ਪੰਜਾਬ ''ਚ ਫੜੇ ਗਏ 5 ਟਰੱਕ, ਹੋਇਆ ਹੈਰਾਨੀਜਨਕ ਖੁਲਾਸਾ, ਪੜ੍ਹੋ ਪੂਰਾ ਮਾਮਲਾ
Monday, Dec 15, 2025 - 12:19 PM (IST)
ਅੰਮ੍ਰਿਤਸਰ (ਇੰਦਰਜੀਤ)- ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੀ ਮੋਬਾਈਲ ਵਿੰਗ ਨੇ ਟੈਕਸ ਮਾਫੀਆ ’ਤੇ ਸਖਤ ਕਾਰਵਾਈ ਕਰਦੇ ਹੋਏ 5 ਟਰੱਕ ਕਾਬੂ ਕੀਤੇ ਹਨ। ਇਸ ਵਿਚ 2 ਟਰੱਕ ਅਜਿਹੇ ਵੀ ਸਨ, ਜਿਨ੍ਹਾਂ ਵਿਚੋਂ ਇਕ ਨੂੰ ਜੇ. ਐਂਡ. ਕੇ ਤੋਂ ਲੱਕੜ ਅਤੇ ਹੋਰ ਸਾਮਾਨ ਲੈ ਕੇ ਜਾਂਦੇ ਸਮੇਂ ਕਾਬੂ ਕੀਤਾ ਗਿਆ ਸੀ। ਇਕ ਹੋਰ ਟਰੱਕ ਜੰਮੂ ਤੋਂ ਮਾਲ ਲੈ ਕੇ ਆਉਂਦਾ ਜਲੰਧਰ ਵਿਚ ਫੜਿਆ ਗਿਆ। ਕੁੱਲ ਮਿਲਾ ਕੇ ਪੰਜਾਬ ਤੋਂ ਆਉਣ ਅਤੇ ਜਾਣ ਵਾਲੇ ਦੋਹਾਂ ਪ੍ਰਕਾਰ ਦੇ ਵਾਹਨਾਂ ’ਤੇ ਖੁੱਲ੍ਹ ਕੇ ਜੁਰਮਾਨਾ ਵਸੂਲਿਆ ਗਿਆ ਹੈ।
ਇਹ ਵੀ ਪੜ੍ਹੋ-ਅੰਮ੍ਰਿਤਸਰ: ਇਕ ਗੋਲੀ ਨਾਲ ਵਿੰਨ੍ਹੇ ਦੋ, ਨੌਜਵਾਨ ਦੇ ਢਿੱਡ 'ਚੋਂ ਆਰ-ਪਾਰ ਹੋਈ ਗੋਲੀ ਔਰਤ ਨੂੰ ਜਾ ਲੱਗੀ
ਮੋਬਾਈਲ ਵਿੰਗ ਵਲੋਂ ਜ਼ਬਤ ਕੀਤੇ ਗਏ 5 ਵਾਹਨਾਂ ’ਤੇ ਲੱਦਿਆ ਹੋਏ ਸਾਮਾਨ ’ਤੇ ਕੁੱਲ 14.33 ਲੱਖ ਰੁਪਏ ਜੁਰਮਾਨਾ ਵਸੂਲਿਆ ਗਿਆ ਹੈ। ਇਹ ਦੱਸਣਾ ਜ਼ਰੂਰੀ ਹੈ ਕਿ ਮੋਬਾਈਲ ਵਿੰਗ ਵਲੋਂ ਵਾਹਨਾਂ ’ਤੇ ਲੱਦੇ ਹੋਏ ਮਾਲ ’ਤੇ ਇੰਨਾ ਵੱਡਾ ਜੁਰਮਾਨਾ ਕਰਨ ਤੋਂ ਬਾਅਦ ਟੈਕਸ ਮਾਫੀਆ ਵਿਚ ਹੜਕੰਪ ਦਾ ਮਾਹੌਲ ਪੈਦਾ ਹੋ ਗਿਆ ਹੈ। ਪਿਛਲੇ ਕਾਫੀ ਸਮੇਂ ਤੋਂ ਇਸ ਤਰ੍ਹਾਂ ਦੇ ਵਾਹਨ ਆਮ ਤੌਰ ’ਤੇ ਪੰਜਾਬ ਦੀ ਇਸਪਾਤ ਨਗਰੀ ਗੋਬਿੰਦਗੜ੍ਹ ਦੀ ਤਰਫ ਜਾਂਦੇ ਰਹੇ ਹਨ, ਜਿੱਥੇ ਹਰ ਤਰ੍ਹਾਂ ਦੇ ਸਕ੍ਰੈਪ ਦੀ ਭਾਰੀ ਖਪਤ ਹੈ, ਪਰ ਹੁਣ ਜੀ. ਐੱਸ. ਟੀ. ਵਿਭਾਗ ਦੀ ਇਸਪਾਤ ਨਗਰੀ ਦੇ ਆਲੇ-ਦੁਆਲੇ ਘੇਰੇਬੰਦੀ ਦੇ ਕਾਰਨ ਵੱਡੀ ਸੰਖਿਆ ਵਿਚ ਸਕ੍ਰੈਪ ਆਦਿ ਦੇ ਵਾਹਨ ਪਹਾੜੀ ਖੇਤਰਾਂ ਦੀ ਤਰਫ ਆ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ ਦੇ 10 ਜ਼ਿਲ੍ਹਿਆਂ 'ਚ ਮੌਸਮ ਨੂੰ ਲੈ ਕੇ ਚਿਤਾਵਨੀ, ਪੜ੍ਹੋ ਅਗਲੇ 5 ਦਿਨਾਂ ਦੀ Weather Update
ਮੋਬਾਈਲ ਵਿੰਗ ਦੇ ਐਸਿਸਟੈਂਟ ਕਮਿਸ਼ਨਰ ਅੰਮ੍ਰਿਤਸਰ ਬਾਰਡਰ ਰੇਂਜ ਮਹੇਸ਼ ਗੁਪਤਾ ਨੂੰ ਇੰਪੁਟ ਸੀ ਕਿ ਇਕ ਲੱਕੜ ਨਾਲ ਲੱਦਿਆ ਟਰੱਕ ਪੰਜਾਬ ਵੱਲ ਆ ਰਿਹਾ ਹੈ। ਇਹ ਵੀ ਜਾਣਕਾਰੀ ਸੀ ਕਿ ਇਸ ਵਿਚ ਮਹਿੰਗੀ ਕਿਸਮ ਦੀ ਲੱਕੜ ਲੱਦ ਹੈ ਅਤੇ ਇਸ ਨੂੰ ਜਲੰਧਰ ਦੇ ਨੇੜਲੇ ਖੇਤਰ ਵਿਚ ਡਲਿਵਰੀ ਦੇਣੀ ਹੈ। ਸਹਾਇਕ ਕਮਿਸ਼ਨਰ ਮਹੇਸ਼ ਗੁਪਤਾ ਵਲੋਂ ਬਣਾਈ ਗਈ ਯੋਜਨਾ ਵਿਚ ਇਸ ਵਾਰ ਵੀ ਮੋਬਾਈਲ ਵਿੰਗ ਦੇ ਈਟੀਓ ਪੰਡਿਤ ਰਮਨ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਟੀਮ ਭੇਜੀ ਗਈ। ਪਤਾ ਲੱਗਾ ਹੈ ਕਿ ਉਕਤ ਟਰੱਕ ਆਪਣੇ ਮਿੱਥੇ ਸਥਾਨ ’ਤੇ ਜਾਣ ਲਈ ਦੂਜੇ ਰਸਤੇ ਤੋਂ ਆ ਰਿਹਾ ਹੈ। ਉਥੇ ਮੋਬਾਈਲ ਟੀਮ ਵਲੋਂ ਵਾਹਨ ਦੀ ਘੇਰੇਬੰਦੀ ਕੀਤੀ ਗਈ ਅਤੇ ਟਰੱਕ ਨੂੰ ਜਲੰਧਰ ਦੇ ਨੇੜੇ ਹੀ ਘੇਰ ਲਿਆ ਗਿਆ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਨੂੰ ਅਲੋਪ ਹੋ ਰਹੇ ਪਸ਼ੂ-ਪੰਛੀਆਂ ਨੂੰ ਰੱਖਣਾ ਦਾ ਹੈ ਸ਼ੌਕ, ਰੱਖੇ ਦੋ ਬਾਜ ਤੇ ਇਕ ਵਿਦੇਸ਼ੀ ਕਿਰਲਾ
ਵਾਹਨ ਡਰਾਈਵਰ ਨੂੰ ‘ਘਿਰਿਆ’ ਹੋਇਆ ਦੇਖ ਕੇ ਮੋਬਾਈਲ ਟੀਮ ਨੂੰ ਇਹ ਕਹਿ ਕੇ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਟਰੱਕ ਵਿਚ ਕੱਚੀ ਲੱਕੜ ਹੈ। ਪਰ ਜਿਵੇਂ ਹੀ ਮੋਬਾਈਲ ਵਿੰਗ ਨੇ ਟਰੱਕ ਦੀ ਜਾਂਚ ਕੀਤੀ ਤਾਂ ਉਥੇ ਮਹਿੰਗੀ ਲੱਕੜ ਮਿਲੀ। ਅਧਿਕਾਰੀ ਰਮਨ ਸ਼ਰਮਾ ਵਲੋਂ ਜਦੋਂ ਟਰੱਕ ਦੇ ਟਾਇਰ ਵੇਖੇ ਜੋ ਦੱਬੇ ਹੋਏ ਸਨ, ਤਾਂ ਅੰਦਾਜਾ ਲਾਇਆ ਕਿ ਵਾਹਨ ’ਤੇ ਭਾਰੀ ਵਜ਼ਨ ਹੈ। ਪੂਰੀ ਜਾਂਚ ਤੋਂ ਬਾਅਦ ਵਾਹਨ ਤੋਂ 4.46 ਲੱਖ ਰੁਪਏ ਜੁਰਮਾਨਾ ਵਸੂਲਿਆ ਗਿਆ।
ਲੁਧਿਆਣਾ ਤੋਂ ਜੇ. ਐਂਡ. ਕੇ ਜਾ ਰਹੇ ਟਰੱਕ ’ਤੇ 4.45 ਲੱਖ ਜੁਰਮਾਨਾ!
ਮੋਬਾਈਲ ਵਿੰਗ ਟੀਮ ਵਲੋਂ ਲੁਧਿਆਣਾ ਤੋਂ ਜੰਮੂ-ਕਸ਼ਮੀਰ ਵੱਲ ਜਾ ਰਹੇ ਇਕ ਵਾਹਨ ਨੂੰ ਜਲੰਧਰ ਦੇ ਨੇੜੇ ਰੋਕ ਲਿਆ। ਜਾਂਚ ’ਚ ਪਤਾ ਲੱਗਾ ਕਿ ਇਸ ਵਿਚ ਮਿਕਸ ਸਾਮਾਨ ਲੱਦਿਆ ਹੋਇਆ ਸੀ ਜਿਸ ਵਿਚ ਵੱਖ-ਵੱਖ ਕਿਸਮ ਦੀਆਂ ਚੀਜ਼ਾਂ ਸ਼ਾਮਲ ਸਨ। ਜਾਂਚ ਕਰਨ ’ਤੇ ਮਾਮਲਾ ਟੈਕਸ ਚੋਰੀ ਦਾ ਨਿਕਲਿਆ। ਮੋਬਾਈਲ ਵਿੰਗ ਟੀਮ ਦੇ ਅਧਿਕਾਰੀ ਪੰਡਿਤ ਰਮਨ ਸ਼ਰਮਾ ਨੇ ਉਥੇ ਪਏ ਸਾਮਾਨ ਦਾ ਨਿਰੀਖਣ ਕੀਤਾ ਤਾਂ ਟੈਕਸ ਸੰਬੰਧੀ ਦਸਤਾਵੇਜ਼ ਉਚਿਤ ਨਹੀਂ ਸਨ। ਮੁੱਲਾਂਕਣ ਕਰਨ ਤੋਂ ਬਾਅਦ ਮੋਬਾਈਲ ਵਿੰਗ ਟੀਮ ਨੇ 4.45 ਲੱਖ ਰੁਪਏ ਜੁਰਮਾਨਾ ਵਸੂਲਾ ਕੀਤਾ।
ਉਪਰ ਸਸਤਾ ਹੇਠਾਂ ਮਹਿੰਗਾ ਸਾਮਾਨ, ਡਰਾਈਵਰ ਦੇ ਚਿਹਰੇ ਨੂੰ ਦੇਖ ਕੇ ਹੋਇਆ ਸ਼ੱਕ
ਈ. ਟੀ. ਓ. ਪੰਡਿਤ ਰਮਨ ਸ਼ਰਮਾ ਟੀਮ ਨੇ ਕਾਰਵਾਈ ਕਰਦੇ ਹੋਏ ਇਕ ਟਰੱਕ ਨੂੰ ਲੁਧਿਆਣਾ ਵਿਚ ਰੋਕ ਲਿਆ। ਚੈੱਕਿੰਗ ਕਰਨ ’ਤੇ ਪਤਾ ਲੱਗਾ ਕਿ ਇਸ ਵਿਚ ਬ੍ਰਾਸ (ਪੀਤਲ) ਲੱਦਿਆ ਹੋਇਆ ਹੈ। ਜਦਕਿ ਡ੍ਰਾਈਵਰ ਕਹਿ ਰਿਹਾ ਸੀ ਕਿ ਇਹ ਸਧਾਰਣ ਸਕ੍ਰੈਪ ਹੈ ਅਤੇ ਬੇਕਾਰ ਸਾਮਾਨ ਹੈ। ਮੋਬਾਈਲ ਵਿੰਗ ਵਲੋਂ ਗਹਿਰਾਈ ਨਾਲ ਜਾਂਚ ਕਰਨ ’ਤੇ ਈ. ਟੀ. ਓ. ਪੰਡਿਤ ਰਮਨ ਸ਼ਰਮਾ ਨੂੰ ਡ੍ਰਾਈਵਰ ’ਤੇ ਸ਼ੱਕ ਹੋਇਆ ਅਤੇ ਬ੍ਰਾਸ ਨੂੰ ਫੜਿਆ ਗਿਆ। ਮੁੱਲਾਂਕਣ ਤੋਂ ਬਾਅਦ ਇਸ ’ਤੇ 4 ਲੱਖ ਜੁਰਮਾਨਾ ਵਸੂਲ ਕੀਤਾ ਗਿਆ।
ਝਬਾਲ ਰੋਡ ’ਤੇ ਵਾਹਨ ਘੇਰਿਆ, 92 ਹਜ਼ਾਰ ਜੁਰਮਾਨਾ ਠੋਕਿਆ
ਚੈਕਿੰਗ ਦੌਰਾਨ ਮੋਬਾਈਲ ਵਿੰਗ ਟੀਮ ਨੂੰ ਸਕ੍ਰੈਪ ਨਾਲ ਲੱਦਿਆ ਹੋਇਆ ਇਕ ਵਾਹਨ ਮਿਲਿਆ ਜੋ ਅੰਮ੍ਰਿਤਸਰ ਤੋਂ ਝਬਾਲ ਵੱਲ ਜਾ ਰਿਹਾ ਸੀ। ਈ. ਟੀ. ਓ. ਪੰਡਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੇ ਟਰੱਕ ਨੂੰ ਰੋਕ ਲਿਆ। ਦਸਤਾਵੇਜ਼ ਚੈੱਕ ਕਰਨ ’ਤੇ ਪਤਾ ਲੱਗਾ ਕਿ ਮਾਲ ਅੰਡਰ-ਬਿਲਿੰਗ ਕੀਤਾ ਗਿਆ ਸੀ। ਜਦੋਂ ਉਚਿਤ ਬਿਲ ਨਹੀਂ ਪੇਸ਼ ਕੀਤੇ ਗਏ ਤਾਂ ਵਿਂਗ ਨੇ ਲੱਦੇ ਵਾਹਨ ’ਤੇ 92 ਹਜ਼ਾਰ ਰੁਪਏ ਟੈਕਸ ਵਸੂਲ ਕੀਤਾ ਿਗਅਾ।
ਵ੍ਹਾਈਟ ਸੀਮੈਂਟ ਦੇ ਵਾਹਨ ’ਤੇ 50 ਹਜ਼ਾਰ ਜੁਰਮਾਨਾ
ਮੋਬਾਈਲ ਵਿੰਗ ਦੀ ਕਾਰਵਾਈ ਦੌਰਾਨ ਮਿਲੀ ਜਾਣਕਾਰੀ ਦੇ ਆਧਾਰ ’ਤੇ ਇਕ ਟਰੱਕ ਨੂੰ ਰੋਕ ਲਿਆ ਗਿਆ। ਜਾਂਚ ਵਿਚ ਪਤਾ ਲੱਗਾ ਕਿ ਇਸ ਵਿਚ ਵ੍ਹਾਈਟ ਸੀਮੈਂਟ ਲੱਦਿਆ ਹੋਇਆ ਹੈ ਜੋ ਪੱਥਰ ਨੂੰ ਜੋੜਨ ਦੇ ਕੰਮ ਆਉਂਦਾ ਹੈ। ਵਾਹਨ ਡ੍ਰਾਈਵਰ ਦੁਆਰਾ ਉਚਿਤ ਦਸਤਾਵੇਜ਼ ਨਹੀਂ ਪੇਸ਼ ਕੀਤੇ ਗਏ ਤਾਂ ਮੋਬਾਈਲ ਟੀਮ ਨੇ 50 ਹਜ਼ਾਰ ਰੁਪਏ ਟੈਕਸ ਵਸੂਲਾ ਕੀਤਾ।
ਮੋਬਾਈਲ ਵਿੰਗ ਦੀ ਟੈਕਸ ਚੋਰੀ ਕਰਨ ਵਾਲੇ ਤਾਂਬਾ ਸਕ੍ਰੈਪ ਦੇ ਕਾਲਾ-ਬਾਜ਼ਾਰੀਆ ’ਤੇ ਛਾਪਾ
ਲੰਬੇ ਸਮੇਂ ਤੋਂ ਮੋਬਾਈਲ ਟੀਮ ਨੇ ਲੋਹਾ ਸਕ੍ਰੈਪ ਵਾਲੇ ਟਰੱਕਾਂ ’ਤੇ ਜ਼ਿਆਦਾ ਨਿਗਰਾਨੀ ਰੱਖੀ ਹੈ ਪਰ ਸੂਤਰਾਂ ਤੋਂ ਇੰਪੁਟ ਮਿਲ ਰਹੀ ਹੈ ਕਿ ਹੁਣ ਤਾਂਬਾ ਸਕ੍ਰੈਪ ਦਾ ਕਾਰੋਬਾਰੀਆਂ ਵੀ ਸਰਗਰਮ ਹੋ ਗਏ ਹਨ ਅਤੇ ਹਾਈ-ਲੈਵਲ ’ਤੇ ਕੰਮ ਸ਼ੁਰੂ ਹੋ ਰਿਹਾ ਹੈ। ਇਸ ਵਿਚ ਬਹੁਤ ਵੱਡੀ ਟੈਕਸ ਚੋਰੀ ਕੀਤੀ ਜਾ ਰਹੀ ਹੈ। ਹਾਲਾਂਕਿ ਪਿਛਲੇ ਮਹੀਨਿਆਂ ਵਿਚ ਮੋਬਾਈਲ ਵਿੰਗ ਨੇ ਇੱਕ ਵਿਸ਼ੇਸ਼ ਮੁਖਬਰ ਦੀ ਇਤਲਾਹ ’ਤੇ ਉਨ੍ਹਾਂ ਦਾ ਮਾਲ ਜਬਤ ਕਰ ਕੇ ਜੁਰਮਾਨੇ ਵੀ ਲਾਏ ਹਨ ਪਰ ਵੱਧ ਕੀਮਤ (900 ਰੁਪਏ ਪ੍ਰਤੀ ਕਿਲੋ) ਅਤੇ ਵੱਧ ਮੰਨਾਫਾ ਹੋਣ ਕਾਰਨ ਇਹ ਕੰਮ ਕਰਨ ਵਾਲੇ ਜੁਰਮਾਨਿਆਂ ਦੀ ਪ੍ਰਵਾਹ ਨਹੀਂ ਕਰਦੇ।
ਟੈਕਸ ਚੋਰੀ ’ਤੇ ਹੋਰ ਸਖ਼ਤੀ ਕੀਤੀ ਜਾਵੇਗੀ : ਮਹੇਸ਼ ਗੁਪਤਾ
ਸਹਾਇਕ ਕਮਿਸ਼ਨਰ ਮੋਬਾਈਲ ਵਿੰਗ ਅੰਮ੍ਰਿਤਸਰ ਰੇਂਜ ਮਹੇਸ਼ ਗੁਪਤਾ ਨੇ ਕਿਹਾ ਹੈ ਕਿ ਟੈਕਸ ਚੋਰੀ ਕਰਨ ਵਾਲਿਆਂ ’ਤੇ ਵਿਭਾਗ ਪੂਰੀ ਸਖ਼ਤੀ ਨਾਲ ਕਾਰਵਾਈ ਕਰ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਟੈਕਸ ਚੋਰੀ ਦੇ ਖਿਲਾਫ ਵਿਭਾਗ ਦਾ ਅਭਿਆਨ ਜਾਰੀ ਰਹੇਗਾ। ਮੋਬਾਈਲ ਵਿਂਗ ਦੀਆਂ ਟੀਮਾਂ ਦਿਨ-ਰਾਤ ਟੈਕਸ ਚੋਰੀ ਨੂੰ ਰੋਕਣ ਲਈ ਸੜਕਾਂ ’ਤੇ ਹਨ।
