ਤੇਜ਼ ਰਫ਼ਤਾਰ ਕਾਰ ਨੇ ਬਜ਼ੁਰਗ ਨੂੰ ਦਰੜਿਆ, ਮੌਕੇ 'ਤੇ ਮੌਤ
Friday, Dec 05, 2025 - 05:10 PM (IST)
ਗੁਰਦਾਸਪੁਰ (ਹਰਮਨ, ਗੋਰਾਇਆ)-ਪੁਲਸ ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਨੈਨੋਕੋਟ ਨੇੜੇ ਇਕ ਕਾਰ ਅਤੇ ਮੋਪੇਡ ਵਿਚ ਹੋਈ ਭਿਆਨਕ ਟੱਕਰ ਦੌਰਾਨ 80 ਸਾਲਾ ਬਜ਼ੁਰਗ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਬਜ਼ੁਰਗ ਵੱਸਣ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਪਿੰਡ ਨੈਨੋਕੋਟ ਆਪਣੀ ਮੋਪੇਡ ’ਤੇ ਸਵਾਰ ਹੋ ਕੇ ਨੇੜਲੇ ਪਿੰਡ ਵੜੈਚ ਤੋਂ ਆਪਣੇ ਪਿੰਡ ਨੈਨੋਕੋਟ ਵੱਲ ਨੂੰ ਆ ਰਿਹਾ ਸੀ।
ਇਹ ਵੀ ਪੜ੍ਹੋ- ਕਹਿਰ ਓ ਰੱਬਾ: ਸ਼ੱਕੀ ਹਾਲਾਤ 'ਚ ਮਾਪਿਆਂ ਦੀ ਸੋਹਣੀ-ਸੁਨੱਖੀ ਧੀ ਦੀ ਮੌਤ ! ਪੇਕੇ ਪਰਿਵਾਰ ਨੇ ਲਾਏ ਕਤਲ ਦੇ ਇਲਜ਼ਾਮ
ਜਦੋਂ ਉਹ ਗੁਰਦਾਸਪੁਰ-ਸ੍ਰੀ ਹਰਗੋਬਿੰਦਪੁਰ ਮਾਰਗ ਤੋਂ ਆਪਣੇ ਪਿੰਡ ਨੈਨੋਕੋਟ ਵੱਲ ਨੂੰ ਮੁੜਿਆ ਤਾਂ ਸਠਿਆਲੀ ਤਰਫ ਤੋਂ ਆ ਰਹੀ ਤੇਜ਼ ਰਫਤਾਰ ਕਾਰ ਦੀ ਲਪੇਟ ਵਿੱਚ ਆ ਗਿਆ। ਇਹ ਟੱਕਰ ਇੰਨੀ ਜ਼ਬਰਦਸਤ ਦੱਸੀ ਜਾ ਰਹੀ ਹੈ ਕਿ ਵੱਸਣ ਸਿੰਘ ਅਤੇ ਮੋਪੇਡ ਘਟਨਾ ਸਥਾਨ ਤੋਂ ਕਈ ਫੁੱਟ ਦੂਰ ਉੱਛਲ ਕੇ ਜਾ ਡਿੱਗੇ। ਜਿਸ ਕਾਰਨ ਵੱਸਣ ਸਿੰਘ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਕਈ ਉਡਾਣਾਂ ਲੇਟ, ਸਾਹਮਣੇ ਆਇਆ ਹੈਰਾਨੀਜਨਕ ਕਾਰਣ
ਇਸ ਦੌਰਾਨ ਉਕਤ ਕਾਰ ਚਾਲਕ ਕਾਰ ਲੈ ਕੇ ਫਰਾਰ ਹੋ ਗਿਆ,ਪਰ ਮੋਪੇਡ ਨਾਲ ਟਕਰਾਉਣ ਕਾਰਨ ਕਾਰ ਦੀ ਸਾਹਮਣੇ ਪਾਸੇ ਵਾਲੀ ਨੰਬਰ ਪਲੇਟ ਅਤੇ ਗੱਡੀ ਦੇ ਕੁਝ ਹੋਰ ਹਿੱਸੇ ਘਟਨਾ ਵਾਲੇ ਸਥਾਨ ਉੱਤੇ ਡਿੱਗੇ ਬਰਾਮਦ ਹੋਏ ਅਤੇ ਉਕਤ ਨੰਬਰ ਪਲੇਟ 'ਤੇ ਚੰਡੀਗੜ੍ਹ ਦਾ ਨੰਬਰ ਲੱਗਾ ਹੋਇਆ ਹੈ। ਇਸ ਮੌਕੇ ਲੋਕਾਂ ਵੱਲੋਂ ਵੱਸਣ ਸਿੰਘ ਨੂੰ ਤੁਰੰਤ ਨੇੜਲੇ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ- ਪੰਜਾਬ 'ਚ ਰੂਹ ਕੰਬਾਊ ਹਾਦਸਾ, 2 ਔਰਤਾਂ ਨੂੰ ਦਰੜ ਗਿਆ ਟਿੱਪਰ, ਤੜਫ਼-ਤੜਫ਼ ਕੇ ਹੋਈ ਮੌਤ
