ਜੀ.ਐੱਸ.ਟੀ ਵਿਭਾਗ ਦਾ ਵੱਡਾ ਐਕਸ਼ਨ: ਐਲੂਮੀਨੀਅਮ ਨਾਲ ਲੱਦਿਆ ਵਾਹਨ ਫੜ ਕੇ ਵਸੂਲੀ 40.15 ਲੱਖ ਦੀ ਪੈਨਲਟੀ

Tuesday, Apr 14, 2026 - 05:33 AM (IST)

ਜੀ.ਐੱਸ.ਟੀ ਵਿਭਾਗ ਦਾ ਵੱਡਾ ਐਕਸ਼ਨ: ਐਲੂਮੀਨੀਅਮ ਨਾਲ ਲੱਦਿਆ ਵਾਹਨ ਫੜ ਕੇ ਵਸੂਲੀ 40.15 ਲੱਖ ਦੀ ਪੈਨਲਟੀ

ਲੁਧਿਆਣਾ (ਸੇਠੀ) : ਸਟੇਟ ਜੀ. ਐੱਸ. ਟੀ. ਵਿਭਾਗ ਦੇ ਮੋਬਾਈਲ ਵਿੰਗ ਦੀ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟ (ਐੱਸ. ਆਈ. ਪੀ. ਯੂ.) ਲੁਧਿਆਣਾ ਨੇ ਜੀ. ਟੀ. ਰੋਡ ’ਤੇ ਵੱਡੀ ਕਾਰਵਾਈ ਕਰਦੇ ਹੋਏ ਐਲੂਮੀਨੀਅਮ ਇੰਗਟਸ ਨਾਲ ਭਰੇ ਇਕ ਵਾਹਨ ਨੂੰ ਫੜ ਕੇ 40,15,132 ਰੁਪਏ ਦੀ ਭਾਰੀ ਪੈਨਲਟੀ ਵਸੂਲ ਕੀਤੀ। ਇਹ ਪਿਛਲੇ 3 ਸਾਲਾਂ ’ਚ ਐੱਸ. ਆਈ. ਪੀ. ਯੂ. ਲੁਧਿਆਣਾ ਵਲੋਂ ਇਕ ਹੀ ਵਾਹਨ ਤੇ ਕੀਤੀ ਗਈ ਸਭ ਤੋਂ ਵੱਡੀ ਪੈਨਲਟੀ ਮੰਨੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਵਿਸ਼ੇਸ਼ ਖੁਫ਼ੀਆ ਸੂਚਨਾ ਦੇ ਆਧਾਰ ’ਤੇ ਵਾਹਨ ਨੰਬਰ ਪੀ. ਬੀ. 06 ਬੀ. ਕੇ. 4331 ਨੂੰ ਜੀ. ਟੀ. ਰੋਡ, ਲੁਧਿਆਣਾ ’ਤੇ ਰੋਕਿਆ ਗਿਆ। ਇਹ ਕਾਰਵਾਈ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟ ਦੇ ਅਧਿਕਾਰੀ ਐੱਸ. ਟੀ. ਓ. ਗੁਰਦੀਪ ਸਿੰਘ ਵਲੋਂ ਜੀ. ਐੱਸ. ਟੀ. ਐਕਟ-2017 ਦੀ ਧਾਰਾ 68 ਤਹਿਤ ਕੀਤੀ ਗਈ। ਵਾਹਨ ’ਚ ਐਲੂਮੀਨੀਅਮ ਇੰਗਟਸ ਲੱਦੇ ਹੋਏ ਸਨ, ਜਿਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਦੌਰਾਨ ਮੁੱਢਲੀ ਜਾਂਚ ਵਿਚ ਟੈਕਸ ਚੋਰੀ ਦਾ ਖਦਸ਼ਾ ਸਾਹਮਣੇ ਆਇਆ।

PunjabKesari

ਜਾਂਚ ਦੌਰਾਨ ਪਾਇਆ ਗਿਆ ਕਿ ਫਰਮ ਅੰਸ਼ ਐਂਟਰਪ੍ਰਾਈਜ਼ਿਜ਼ ਵਲੋਂ ਅੱਗੇ ਦੀ ਖਰੀਦ ਹੁਮੈਰਾ ਐਂਟਰਪ੍ਰਾਈਜ਼ਿਜ਼, ਦਿੱਲੀ ਤੋਂ ਦਿਖਾਈ ਗਈ ਸੀ। ਇਸ ’ਤੇ ਅਧਿਕਾਰੀਆਂ ਨੂੰ ਸ਼ੱਕ ਹੋਇਆ, ਜਿਸ ਤੋਂ ਬਾਅਦ ਅਸਿਸਟੈਂਟ ਕਮਿਸ਼ਨਰ ਮੋਬਾਈਲ ਵਿੰਗ ਕੁਲਬੀਰ ਸਿੰਘ ਦੀ ਨਿਗਰਾਨੀ ਹੇਠ ਮਾਮਲੇ ਦੀ ਵਿਸਤ੍ਰਿਤ ਜਾਂਚ ਸ਼ੁਰੂ ਕੀਤੀ ਗਈ। ਐੱਸ. ਟੀ. ਓ. ਸਾਹਿਲ ਗਰਗ ਅਤੇ ਐੱਸ. ਟੀ. ਓ. ਗੁਰਦੀਪ ਸਿੰਘ ਨੇ ਸਾਂਝੇ ਤੌਰ ’ਤੇ ਡਾਟਾ ਮਾਈਨਿੰਗ ਕਰ ਕੇ ਸਪਲਾਈ ਚੇਨ ਦੀ ਗਹਿਰੀ ਜਾਂਚ ਕੀਤੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਬੈਕਵਰਡ ਸਪਲਾਈ ਚੇਨ ’ਚ ਐਲੂਮੀਨੀਅਮ ਇੰਗਟਸ ਦਾ ਕੋਈ ਅਸਲ ਨਿਰਮਾਤਾ ਮੌਜੂਦ ਨਹੀਂ ਸੀ। ਇਸ ਨਾਲ ਸਪੱਸ਼ਟ ਹੋਇਆ ਕਿ ਦਸਤਾਵੇਜ਼ਾਂ ਰਾਹੀਂ ਫਰਜ਼ੀ ਖਰੀਦ-ਵੇਚ ਦਿਖਾ ਕੇ ਟੈਕਸ ਚੋਰੀ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ : ਵਿਸਾਖੀ 'ਤੇ 6 ਜੋੜੀਆਂ ਵਿਸ਼ੇਸ਼ ਰੇਲ ਗੱਡੀਆਂ ਚਲਾਵੇਗਾ ਰੇਲਵੇ, ਫਿਰੋਜ਼ਪੁਰ ਸਿਟੀ 'ਚ ਵੀ ਹੋਵੇਗਾ ਠਹਿਰਾਅ

ਜਦੋਂ ਫਰਮ ਤੋਂ ਮਾਲ ਦੇ ਸਰੋਤ ਦੇ ਸਬੰਧ ਵਿਚ ਪੁੱਛਗਿੱਛ ਕੀਤੀ ਗਈ ਤਾਂ ਉਹ ਮਾਲ ਦੀ ਉਤਪਤੀ ਸਾਬਤ ਕਰਨ ਵਿਚ ਅਸਫਲ ਰਹੇ। ਇਸ ਤੋਂ ਬਾਅਦ ਫਰਮ ਨੂੰ ਸਾਹਮਣੇ ਆਈਆਂ ਖਾਮੀਆਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਪੰਜਾਬ ਅਤੇ ਸੈਂਟਰਲ ਜੀ. ਐੱਸ. ਟੀ. ਐਕਟ-2017 ਤਹਿਤ 40,15,132 ਰੁਪਏ ਦੀ ਪੈਨਲਟੀ ਲਗਾਈ ਗਈ। ਵਿਭਾਗ ਨੇ 13 ਅਪ੍ਰੈਲ ਨੂੰ ਪੂਰੀ ਰਾਸ਼ੀ ਦੀ ਵਸੂਲੀ ਵੀ ਕਰ ਲਈ। ਵਿਭਾਗ ਦੇ ਅਧਿਕਾਰੀਆਂ ਅਨੁਸਾਰ ਸਟੇਟ ਇੰਟੈਲੀਜੈਂਸ ਐਂਡ ਪ੍ਰੀਵੈਂਟਿਵ ਯੂਨਿਟ (ਐੱਸ. ਆਈ. ਪੀ. ਯੂ.) ਲਗਾਤਾਰ ਟੈਕਸ ਚੋਰੀ ਕਰਨ ਵਾਲੇ ਨੈੱਟਵਰਕ ’ਤੇ ਨਜ਼ਰ ਰੱਖ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News