ਜ਼ੋਰਦਾਰ ਧਮਾਕੇ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ! ਵਿਅਕਤੀ ਦੀ ਹੋਈ ਦਰਦਨਾਕ ਮੌਤ

Tuesday, Apr 21, 2026 - 02:32 PM (IST)

ਜ਼ੋਰਦਾਰ ਧਮਾਕੇ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ! ਵਿਅਕਤੀ ਦੀ ਹੋਈ ਦਰਦਨਾਕ ਮੌਤ

ਲੁਧਿਆਣਾ (ਅਨਿਲ): ਥਾਣਾ ਲਾਡੋਵਾਲ ਦੇ ਅਧੀਨ ਆਉਂਦੇ ਪਿੰਡ ਹੰਬੜਾਂ ਵਿਚ ਅੱਜ ਇਕ ਕਬਾੜੀਏ ਦੀ ਦੁਕਾਨ ਵਿਚ ਜ਼ਬਰਦਸਤ ਧਮਾਕਾ ਹੋ ਗਿਆ। ਇਸ ਦੌਰਾਨ ਦੁਕਾਨ ਦੇ ਅੰਦਰ ਕੰਮ ਕਰ ਰਹੇ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੂਜਾ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ।

PunjabKesari

ਧਮਾਕੇ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਏ. ਸੀ. ਪੀ. ਵੈਸਟ ਜਤਿੰਦਰ ਪਾਲ ਸਿੰਘ, ਥਾਣਾ ਲਾਡੋਵਾਲ ਦੇ ਮੁਖੀ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਗਰੇਵਾਲ ਭਾਰੀ ਪੁਲਸ ਫ਼ੋਰਸ ਦੇ ਨਾਲ ਪਹੁੰਚੇ। ਏ. ਸੀ. ਪੀ. ਜਤਿੰਦਰ ਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਬਾੜੀਏ ਦੀ ਦੁਕਾਨ ਵਿਚ ਦੋ ਮੁਲਾਜ਼ਮ ਅੱਗ ਬਾਲ ਕੇ ਸਕ੍ਰੈਪ ਕੱਢ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੇ ਅੱਗ ਵਿਚ ਕਿਸੇ ਚੀਜ਼ ਨੂੰ ਸਾੜਣ ਲਈ ਸੁੱਟਿਆ ਤਾਂ ਦੁਕਾਨ ਦੇ ਅੰਦਰ ਧਮਾਕਾ ਹੋ ਗਿਆ।

PunjabKesari

ਉਨ੍ਹਾਂ ਨੇ ਦੱਸਿਆ ਕਿ ਇਸ ਹਾਦਸੇ ਵਿਚ ਚੰਦਨ ਕੁਮਾਰ ਤੇ ਬਾਬਾ ਫ਼ੂਲ ਪਾਸਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਇਲਾਜ ਦੌਰਾਨ ਚੰਦਨ ਕੁਮਾਰ (40) ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਪੁਲਸ ਵੱਲੋਂ ਮੌਕੇ 'ਤੇ ਫੋਰੈਂਸਿਕ ਟੀਮਾਂ ਨੂੰ ਬੁਲਾ ਕੇ ਜਾਂਚ ਕੀਤੀ ਜਾ ਰਹੀ ਹੈ। 


author

Anmol Tagra

Content Editor

Related News