯਤਨ ਕਰ ਰਹੇ ਹਨ, ਉੱਥੇ ਹੀ ਨਸ਼ੇ ਦੇ ਸੌਦਾਗਰਾਂ ਦੇ ਵੀ ਹੌਸਲੇ ਬੁਲੰਦ ਹਨ। ਹਾਲਾਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਫਰੀਦਕੋਟ ਵਿਚ ਤਾਂ ਸ਼ਰੇਆਮ ਸਾਈਨ ਬੋਰਡ ਲਗਾ ਕੇ 'ਚਿੱਟੇ' ਦਾ ਟਿਕਾਣਾ ਦੱਸਿਆ ਗਿਆ ਹੈ, ਜਿਵੇਂ ਇਹ ਕੋਈ ਆਮ ਵਿਕਣ ਵਾਲੀ ਸ਼ੈਅ ਹੋਵੇ। ਇੱਥੋਂ ਤਕ ਕਿ ਇਕ ਆਂਗਣਵਾੜੀ ਸੈਂਟਰ ਦੀਆਂ ਕੰਧਾਂ 'ਤੇ ਵੀ 'ਚਿੱਟਾ ਲਵੋ' ਲਿਖ ਦਿੱਤਾ ਗਿਆ ਹੈ। 

PunjabKesari

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ: ਸੁਖਬੀਰ ਬਾਦਲ ਲਈ ਅਗਨੀ ਪ੍ਰੀਖਿਆ ਬਣੀਆਂ ਇਹ 2 ਸੀਟਾਂ, ਪਾਰਟੀ ਦੇ ਵੱਡੇ ਲੀਡਰਾਂ 'ਚ ਫਸਿਆ ਪੇਚ

ਜਾਣਕਾਰੀ ਮੁਤਾਬਕ ਕਿਸੇ ਵੱਲੋਂ ਫ਼ਰੀਦਕੋਟ ਤੇ ਬਾਜਗਰ ਬਸਤੀ ਦੀ ਪਾਰਕ ਵਿਚ ਚਿੱਟੇ ਬਾਰੇ ਸਾਈਨ ਬੋਰਡ ਲਗਾ ਦਿੱਤੇ ਗਏ। ਜਦੋਂ ਆਂਗਣਵਾੜੀ ਦੇ ਸਟਾਫ਼ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਨ੍ਹਾਂ ਦੇ ਵੀ ਹੋਸ਼ ਉੱਡ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਛਾਣਬੀਣ ਸ਼ੁਰੂ ਕਰ ਦਿੱਤੀ। ਪੁਲਸ ਟੀਮ ਵੱਲੋਂ ਉਕਤ ਸਲੋਗਨਾਂ ਨੂੰ ਵੀ ਮਿਟਾ ਦਿੱਤਾ ਗਿਆ ਹੈ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News