ਰਿਹਾਇਸ਼ੀ ਇਲਾਕੇ ''ਚ ਪਸ਼ੂ ਪਾਲਣ ਨਾਲ ਬੀਮਾਰੀਆਂ ਫੈਲਣ ਦਾ ਡਰ, ਲੋਕ ਪਰੇਸ਼ਾਨ

Wednesday, Apr 22, 2026 - 05:25 PM (IST)

ਰਿਹਾਇਸ਼ੀ ਇਲਾਕੇ ''ਚ ਪਸ਼ੂ ਪਾਲਣ ਨਾਲ ਬੀਮਾਰੀਆਂ ਫੈਲਣ ਦਾ ਡਰ, ਲੋਕ ਪਰੇਸ਼ਾਨ

ਲੁਧਿਆਣਾ (ਦਿਲਾਵਰ) : ਲੁਧਿਆਣਾ ਦੇ ਭੱਟੀਆਂ ਪਿੰਡ ਨੇੜੇ ਸਥਿਤ ਨਿਊ ਅਮਨ ਨਗਰ ਐਕਸਟੈਂਸ਼ਨ ਦੀ ਭਾਰਤੀ ਕਲੋਨੀ 'ਚ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ, ਜਦੋਂ ਇਲਾਕਾ ਨਿਵਾਸੀਆਂ ਨੇ ਇੱਕ ਰਿਹਾਇਸ਼ੀ ਪਲਾਟ 'ਚ ਪਸ਼ੂ ਪਾਲ ਰਹੀ ਇੱਕ ਔਰਤ ਵਿਰੁੱਧ ਮੋਰਚਾ ਖੋਲ੍ਹ ਦਿੱਤਾ। ਗੁੱਸੇ 'ਚ ਆਏ ਵਸਨੀਕਾਂ ਨੇ ਪ੍ਰਸ਼ਾਸਨ ਅਤੇ ਪਸ਼ੂ ਮਾਲਕ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਪਸ਼ੂਆਂ ਨੂੰ ਤੁਰੰਤ ਇਲਾਕੇ 'ਚੋਂ ਬਾਹਰ ਕੱਢਣ ਦੀ ਮੰਗ ਕੀਤੀ।

ਸੀਵਰੇਜ 'ਚ ਸੁੱਟਿਆ ਜਾ ਰਿਹਾ ਗੋਬਰ, ਬਿਮਾਰੀਆਂ ਦਾ ਖਤਰਾ
ਸਥਾਨਕ ਨਿਵਾਸੀ ਇਕਬਾਲ ਸਿੰਘ ਨੇ ਦੱਸਿਆ ਕਿ ਇਸ ਰਿਹਾਇਸ਼ੀ ਇਲਾਕੇ ਵਿੱਚ ਜਾਨਵਰ ਰੱਖਣ ਕਾਰਨ ਹਵਾ ਪ੍ਰਦੂਸ਼ਿਤ ਹੋ ਰਹੀ ਹੈ ਅਤੇ ਮੱਛਰਾਂ ਦੀ ਭਰਮਾਰ ਕਾਰਨ ਬੱਚਿਆਂ ਵਿੱਚ ਡੇਂਗੂ ਵਰਗੀ ਮਹਾਂਮਾਰੀ ਫੈਲਣ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਸ਼ੂਆਂ ਦਾ ਗੋਬਰ ਅਤੇ ਕੂੜਾ ਸਿੱਧਾ ਸੀਵਰੇਜ ਵਿੱਚ ਸੁੱਟਿਆ ਜਾ ਰਿਹਾ ਹੈ। ਵਸਨੀਕਾਂ ਅਨੁਸਾਰ, ਸ਼ਿਕਾਇਤ ਤੋਂ ਬਾਅਦ ਜੇ.ਈ. ਹਿਮਾਂਸ਼ੂ ਕੁਮਾਰ ਦੀ ਅਗਵਾਈ ਹੇਠ ਪ੍ਰਸ਼ਾਸਨ ਨੇ ਸੀਵਰੇਜ ਕੁਨੈਕਸ਼ਨ ਕੱਟ ਦਿੱਤਾ ਸੀ, ਪਰ ਉਕਤ ਔਰਤ ਨੇ ਅਗਲੇ ਹੀ ਦਿਨ ਕੁਨੈਕਸ਼ਨ ਦੁਬਾਰਾ ਜੋੜ ਕੇ ਗੋਬਰ ਸੁੱਟਣਾ ਸ਼ੁਰੂ ਕਰ ਦਿੱਤਾ।

PunjabKesari

ਪ੍ਰਸ਼ਾਸਨ ਨੇ ਮੌਕੇ 'ਤੇ ਕੱਟਿਆ ਚਲਾਨ
ਮਾਮਲਾ ਗਰਮਾਉਂਦਾ ਦੇਖ ਅੱਜ ਨਗਰ ਨਿਗਮ ਦੇ ਇੰਸਪੈਕਟਰ ਤਨਵੀਰ ਕੁਮਾਰ ਨੇ ਮੌਕੇ ਦਾ ਦੌਰਾ ਕੀਤਾ। ਉਨ੍ਹਾਂ ਨੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਪਲਾਟ ਦਾ ਚਲਾਨ ਜਾਰੀ ਕੀਤਾ ਅਤੇ ਭਰੋਸਾ ਦਿੱਤਾ ਕਿ ਜਲਦੀ ਹੀ ਇਨ੍ਹਾਂ ਪਸ਼ੂਆਂ ਨੂੰ ਰਿਹਾਇਸ਼ੀ ਇਲਾਕੇ ਵਿੱਚੋਂ ਹਟਾਉਣ ਲਈ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਨ੍ਹਾਂ ਨਿਵਾਸੀਆਂ ਨੇ ਕੀਤਾ ਵਿਰੋਧ
ਇਸ ਮੌਕੇ ਰਾਜਵੰਤ ਕੌਰ, ਰਜਿੰਦਰ ਕੌਰ, ਸੁਮਨਪ੍ਰੀਤ ਕੌਰ, ਸੋਨੂੰ ਕੁਮਾਰ, ਰਜਨੀ ਰਾਣੀ, ਆਸ਼ਾ ਰਾਣੀ, ਆਰਤੀ ਰਾਣੀ, ਪੂਨਮ ਰਾਣੀ, ਸੁਖਵਿੰਦਰ ਕੌਰ, ਜਸਵਿੰਦਰ ਸਿੰਘ, ਮਿਥਲੇਸ਼ ਕੁਮਾਰ, ਸ਼ਾਮ ਕੁਮਾਰ ਅਤੇ ਸੁਰਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਵਸਨੀਕ ਹਾਜ਼ਰ ਸਨ, ਜਿਨ੍ਹਾਂ ਨੇ ਜਲਦ ਕਾਰਵਾਈ ਦੀ ਅਪੀਲ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News