ਵੱਡੀ ਖ਼ਬਰ : PSPCL ਦੀਆਂ ਜਾਇਦਾਦਾਂ ਵੇਚਣ ''ਤੇ ਹਾਈ ਕੋਰਟ ਦੀ ਰੋਕ ਬਰਕਰਾਰ

Saturday, Feb 28, 2026 - 08:11 AM (IST)

ਵੱਡੀ ਖ਼ਬਰ : PSPCL ਦੀਆਂ ਜਾਇਦਾਦਾਂ ਵੇਚਣ ''ਤੇ ਹਾਈ ਕੋਰਟ ਦੀ ਰੋਕ ਬਰਕਰਾਰ

ਚੰਡੀਗੜ੍ਹ (ਗੰਭੀਰ) - ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ. ਸੀ. ਐੱਲ.) ਦੀਆਂ ਜਾਇਦਾਦਾਂ ਦੇ ਤਬਾਦਲੇ ਅਤੇ ਸੰਭਾਵੀ ਵਿਕਰੀ ’ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਲਾਈ ਗਈ ਅੰਤ੍ਰਿਮ ਰੋਕ ਨੂੰ ਫ਼ਿਲਹਾਲ ਬਰਕਰਾਰ ਰੱਖਦਿਆਂ ਸਪੱਸ਼ਟ ਕੀਤਾ ਹੈ ਕਿ 13 ਮਾਰਚ ਨੂੰ ਅਗਲੀ ਸੁਣਵਾਈ ਤੱਕ ਕੋਈ ਵੀ ਜਾਇਦਾਦ ਵੇਚੀ ਨਹੀਂ ਜਾਵੇਗੀ। ਅਦਾਲਤ ਨੇ ਕਿਹਾ ਕਿ ਜੇ ਪੀ. ਐੱਸ. ਪੀ. ਸੀ. ਐੱਲ. ’ਤੇ 2500 ਕਰੋੜ ਰੁਪਏ ਤੋਂ ਵੱਧ ਦਾ ਵਿੱਤੀ ਬੋਝ ਹੋਣ ਦਾ ਦਾਅਵਾ ਸਹੀ ਨਿਕਲਿਆ ਤਾਂ ਮਾਮਲਾ ਯਕੀਨੀ ਤੌਰ ’ਤੇ ਜਨਹਿੱਤ ਦੇ ਦਾਇਰੇ ਵਿਚ ਆਵੇਗਾ। 

ਇਹ ਵੀ ਪੜ੍ਹੋ : OMG! 10ਵੀਂ ਦੀ ਵਿਦਿਆਰਥਣ ਨੇ ਸਕੂਲ ਦੇ ਪਖਾਨੇ ’ਚ ਬੱਚੇ ਨੂੰ ਦਿੱਤਾ ਜਨਮ

ਚੀਫ ਜਸਟਿਸ ਸ਼ੀਲ ਨਾਗੂ ਦੀ ਅਗਵਾਈ ਵਾਲੇ ਬੈਂਚ ਸਾਹਮਣੇ ਰਾਜ ਸਰਕਾਰ ਨੇ ਰੋਕ ਹਟਾਉਣ ਦੀ ਮੰਗ ਕਰਦਿਆਂ ਦਲੀਲ ਦਿੱਤੀ ਕਿ ਜਾਇਦਾਦਾਂ ਦੀ ਵਿਕਰੀ ਨਹੀਂ ਸਗੋਂ ਵਿਕਾਸ ਦੇ ਉਦੇਸ਼ਾਂ ਨਾਲ ਤਬਦੀਲ ਕੀਤਾ ਜਾ ਰਿਹਾ ਹੈ। ਐਡਵੋਕੇਟ ਜਨਰਲ ਨੇ ਅਦਾਲਤ ਨੂੰ ਦੱਸਿਆ ਕਿ ਇਹ ਫ਼ੈਸਲਾ ਲਗਭਗ 30 ਸਾਲ ਪੁਰਾਣੀ ਨੀਤੀ ਤਹਿਤ ਲਿਆ ਗਿਆ ਹੈ, ਜਿਸ ਨੂੰ ਕਦੇ ਚੁਣੌਤੀ ਨਹੀਂ ਦਿੱਤੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਪੀ. ਐੱਸ. ਪੀ. ਸੀ. ਐੱਲ. ਘਾਟੇ ਵਿਚ ਨਹੀਂ ਸਗੋਂ ਮੁਨਾਫ਼ੇ ’ਚ ਹੈ ਅਤੇ ਰਾਜ ਸਰਕਾਰ ਰਿਹਾਇਸ਼ੀ ਅਤੇ ਵਪਾਰਕ ਵਿਕਾਸ ਦੇ ਰਾਹੀਂ ਰਾਜ ਦੇ ਸਾਧਨਾਂ ਦੀ ਬਿਹਤਰ ਵਰਤੋਂ ਕਰਨਾ ਚਾਹੁੰਦੀ ਹੈ। ਹਾਲਾਂਕਿ ਪਟੀਸ਼ਨਕਰਤਾ ਨੇ ਇਨ੍ਹਾਂ ਦਲੀਲਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ’ਤੇ PSPCL ਦੇ ਲਗਭਗ 2582.24 ਕਰੋੜ ਰੁਪਏ ਬਕਾਇਆ ਹਨ, ਜਿਸ ਕਾਰਨ ਕੰਪਨੀ ਵਿੱਤੀ ਦਬਾਅ ਵਿਚ ਆ ਕੇ ਆਪਣੀਆਂ ਅਚੱਲ ਜਾਇਦਾਦਾਂ ਤਬਦੀਲ ਕਰਨ ਨੂੰ ਮਜ਼ਬੂਰ ਹੋ ਰਹੀ ਹੈ। 

ਇਹ ਵੀ ਪੜ੍ਹੋ : ਬਾਂਕੇ ਬਿਹਾਰੀ ਮੰਦਰ 'ਚ YouTubers ਦੀ ਐਂਟਰੀ ਬੈਨ, ਕੈਮਰੇ ਤੇ ਟ੍ਰਾਈਪੌਡ 'ਤੇ ਲੱਗੀ ਪਾਬੰਦੀ, ਜਾਣੋ ਨਵੇਂ ਨਿਯਮ

ਬੈਂਚ ਨੇ ਮੁੱਢਲੇ ਇਤਰਾਜ਼ਾਂ ’ਤੇ ਫ਼ਿਲਹਾਲ ਰਾਹਤ ਦਿੰਦਿਆਂ ਕਿਹਾ ਕਿ ਜੇ ਪਟੀਸ਼ਨਰਾਂ ਦਾ ਇਹ ਦਾਅਵਾ ਸਹੀ ਹੈ ਕਿ ਕੰਪਨੀ ਭਾਰੀ ਵਿੱਤੀ ਬੋਝ ਕਾਰਨ ਜਾਇਦਾਦ ਤਬਦੀਲ ਲਈ ਮਜ਼ਬੂਰ ਹੋ ਰਹੀ ਹੈ, ਤਾਂ ਇਹ ਮੁੱਦਾ ਨਿਸ਼ਚਿਤ ਰੂਪ ਨਾਲ ਜਨਹਿੱਤ ਦੇ ਦਾਇਰੇ ਵਿਚ ਆਉਂਦਾ ਹੈ। ਹਾਈ ਕੋਰਟ ਨੇ ਸਪੱਸ਼ਟ ਕੀਤਾ ਕਿ ਪਟੀਸ਼ਨ ਸਵੀਕਾਰ ਕਰਨ ਦਾ ਸਵਾਲ ਖੁੱਲ੍ਹਾ ਰਹੇਗਾ ਅਤੇ ਰਾਜ ਸਰਕਾਰ ਅਗਲੀ ਸੁਣਵਾਈ ਵਿਚ ਇਸ ’ਤੇ ਵਿਸਥਾਰਤ ਬਹਿਸ ਕਰ ਸਕਦੀ ਹੈ। ਅਦਾਲਤ ਨੇ ਰਾਜ ਨੂੰ ਨਿਰਦੇਸ਼ ਦਿੱਤਾ ਕਿ ਉਹ ਪੈਰਾ-ਵਾਈਜ਼ ਜਵਾਬ ਅਤੇ ਰੋਕ ਹਟਾਉਣ ਸਬੰਧੀ ਅਰਜ਼ੀ ਜ਼ਰੂਰੀ ਦਸਤਾਵੇਜ਼ਾਂ ਅਤੇ ਹਲਫ਼ਨਾਮੇ ਸਣੇ ਦਾਖ਼ਲ ਕਰੇ।

ਇਹ ਵੀ ਪੜ੍ਹੋ : ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਰਿੰਕੂ ਸਿੰਘ ਦੇ ਪਿਤਾ ਦਾ ਦਿਹਾਂਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News