ਨਿਯਮਾਂ ਨੂੰ ਛਿੱਕੇ ਟੰਗ ਰਿਹਾਇਸ਼ੀ ਇਲਾਕੇ ''ਚ ਖੜ੍ਹਾ LPG ਸਿਲੰਡਰਾਂ ਨਾਲ ਭਰਿਆ ਟਰੱਕ

Tuesday, Apr 14, 2026 - 12:31 PM (IST)

ਨਿਯਮਾਂ ਨੂੰ ਛਿੱਕੇ ਟੰਗ ਰਿਹਾਇਸ਼ੀ ਇਲਾਕੇ ''ਚ ਖੜ੍ਹਾ LPG ਸਿਲੰਡਰਾਂ ਨਾਲ ਭਰਿਆ ਟਰੱਕ

ਲੁਧਿਆਣਾ (ਗਣੇਸ਼): ਸ਼ਹਿਰ ਦੇ ਰਾਹੋਂ ਰੋਡ ਸਥਿਤਇਕ ਸੰਘਣੀ ਅਬਾਦੀ ਵਾਲੇ ਰਿਹਾਇਸ਼ੀ ਇਲਾਕੇ ਵਿਚ LPG ਸਿਲੰਡਰਾਂ ਨਾਲ ਭਰਿਆ ਟਰੱਕ ਖੜ੍ਹਾ ਇਲਾਕਾ ਵਾਸੀਆਂ ਲਈ ਚਿੰਤਾ ਦਾ ਸਬੱਬ ਬਣਿਆ ਹੋਇਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਸਿੱਧੇ ਤੌਰ 'ਤੇ ਲੋਕਾਂ ਦੀ ਜਾਨ ਨਾਲ ਖਿਲਵਾੜ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਸਬੰਧਤ ਏਜੰਸੀ ਤੇ ਜ਼ਿੰਮੇਦਾਰ ਲੋਕ ਨਿਯਮਾਂ ਦੀ ਅਣਦੇਖੀ ਕਰ ਰਹੇ ਹਨ। ਇਲਾਕੇ ਵਿਚ ਸਾਰਾ ਦਿਨ  ਬੱਚਿਆਂ, ਮਹਿਲਾਵਾਂ ਤੇ ਬਜ਼ੁਰਗਾਂ ਦੀ ਆਵਾਜਾਈ ਰਹਿੰਦੀ ਹੈ। ਜੇਕਰ ਕਿਸੇ ਕਾਰਨ ਗੈਸ ਲੀਕ ਹੋਣ ਜਾਂ ਅੱਗ ਲੱਗਣ ਜਿਹੀ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਹ ਪੂਰੇ ਇਲਾਕੇ ਵਿਚ ਵੱਡੇ ਨੁਕਸਾਨ ਦਾ ਕਾਰਨ ਬਣ ਸਕਦੀ ਹੈ। 

ਦੱਸ ਦਈਏ ਕਿ PNGRB ਦੇ ਸਪਸ਼ਟ ਦਿਸ਼ੇ ਨਿਰਦੇਸ਼ ਹਨ ਕਿ ਐੱਲ. ਪੀ. ਜੀ. ਸਿਲੰਡਰਾਂ ਨਾਲ ਭਰੇ ਟਰੱਕਾਂ ਨੂੰ ਰਿਹਾਇਸ਼ੀ ਤੇ ਭੀੜ-ਭੜੱਕੇ ਵਾਲੇ ਇਲਾਕਿਆਂ ਵਿਚ ਖੜ੍ਹਾ ਕਰਨਾ ਜਾਂ ਸਟੋਰ ਕਰਨਾ ਸਖ਼ਤੀ ਨਾਲ ਮਨ੍ਹਾਂ ਹੈ। ਇਸ ਲਈ ਨਿਰਧਾਰਿਤ ਸੁਰੱਖਿਅਤ ਥਾਵਾਂ ਹੁੰਦੀਆਂ ਹਨ। ਇਸ ਦੇ ਬਾਵਜੂਦ ਰਾਹੋਂ ਰੋਡ 'ਤੇ ਇਨ੍ਹਾਂ ਨਿਯਮਾਂ ਦੀ ਸ਼ਰੇਆਮ ਉਲੰਘਣਾ ਹੋ ਰਹੀ ਹੈ। 


 


author

Anmol Tagra

Content Editor

Related News