ਹੁਣ ਇਟਲੀ ਜਾਣ ਦਾ ਸੁਫਨਾ ਹੋਵੇਗਾ ਪੂਰਾ, ਜਲੰਧਰ ਵਿਚ ਹੋਣ ਜਾ ਰਿਹਾ ਵੱਡਾ ਇਵੈਂਟ, ਫ੍ਰੀ ਬੁੱਕ ਕਰੋ ਆਪਣੀ ਸੀਟ
Tuesday, Apr 21, 2026 - 06:36 PM (IST)
ਜਲੰਧਰ : ਇਟਲੀ ਜਾਣ ਦੇ ਚਾਹਵਾਨ ਪੰਜਾਬੀਆਂ ਲਈ ਇਕ ਅਹਿਮ ਖ਼ਬਰ ਹੈ। ਇਟਲੀ ਦੀ ਮਕਬੂਲ ਸ਼ਖਸੀਅਤ ਅਤੇ ਵੀਜ਼ਾ ਮਾਹਿਰ ਮਲਕੀਤ ਸਿੰਘ ਨੀਟਾ (ਨੀਟਾ ਬਰਦਰਜ਼) ਵੱਲੋਂ ਇਟਲੀ ਜਾਣ ਵਾਲੇ ਲੋਕਾਂ ਦੀ ਸਹੂਲਤ ਅਤੇ ਮਾਰਗਦਰਸ਼ਨ ਲਈ ਜਲੰਧਰ ਸ਼ਹਿਰ ਵਿਚ ਇਕ ਵਿਸ਼ੇਸ਼ ਈਵੈਂਟ ਉਲੀਕਿਆ ਜਾ ਰਿਹਾ ਹੈ। ਇਟਲੀ ਤੋਂ ਮਿਨਿਸਟਰੀ ਲੈਵਲ ਦੇ ਵੱਡੇ ਮੰਤਰੀ ਅਤੇ ਪ੍ਰੋਫੈਸਰ ਵੀ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ, ਜੋ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣਗੇ। ਇਹ ਪ੍ਰੋਗਰਾਮ 2 ਮਈ ਨੂੰ ਜਲੰਧਰ ਦੇ ਸੀਟੀ ਇੰਸਟੀਚਿਊਟ (ਸ਼ਾਹਪੁਰ ਕੈਂਪਸ), 66 ਫੁੱਟੀ ਰੋਡ ਦੇ ਆਡੀਟੋਰੀਅਮ ਵਿਚ ਕਰਵਾਇਆ ਜਾਵੇਗਾ। ਇਸ ਈਵੈਂਟ ਦਾ ਸਮਾਂ ਸ਼ਾਮ 5 ਵਜੇ ਰੱਖਿਆ ਗਿਆ ਹੈ। ਇਹ ਪ੍ਰੋਗਰਾਮ ਇਟਲੀ ਜਾਣ ਵਾਲਿਆਂ ਲਈ ਇਕ 'ਸਿੰਗਲ ਵਿੰਡੋ ਸਿਸਟਮ' ਵਾਂਗ ਕੰਮ ਕਰੇਗਾ, ਜਿੱਥੇ ਇੱਕੋ ਪਲੇਟਫਾਰਮ 'ਤੇ ਸਾਰੀਆਂ ਜ਼ਰੂਰੀ ਜਾਣਕਾਰੀਆਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਪ੍ਰੋਗਰਾਮ ਵਿਚ ਹਿੱਸਾ ਲੈਣ ਦੇ ਚਾਹਵਾਨ ਵਿਅਕਤੀ ਦਿੱਤੇ ਗਏ ਸੰਪਰਕ ਨੰਬਰਾਂ 'ਤੇ ਕਾਲ ਕਰਕੇ ਜਾਂ QR CODE ਸਕੈਨ ਕਰਕੇ ਆਪਣੀ ਸੀਟ ਪਹਿਲਾਂ ਹੀ ਬੁੱਕ ਕਰਵਾ ਸਕਦੇ ਹਨ।
ਕੌਣ ਹੋ ਸਕਦਾ ਹੈ ਸ਼ਾਮਿਲ
ਇਹ ਈਵੈਂਟ ਉਨ੍ਹਾਂ ਲੋਕਾਂ ਲਈ ਬੇਹੱਦ ਲਾਹੇਵੰਦ ਹੈ ਜਿਨ੍ਹਾਂ ਦੇ ਸੀਜ਼ਨਲ ਜਾਂ ਸਾਲ ਵਾਲੇ ਪੇਪਰ ਨਿਕਲ ਚੁੱਕੇ ਹਨ ਜਾਂ ਜੋ ਫੈਮਿਲੀ ਵੀਜ਼ੇ 'ਤੇ ਇਟਲੀ ਜਾਣ ਦੀ ਤਿਆਰੀ ਕਰ ਰਹੇ ਹਨ। ਇਸ ਤੋਂ ਇਲਾਵਾ, ਆਪਣੇ ਬੱਚਿਆਂ ਦਾ ਭਵਿੱਖ ਇਟਲੀ ਵਿਚ ਬਣਾਉਣ ਦੇ ਚਾਹਵਾਨ ਮਾਪੇ ਵੀ ਇਸ ਵਿਚ ਸ਼ਾਮਿਲ ਹੋ ਸਕਦੇ ਹਨ। ਵੀਜ਼ਾ ਮਾਹਿਰ ਮਲਕੀਤ ਸਿੰਘ ਨੇ ਦੱਸਿਆ ਕਿ ਇਸ ਸਾਲ ਲਗਭਗ 28,000 ਪੰਜਾਬੀ ਕੰਮ ਲਈ ਇਟਲੀ ਜਾ ਰਹੇ ਹਨ ਪਰ ਬਹੁਤੇ ਲੋਕ ਬਿਨਾਂ ਕਿਸੇ ਹੁਨਰ (Skill) ਦੇ ਜਾਂਦੇ ਹਨ। ਉਨ੍ਹਾਂ ਨੇ ਸਲਾਹ ਦਿੱਤੀ ਕਿ ਇਟਲੀ ਜਾਣ ਤੋਂ ਪਹਿਲਾਂ ਵੈਲਡਿੰਗ, ਕਾਰਪੈਂਟਰ ਜਾਂ ਮਿਸਤਰੀ ਵਰਗਾ ਕੋਈ ਕੰਮ ਸਿੱਖ ਕੇ ਜਾਣਾ ਚਾਹੀਦਾ ਹੈ ਤਾਂ ਜੋ ਉੱਥੇ ਜਾ ਕੇ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।

ਸਿੱਖਿਆ ਅਤੇ ਕਰੀਅਰ
ਈਵੈਂਟ ਵਿਚ ਬੱਚਿਆਂ ਦੀ ਪੜ੍ਹਾਈ ਨੂੰ ਇਟਲੀ ਵਿਚ ਜਾਰੀ ਰੱਖਣ, ਯੂਨੀਵਰਸਿਟੀਆਂ ਵਿਚ ਡਾਇਰੈਕਟ ਐਂਟਰੀ ਅਤੇ ਭਾਰਤੀ ਸਰਟੀਫਿਕੇਟਾਂ ਨੂੰ ਇਟਲੀ ਦੀ ਪੜ੍ਹਾਈ ਮੁਤਾਬਕ ਕਨਵਰਟ ਕਰਵਾਉਣ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਇਟਲੀ ਦੇ ਕਲਚਰ ਅਤੇ ਭਾਸ਼ਾ ਬਾਰੇ ਜਾਗਰੂਕ ਕਰਨ ਲਈ ਮਲਕੀਤ ਸਿੰਘ ਵੱਲੋਂ ਲਿਖੀ ਇਕ ਕਿਤਾਬ ਵੀ ਲਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਇਕ ਐਪਲੀਕੇਸ਼ਨ ਅਤੇ ਲਾਈਵ ਕਲਾਸਾਂ ਰਾਹੀਂ ਭਾਸ਼ਾ ਸਿੱਖਣ ਵਿਚ ਮਦਦ ਕੀਤੀ ਜਾਵੇਗੀ। ਇਸ ਪ੍ਰੋਗਰਾਮ ਵਿਚ ਸਿਰਫ ਮਲਕੀਤ ਸਿੰਘ ਹੀ ਨਹੀਂ, ਸਗੋਂ ਇਟਲੀ ਤੋਂ ਮਿਨਿਸਟਰੀ ਲੈਵਲ ਦੇ ਵੱਡੇ ਮੰਤਰੀ ਅਤੇ ਪ੍ਰੋਫੈਸਰ ਵੀ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ, ਜੋ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣਗੇ।ਚੰਗੀ ਗੱਲ ਇਹ ਹੈ ਕਿ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਰਜਿਸਟ੍ਰੇਸ਼ਨ ਅਤੇ ਫੀਸ ਇਹ ਬਿਲਕੁਲ ਫਰੀ (ਨਿਸ਼ੁਲਕ) ਹੈ। ਪ੍ਰੋਗਰਾਮ ਵਿਚ ਹਿੱਸਾ ਲੈਣ ਦੇ ਚਾਹਵਾਨ ਵਿਅਕਤੀ ਦਿੱਤੇ ਗਏ ਸੰਪਰਕ ਨੰਬਰਾਂ 'ਤੇ ਕਾਲ ਕਰਕੇ ਜਾਂ QR CODE ਸਕੈਨ ਕਰਕੇ ਆਪਣੀ ਸੀਟ ਪਹਿਲਾਂ ਹੀ ਬੁੱਕ ਕਰਵਾ ਸਕਦੇ ਹਨ।
