ਪੰਜਾਬ ਦੇ ਇਸ ਇਲਾਕੇ ''ਚ ਲੱਗੇਗਾ 5 ਘੰਟੇ ਦਾ Power Cut
Monday, Dec 08, 2025 - 08:05 PM (IST)
ਮੋਗਾ (ਬਿੰਦਾ)- 220 ਕੇ. ਵੀ. ਸਬ ਸਟੇਸ਼ਨ ਸਿੰਘਾਂਵਾਲਾ ਤੋਂ ਚੱਲਦੇ 11 ਕੇ.ਵੀ. ਸਿਟੀ ਮੋਗਾ ਅਰਬਨ ਫੀਡਰ ਅਧੀਨ ਜ਼ਰੂਰੀ ਕੰਮ ਕਰਨ ਕਾਰਨ ਮਿਤੀ 9 ਦਸੰਬਰ ਨੂੰ ਸਵੇਰੇ 11 ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐੱਸ. ਡੀ. ਓ. ਸਬ/ਅਰਬਨ ਮੋਗਾ, ਜੇ.ਈ. ਬੂਟਾ ਸਿੰਘ ਅਤੇ ਜੇ.ਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਨਾਲ ਮਾਨ ਕਾਲੋਨੀ, ਟੇਕ ਸਿੰਘ ਪਾਰਕ, ਹਾਕਮ ਕਾ ਅਗਵਾੜ, ਬਾਜ਼ੀਗਰ ਬਸਤੀ ਅਤੇ ਇੰਪਰੂਵਮੈਂਟ ਟਰੱਸਟ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
