ਫਿਲੌਰ ਵਿਖੇ ਨੈਸ਼ਨਲ ਹਾਈਵੇਅ ''ਤੇ ਬਿਜਲੀ ਦਾ ਕਰੰਟ ਲੱਗਣ ਨਾਲ ਮਕੈਨਿਕ ਝੁਲਸਿਆ

Sunday, Apr 12, 2026 - 03:51 PM (IST)

ਫਿਲੌਰ ਵਿਖੇ ਨੈਸ਼ਨਲ ਹਾਈਵੇਅ ''ਤੇ ਬਿਜਲੀ ਦਾ ਕਰੰਟ ਲੱਗਣ ਨਾਲ ਮਕੈਨਿਕ ਝੁਲਸਿਆ

ਫਿਲੌਰ (ਸੋਨੂੰ)- ਫਿਲੌਰ ਨੇੜੇ ਪਿੰਡ ਰਾਮਗੜ੍ਹ ਨੈਸ਼ਨਲ ਹਾਈਵੇਅ 'ਤੇ ਇਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵੇਖਣ ਨੂੰ ਸਾਹਮਣੇ ਆਇਆ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਮੁਤਾਬਕ ਇਕ ਟਿੱਪਰ ਮਾਲਕ ਆਪਣੇ ਵਾਹਨ ਦੀਆਂ ਕਮਾਣੀਆਂ (ਟਰਾਲਾ) ਠੀਕ ਕਰਵਾਉਣ ਲਈ ਸੜਕ ਕਿਨਾਰੇ ਬਣੀਆਂ ਦੁਕਾਨਾਂ 'ਤੇ ਗਿਆ ਹੋਇਆ ਸੀ।

ਇਹ ਵੀ ਪੜ੍ਹੋ: ਬੱਚਿਆਂ ਨੂੰ ਵਿਖਾਓ ਇਹ ਮਜ਼ੇਦਾਰ ਵੀਡੀਓ, ਜਲਦੀ ਸਿੱਖਣਗੇ ਗਿਣਤੀ

PunjabKesari

ਦੱਸਿਆ ਜਾ ਰਿਹਾ ਹੈ ਕਿ ਉਸ ਥਾਂ ਉੱਪਰੋਂ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਲੰਘ ਰਹੀਆਂ ਸਨ। ਕੰਮ ਦੌਰਾਨ ਡਰਾਈਵਰ ਵੱਲੋਂ ਟਿੱਪਰ ਦਾ ਟਰਾਲਾ ਉੱਪਰ ਚੱਕ ਦਿੱਤਾ ਗਿਆ, ਜੋ ਸਿੱਧਾ ਬਿਜਲੀ ਦੀਆਂ ਤਾਰਾਂ ਨਾਲ ਜਾ ਟਕਰਾਇਆ। ਇਸ ਕਾਰਨ ਟਿੱਪਰ ਥੱਲ੍ਹੇ ਕੰਮ ਕਰ ਰਹੇ ਮਕੈਨਿਕ ਨੂੰ ਕਰੰਟ ਲੱਗ ਗਿਆ।

ਇਹ ਵੀ ਪੜ੍ਹੋ: ਪੰਜਾਬ 'ਚ ਅਨੋਖਾ ਮਾਮਲਾ! 25 ਸਾਲਾਂ ਬਾਅਦ ਜਦ ਘਰ ਪਹੁੰਚਿਆ 'ਮਰ ਚੁੱਕਾ' ਪਤੀ ਤਾਂ ਪਤਨੀ ਨੇ ਕੀਤਾ...

PunjabKesari

ਕਰੰਟ ਲੱਗਣ ਨਾਲ ਨਾ ਸਿਰਫ਼ ਮਕੈਨਿਕ ਬੁਰੀ ਤਰ੍ਹਾਂ ਨਾਲ ਝੁਲਸ ਕੇ ਗੰਭੀਰ ਜ਼ਖ਼ਮੀ ਹੋ ਗਿਆ। ਬਿਜਲੀ ਦੀਆਂ ਤਾਰਾਂ ਦੇ ਸਾਰਟ ਸਰਕਟ ਨਾਲ ਕਈ ਦੁਕਾਨਾਂ ਦੇ ਬਿਜਲੀ ਮੀਟਰ ਵੀ ਜ਼ੋਰਦਾਰ ਝਟਕੇ ਨਾਲ ਉੱਡ ਗਏ। ਜਿਸ ਨਾਲ ਇਲਾਕੇ 'ਚ ਹੜਕੰਪ ਮਚ ਗਿਆ। ਜ਼ਖ਼ਮੀ ਮਕੈਨਿਕ ਦੀ ਪਛਾਣ ਅਮਰੀਕ ਸਿੰਘ ਵਾਸੀ ਲਸਾੜਾ ਵਜੋਂ ਹੋਈ ਹੈ। ਉਸ ਨੂੰ ਤੁਰੰਤ ਫਿਲੌਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਮੁਢੱਲੀ ਸਹਾਇਤਾ ਦੇਣ ਉਪਰੰਤ  ਉਸ ਦੀ ਨਾਜ਼ੁਕ ਹਾਲਤ ਨੂੰ ਵੇਖਦੇ ਹੋਏ ਜਲੰਧਰ ਰੈਫਰ ਕਰ ਦਿੱਤਾ।

ਇਹ ਵੀ ਪੜ੍ਹੋ:Punjab: ਇਕੋ ਪਰਿਵਾਰ ਦੇ 4 ਜੀਆਂ ਦੀ ਭਿਆਨਕ ਹਾਦਸੇ 'ਚ ਮੌਤ! ਮ੍ਰਿਤਕ ਦੇਹਾਂ ਪਿੰਡ ਪੁੱਜਣ 'ਤੇ ਸੋਗ 'ਚ ਡੁੱਬੇ ਲੋਕ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News