ਤੇਜ਼ ਰਫ਼ਤਾਰ ਕੈਂਟਰ ਦੀ ਲਪੇਟ ''ਚ ਆਉਣ ਨਾਲ 5 ਸਾਲਾ ਮਾਮੂਮ ਦੀ ਹੋਈ ਮੌਤ
Tuesday, Nov 22, 2022 - 06:21 PM (IST)
ਜਲਾਲਾਬਾਦ (ਬਜਾਜ, ਬੰਟੀ) : ਪਿੰਡ ਲੱਧੂਵਾਲਾ ਹਿਠਾੜ ਵਿਖੇ ਐੱਫ. ਐੱਫ. ਮੁੱਖ ਮਾਰਗ ’ਤੇ ਵਾਪਰੇ ਹਾਦਸੇ ਵਿਚ ਕਰੀਬ 5 ਸਾਲਾ ਮਾਸੂਮ ਬੱਚੇ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧ 'ਚ ਥਾਣਾ ਸਦਰ ਪੁਲਸ ਨੇ ਅਣਪਛਾਤੇ ਕੈਂਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦੇ ਮੁਤਾਬਕ ਸ਼ਿਕਾਇਤ ਕਰਤਾ ਨੰਦ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਲੱਧੂਵਾਲਾ ਹਿਠਾੜ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਹ ਆਪਣੇ ਘਰ ਦੇ ਬਾਹਰ ਜੋਰਾ ਰਾਮ ਪੁੱਤਰ ਹੰਸ ਰਾਜ ਵਾਸੀ ਬਸਤੀ ਚੰਡੀਗੜ੍ਹ ਦੇ ਨਾਲ ਬੈਠੇ ਸੀ ਅਤੇ ਹਰਮਨ ਰਾਮ (5) ਘਰ ਦੇ ਬਾਹਰ ਖੇਡ ਰਿਹਾ ਸੀ।
ਇਹ ਵੀ ਪੜ੍ਹੋ- ਰਿੰਦਾ ਦੀ ਮੌਤ ’ਤੇ ਸਸਪੈਂਸ, ਪੰਜਾਬ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਗੈਂਗਸਟਰ ਨੂੰ ਜਿਊਂਦਾ ਰੱਖਣਾ ਚਾਹੁੰਦੀ ISI
ਦੁਪਹਿਰ ਕਰੀਬ ਸਾਢੇ 12 ਵਜੇ ਇਕ ਕੈਟਰ ਤੇਜ਼ ਰਫਤਾਰ ’ਚ ਫਿਰੋਜ਼ਪੁਰ ਵਲੋਂ ਆਇਆ ਅਤੇ ਬੇਕਾਬੂ ਹੋ ਕੇ ਉਨ੍ਹਾਂ ਦੇ ਘਰ ਵਾਲੇ ਪਾਸੇ ਕੱਚੀ ਜਗ੍ਹਾ ਆ ਗਿਆ। ਜਿਸ ਨਾਲ ਉਸਦਾ ਭਤੀਜਾ ਹਰਮਨ ਰਾਮ ਪੁੱਤਰ ਕੁਲਦੀਪ ਸਿੰਘ ਉਮਰ ਕਰੀਬ 5 ਸਾਲ ਜੋ ਕਿ ਕੈਂਟਰ ਦੇ ਅਗਲੇ ਟਾਇਰ ਦੇ ਥੱਲੇ ਆ ਗਿਆ, ਜਿਸ ਨਾਲ ਬੱਚੇ ਦਾ ਸਿਰ ਫਿਸ ਗਿਆ, ਜਿਸਨੂੰ ਜ਼ਖਮੀ ਹਾਲਤ ’ਚ ਏਮਜ ਹਸਪਤਾਲ ਬਠਿੰਡਾ ਲੈ ਗਏ, ਜਿੱਥੇ ਰਾਤ ਕਰੀਬ 8 ਵਜੇ ਬੱਚੇ ਹਰਮਨ ਰਾਮ ਦੀ ਮੌਤ ਹੋ ਗਈ। ਸ਼ਿਕਾਇਤ ਕਰਤਾ ਨੇ ਪੁਲਸ ਕੋਲ ਦਿੱਤੇ ਬਿਆਨਾਂ ’ਚ ਦੱਸਿਆ ਕਿ ਕੈਟਰ ਨੰਬਰ ਪੀਬੀ 29 ਬੀ 9165 ਦੇ ਚਾਲਕ ਦੀ ਲਾਪ੍ਰਵਾਹੀ ਨਾਲ ਤੇਜ਼ ਰਫਤਾਰ ਕੈਂਟਰ ਚਲਾਉਣ ਨਾਲ ਹਾਦਸਾ ਵਾਪਰਿਆ ਹੈ, ਜਿਸ ’ਤੇ ਪੁਲਸ ਨੇ ਅਣਪਛਾਤੇ ਵਿਅਕਤੀ ਦੇ ਖਿਲਾਫ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
