'ਵਿਆਹ ਤੋਂ ਮੁੜਦੇ ਟੱਬਰ 'ਤੇ ਟੁੱਟਿਆ ਕਹਿਰ', ਸੜਕ ਹਾਦਸੇ 'ਚ ਔਰਤ ਦੀ ਮੌਤ

Saturday, Dec 06, 2025 - 06:57 AM (IST)

'ਵਿਆਹ ਤੋਂ ਮੁੜਦੇ ਟੱਬਰ 'ਤੇ ਟੁੱਟਿਆ ਕਹਿਰ', ਸੜਕ ਹਾਦਸੇ 'ਚ ਔਰਤ ਦੀ ਮੌਤ

ਫਾਜ਼ਿਲਕਾ (ਸੁਨੀਲ ਨਾਗਪਾਲ) : ਅਬੋਹਰ ਵਿਖੇ ਬੱਲੂਆਣਾ ਦੇ ਨੇੜੇ ਇੱਕ ਸੜਕ ਹਾਦਸਾ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਤੋਂ ਅਬੋਹਰ ਨਿਵਾਸੀ ਪਰਿਵਾਰ ਵਿਆਹ ਸਮਾਗਮ ਤੋਂ ਪਰਤ ਰਿਹਾ ਸੀ ਕਿ ਇੱਕ ਕੈਂਟਰ ਦੇ ਨਾਲ ਕਾਰ ਦੀ ਟੱਕਰ ਹੋ ਗਈ। ਕਾਰ ਦੇ ਵਿੱਚ ਸਵਾਰ ਪਰਿਵਾਰ ਦੀ ਮਹਿਲਾ ਦੀ ਜਾਨ ਚਲੀ ਗਈ ਹੈ। ਜਦਕਿ ਮਹਿਲਾ ਦਾ ਪਤੀ ਤੇ ਬੱਚੇ ਸੁਰੱਖਿਅਤ ਹਨ।

PunjabKesari

ਮ੍ਰਿਤਕ ਮਹਿਲਾ ਦੀ ਲਾਸ਼ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
 


author

Baljit Singh

Content Editor

Related News