ਇਮਾਨਦਾਰੀ ਦੀ ਮਿਸਾਲ: ਆਟੋ ’ਚ ਛੁੱਟਿਆ ਸਵਾਰੀ ਦਾ ਮੋਬਾਈਲ ਫੋਨ ਟ੍ਰੈਫਿਕ ਪੁਲਸ ਨੇ ਕਰਵਾਇਆ ਵਾਪਸ

Wednesday, Apr 08, 2026 - 05:38 AM (IST)

ਇਮਾਨਦਾਰੀ ਦੀ ਮਿਸਾਲ: ਆਟੋ ’ਚ ਛੁੱਟਿਆ ਸਵਾਰੀ ਦਾ ਮੋਬਾਈਲ ਫੋਨ ਟ੍ਰੈਫਿਕ ਪੁਲਸ ਨੇ ਕਰਵਾਇਆ ਵਾਪਸ

ਲੁਧਿਆਣਾ (ਸੰਨੀ) : ਸ਼ਹਿਰ ਵਿੱਚ ਇੱਕ ਆਟੋ ਚਾਲਕ ਅਤੇ ਟ੍ਰੈਫਿਕ ਪੁਲਸ ਦੇ ਏ. ਐੱਸ. ਆਈ. ਵੱਲੋਂ ਇਮਾਨਦਾਰੀ ਦੀ ਮਿਸਾਲ ਪੇਸ਼ ਕਰਦਿਆਂ ਆਟੋ ਵਿੱਚ ਛੁੱਟਿਆ ਸਵਾਰੀ ਦਾ ਫ਼ੋਨ ਵਾਪਸ ਉਸ ਦੇ ਹਵਾਲੇ ਕਰ ਦਿੱਤਾ ਗਿਆ। ਮਾਮਲਾ ਚੰਡੀਗੜ੍ਹ ਰੋਡ ਦਾ ਹੈ, ਜਿੱਥੇ ਏ. ਐੱਸ. ਆਈ. ਦਲੀਪ ਕੁਮਾਰ ਟ੍ਰੈਫਿਕ ਡਿਊਟੀ 'ਤੇ ਤਾਇਨਾਤ ਸਨ। ਆਟੋ ਚਾਲਕ ਨੇ ਉਨ੍ਹਾਂ ਕੋਲ ਆ ਕੇ ਦੱਸਿਆ ਕਿ ਕਿਸੇ ਸਵਾਰੀ ਦਾ ਮੋਬਾਈਲ ਫੋਨ ਉਸ ਦੇ ਆਟੋ ਵਿੱਚ ਰਹਿ ਗਿਆ ਹੈ। ਇਸ ਤੋਂ ਬਾਅਦ ਏ. ਐੱਸ. ਆਈ. ਦਲੀਪ ਕੁਮਾਰ ਨੇ ਮੋਬਾਈਲ ਫੋਨ ’ਤੇ ਆਈ ਕਾਲ ਰਾਹੀਂ ਉਸ ਦੇ ਮਾਲਕ ਨੂੰ ਆਪਣੇ ਕੋਲ ਬੁਲਾਇਆ ਤੇ ਪਛਾਣ ਦੀ ਪੁਸ਼ਟੀ ਕਰਨ ਤੋਂ ਬਾਅਦ ਫੋਨ ਉਸ ਦੇ ਸਪੁਰਦ ਕਰ ਦਿੱਤਾ। ਨੌਜਵਾਨ ਨੇ ਆਟੋ ਚਾਲਕ ਤੇ ਪੰਜਾਬ ਪੁਲਸ ਦਾ ਦਿਲੋਂ ਧੰਨਵਾਦ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News