ਬਾਰਡਰ ਫੈਂਸਿੰਗ ’ਤੇ ਝੋਨੇ ਦੀ ਖੜ੍ਹੀ ਫ਼ਸਲ BSF ਲਈ ਚੁਣੌਤੀ, ਸਰਹੱਦੀ ਪਿੰਡਾ ਦੀਆਂ ਡਿਫੈਂਸ ਕਮੇਟੀਆਂ ਅਲਰਟ

10/02/2023 12:41:56 PM

ਅੰਮ੍ਰਿਤਸਰ (ਨੀਰਜ)- ਪੂਰੇ ਜ਼ਿਲ੍ਹੇ ਦੇ ਭਾਰਤ-ਪਾਕਿਸਤਾਨ ਬਾਰਡਰ ’ਤੇ ਫੇਂਸਿੰਗ ਵਾਲੀ ਥਾਂ ਦੋਵਾਂ ਸਾਈਡਾਂ ’ਤੇ ਇਸ ਸਮੇਂ ਝੋਨੇ ਦੀ ਫ਼ਸਲ ਪੱਕ ਚੁੱਕੀ ਹੈ। ਜਿਸ ਨੂੰ ਕੱਟਣ ਦੀ ਤਿਆਰੀ ਚੱਲ ਰਹੀ ਹੈ ਪਰ ਇਹ ਖੜ੍ਹੀ ਫ਼ਸਲ ਹਰ ਸਾਲ ਬੀ. ਐੱਸ. ਐੱਫ. ਲਈ ਇਕ ਵੱਡੀ ਚੁਣੌਤੀ ਬਣ ਕੇ ਸਾਹਮਣੀ ਆਉਂਦੀ ਹੈ, ਕਿਉਂਕਿ ਖੜ੍ਹੀ ਫ਼ਸਲ ਦੀ ਆੜ ’ਚ ਭਾਰਤ ਅਤੇ ਪਾਕਿਸਤਾਨ ਦੋਵਾਂ ਹੀ ਸਾਈਡਾਂ ਦੇ ਸਮੱਗਲਰ ਆਪਣੀਆਂ ਗਤੀਵਿਧੀਆਂ ਨੂੰ ਵਧਾ ਦਿੰਦੇ ਹਨ ਅਤੇ ਡਰੋਨ ਦੇ ਨਾਲ-ਨਾਲ ਪਰੰਪਰਾਗਤ ਤਰੀਕਿਆਂ ਜਿਵੇਂ ਪਾਈਪ ਅਤੇ ਹੋਰ ਉਪਕਰਨਾਂ ਦਾ ਵੀ ਹੈਰੋਇਨ ਅਤੇ ਹਥਿਆਰਾਂ ਦੀ ਤੱਸਕਰੀ ਕਰਨ ਦਾ ਪ੍ਰਯਾਸ ਕਰਦੇ ਹਨ। ਇਸ ਮਾਮਲੇ ’ਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਭਾਰਤੀ ਕਿਸਾਨਾਂ ਦੇ ਭਾਰਤ ਪਾਕਿਸਤਾਨੀ ਇਲਾਕਿਆਂ ਦੇ ਕਿਸਾਨ ਵੀ ਝੋਨੇ ਦੀ ਫ਼ਸਲ ਹੀ ਉਘਾਉਂਦੇ ਹਨ ਅਤੇ ਪਰਾਲੀ ਜਲਾਉਣ ਦਾ ਕੰਮ ਵੀ ਦੋਵੇਂ ਹੀ ਪਾਸਿਆਂ ’ਤੇ ਇਕ ਨਾਲ ਹੀ ਚੱਲਦਾ ਹੈ ਹਾਲਾਂਕਿ ਇਸ ਵਾਰ ਪ੍ਰਸ਼ਾਸਨ ਕਾਫ਼ੀ ਅਲਰਟ ਹੈ ਅਤੇ ਪਰਾਲੀ ਨੂੰ ਜਲਾਉਣ ਤੋਂ ਰੋਕਣ ਲਈ ਸਖ਼ਤ ਪ੍ਰਯਾਸ ਕੀਤੇ ਜਾ ਰਹੇ ਹਨ ਪਰ ਇਸ ਹਲਾਤ ’ਚ ਮੁੱਖ ਮੁੱਦਾ ਤਸਕਰੀ ਨੂੰ ਰੋਕਣਾ ਰਹਿੰਦਾ ਹੈ ਜੋ ਕਾਫ਼ੀ ਲੰਮੇ ਸਮੇਂ ਤੋਂ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ।

ਖੜ੍ਹੇ ਹੋ ਕੇ ਅਤੇ ਬੈਠ ਕੇ ਫੈਸਿੰਗ ਦੇ ਕੋਲ ਪਹੁੰਚ ਜਾਂਦੇ ਹਨ ਸਮੱਗਲਰ

ਧਾਨ ਦੀ ਫ਼ਸਲ ਜਦ ਤੱਕ ਪੱਕ ਜਾਂਦੀ ਹੈ ਤਾਂ ਉਸ ਵਕਤ ਇੰਨੀ ਹੁੰਦੀ ਹੈ ਕਿ ਕੋਈ ਵਿਅਕਤੀ ਆਸਾਨੀ ਦੇ ਨਾਲ ਖੜ੍ਹਾ ਹੋ ਕੇ ਜਾਂ ਬੈਠ ਕੇ ਉਸ ’ਚ ਆੜ ਲੈ ਸਕਦਾ ਹੈ ਅਤੇ ਇਸ ਆੜ ਨੂੰ ਲੈ ਕੇ ਸਮੱਗਲਰ ਫੈਸਿੰਗ ਦੇ ਕਾਫ਼ੀ ਕਰੀਬ ਤੱਕ ਪਹੁੰਚ ਜਾਂਦੇ ਹਨ ਅਤੇ ਆਪਣੇ ਇਰਾਦਿਆਂ ਨੂੰ ਅੰਜਾਮ ਦੇਣ ਦਾ ਪ੍ਰਯਾਸ ਕਰਦੇ ਹਨ। ਡਰੋਨ ਦੇ ਪ੍ਰਯੋਗ ਤੋਂ ਪਹਿਲਾਂ ਕਣਕ ਅਤੇ ਧਾਨ ਦੀ ਖੜੀ ਫ਼ਸਲ ਦੇ ਦੌਰਾਨ ਹੀ ਸਭ ਤੋਂ ਜ਼ਿਆਦਾ ਸਮੱਗਲਰਾਂ ਦੀਆਂ ਗਤੀਵਿਧੀਆਂ ਹੁੰਦੀਆਂ ਹਨ।

ਇਹ ਵੀ ਪੜ੍ਹੋ-   ਭੇਤਭਰੇ ਹਾਲਾਤ ’ਚ ਨੌਜਵਾਨ ਦੀ ਹੋਈ ਮੌਤ, ਪਰਿਵਾਰ ਨੇ ਦੱਸਿਆ ਇਹ ਕਾਰਨ

ਵੱਡੇ ਡਰੋਨ ਦੀ ਬਜਾਏ ਇਸਤੇਮਾਲ ਕੀਤੇ ਜਾ ਰਹੇ ਛੋਟੇ ਡਰੋਨ

ਪਾਕਿਸਤਾਨੀ ਸਮੱਗਲਰਾਂ ਦੀ ਸਾਈਡ ਤੋਂ ਇਸ ਤੋਂ ਪਹਿਲੇ ਡਰੋਨ ਜੋ ਸੱਤ ਤੋਂ ਅੱਠ ਫੁੱਟ ਚੌੜੇ ਹੁੰਦੇ ਹਨ ਅਤੇ 22 ਤੋਂ 25 ਕਿਲੋ ਵਜ਼ਨ ਉਠਾਉਣ ’ਚ ਸਕਸ਼ਮ ਹਨ ਉਨ੍ਹਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ ਪਰ ਇਨ੍ਹਾਂ ਦੀ ਆਵਾਜ਼ ਹੋਣ ਦੇ ਕਾਰਨ ਵੱਡੇ ਡਰੋਨ ਆਸਾਨੀ ਨਾਲ ਫੜੇ ਜਾਂਦੇ ਹਨ ਅਤੇ ਬੀ.ਐੱਸ.ਐੱਫ. ਦੀ ਤਰ੍ਹਾਂ ਚਲਾਈ ਗਈ ਗੋਲੀ ਦਾ ਨਿਸ਼ਾਨਾ ਬਣ ਜਾਂਦੇ ਹਨ ਪਰ ਜਦ ਸਮੱਗਲਰਾਂ ਨੇ ਪੈਤਰਾ ਬਦਲ ਲਿਆ ਹੈ ਅਤੇ ਬਹੁਤ ਹੀ ਛੋਟੇ ਆਕਾਰ ਦੇ ਡਰੋਨਉੜਾ ਰਹੇ ਹਨ ਜੋ ਅੱਧਾ ਕਿਲੋ ਜਾਂ ਇਕ ਕਿਲੋ ਵਜ਼ਨ ਉੱਠਾ ਸਕਦੇ ਹਨ। ਇਕ ਨਾਲ 20 ਤੋਂ 25 ਕਿਲੋ ਦੀ ਖੇਪ ਮੰਗਵਾਉਣ ਦੀ ਬਜਾਏ ਅੱਧਾ-ਅੱਦਾ ਕਿਲੋ ਕਰਕੇ ਅੱਠ ਦਸ ਵਾਰ ਖੇਪ ਮੰਗਵਾਈ ਜਾ ਰਹੀ ਹੈ।

ਇਹ ਵੀ ਪੜ੍ਹੋ- ਪੁਲਸ ਭਰਤੀ ਦਾ ਨਿਯੁਕਤੀ ਪੱਤਰ ਵੇਖ ਨੌਜਵਾਨ ਨੂੰ ਚੜ੍ਹਿਆ ਚਾਅ, ਸੱਚਾਈ ਸਾਹਮਣੇ ਆਉਣ 'ਤੇ ਉੱਡੇ ਹੋਸ਼

ਪਾਕਿਸਤਾਨੀ ਇਲਾਕੇ ਤੋਂ ਬਿਲਕੁਲ ਕੋਲੋਂ ਡਰੋਨ ਉਡਾ ਰਹੇ ਸਮਗੱਲਰ

ਪਾਕਿਸਤਾਨੀ ਰੇਂਜਰਸ ਸਮੱਗਲਰਾਂ ਦਾ ਹਰ ਤਰ੍ਹਾਂ ਨਾਲ ਸਹਿਯੋਗ ਕਰਦੇ ਹਨ ਇਸ ਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਸਮਗੱਲਰ ਬਾਰਡਰ ਫੈਂਸਿੰਗ ਦੇ ਬਿਲਕੁਲ ਕੋਲ ਪਾਕਿਸਤਾਨ ਵਾਲੇ ਇਲਾਕੇ ’ਚ ਫੈਂਸਿੰਗ ਦੇ ਨੇੜੇ ਕੋਈ ਆੜ ਲੈ ਲੈਂਦੇ ਹਨ ਅਤੇ ਡਰੋਨਉਡਾਉਂਦੇ ਸਨ। ਇਸ ਨਾਲ ਡਿਲਿਵਰੀ ਕਰਨਾ ਵੀ ਆਸਾਨ ਰਹਿੰਦਾ ਹੈ ਅਤੇ ਲੋਕੋਸ਼ਨ ਦਾ ਵੀ ਆਸਾਨੀ ਨਾਲ ਪਤਾ ਲੱਗ ਜਾਂਦਾ ਹੈ।

ਵਿਲੇਜ ਡਿਫੈਂਸ ਕਮੇਟੀਆਂ ਵੀ ਅਲਰਟ

ਬੀ. ਐੱਸ. ਐੱਫ. ਦੇ ਨਾਲ-ਨਾਲ ਸਰਹੱਦੀ ਪਿੰਡਾਂ ’ਚ ਤਾਇਨਾਤ ਵਿਲੇਜ ਪੁਲਸ ਅਫ਼ਸਰ ਅਤੇ ਵਿਲੇਜ ਡਿਫੈਂਸ ਕਮੇਟੀਆਂ ਵੀ ਅਲਰਟ ’ਤੇ ਚੱਲ ਰਹੀ ਹੈ ਪਿਛਲੇ ਇਕ ਹਫ਼ਤੇ ਦੌਰਾਨ ਬੀ. ਐੱਸ. ਐੱਫ ਦੇ ਨਾਲ ਜੁਆਇੰਟ ਆਪ੍ਰੇਸ਼ਨ ਕਰ ਕੇ ਅੱਧਾ ਦਰਜਨ ਡਰੋਨ ਫੜੇ ਜਾ ਚੁੱਕੇ ਹਨ ਅਤੇ ਹੈਰੋਇਨ ਦੀ ਛੋਟੀ-ਛੋਟੀ ਖੇਪ ਫੜੀ ਜਾ ਚੁੱਕੀ ਹੈ। ਇਕ ਕੇਸ ’ਚ ਤਾਂ ਡਿਲਿਵਰੀ ਲੈਣ ਆਏ ਇਕ ਭਾਰਤੀ ਸਮੱਗਲਰ ਨੂੰ ਅੱਧਾ ਕਿਲੋ ਹੈਰੋਇਨ ਨਾਲ ਰੰਗੇ ਹੱਥੀਂ ਗ੍ਰਿਫ਼ਤਾਰ ਵੀ ਕੀਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ-  ਸੰਗਰੂਰ ਵਾਸੀਆਂ ਨੂੰ ਮਾਨ ਸਰਕਾਰ ਦਾ ਵੱਡਾ ਤੋਹਫ਼ਾ, ਨਾਲ ਹੀ ਕਰ ਦਿੱਤਾ ਇਕ ਹੋਰ ਐਲਾਨ

ਨਹੀਂ ਟੁੱਟ ਰਹੀ ਸਮੱਗਲਰਾਂ ਦੀ ਚੇਨ

ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ ਪਰ ਸਮਗੱਲਰਾਂ ਦੀ ਚੇਨ ਜਿਉਂ ਦੀ ਤਿਉਂ ਹੀ ਹੈ। ਸੱਤਾ ’ਚ ਆਉਣ ’ਤੇ ਹਰ ਸਿਆਸੀ ਪਾਰਟੀ ਦੀ ਸਰਕਾਰ ਨਸ਼ੇ ਦੀ ਸਮੱਗਲਿੰਗ ਰੋਕਣ ਦਾ ਦਾਅਵਾ ਕਰਦੀ ਹੈ ਪਰ ਹਾਲਾਤ ਜਿਉਂ ਦੀ ਤਿਉਂ ਰਹਿੰਦੀ ਹੈ। 

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News