ਪੰਜਾਬ ਦੀਆਂ ਮਾਵਾਂ ਲਈ 1000-1000 ਰੁਪਏ ਨਾਲੋਂ ਆਪਣੇ ਪੁੱਤਾਂ ਦੀ ਸੁਰੱਖਿਆ ਕਿਤੇ ਵੱਡਾ ਮਸਲਾ: ਪਰਗਟ ਸਿੰਘ

Monday, Mar 09, 2026 - 03:51 PM (IST)

ਪੰਜਾਬ ਦੀਆਂ ਮਾਵਾਂ ਲਈ 1000-1000 ਰੁਪਏ ਨਾਲੋਂ ਆਪਣੇ ਪੁੱਤਾਂ ਦੀ ਸੁਰੱਖਿਆ ਕਿਤੇ ਵੱਡਾ ਮਸਲਾ: ਪਰਗਟ ਸਿੰਘ

ਜਲੰਧਰ (ਵੈੱਬ ਡੈਸਕ): ਕਾਂਗਰਸੀ ਵਿਧਾਇਕ ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਪੰਜਾਬ ਵਿਚ ਕਾਨੂੰਨ ਵਿਵਸਥਾ ਤੇ ਐਨਕਾਊਂਟਰਾਂ ਦੇ ਮਸਲੇ 'ਤੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਨੂੰ 1000-1000 ਰੁਪਏ ਦੇਣ ਦੀ ਯੋਜਨਾ ਦਾ ਜ਼ਿਕਰ ਕਰਦਿਆਂ ਆਖਿਆ ਕਿ ਪੰਜਾਬ ਦੀਆਂ ਮਾਵਾਂ ਲਈ ₹1000 ਨਾਲੋਂ ਆਪਣੇ ਪੁੱਤਰਾਂ ਦੀ ਸੁਰੱਖਿਆ ਕਿਤੇ ਵੱਡਾ ਮਸਲਾ ਹੈ।

ਪੰਜਾਬ ਵਿਧਾਨ ਸਭਾ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਗਟ ਸਿੰਘ ਨੇ ਆਖਿਆ ਕਿ ਅੱਜ 19 ਸਾਲਾਂ ਦੇ ਨੌਜਵਾਨ ਰਣਜੀਤ ਸਿੰਘ ਦਾ ਸਸਕਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਵਿਧਾਨ ਸਭਾ ਦੇ ਅੰਦਰ ਇਸ ਐਨਕਾਉਂਟਰ ਦੇ ਨਾਲ-ਨਾਲ ਇਸ ਸਰਕਾਰ ਦੇ ਦੌਰ ਵਿਚ ਪੁਲਸ ਵੱਲੋਂ ਹੋ ਰਹੇ ਐਨਕਾਉਂਟਰਾਂ ਬਾਰੇ ਉੱਠ ਰਹੇ ਗੰਭੀਰ ਖਦਸ਼ਿਆਂ ਦੀ ਜਾਂਚ ਲਈ ਕਮਿਸ਼ਨ ਬਿਠਾਉਣ ਦੀ ਗੱਲ ਰੱਖਣਾ ਚਾਹੁੰਦੇ ਸੀ, ਪਰ ਇਸ ਸਰਕਾਰ ਕੋਲ ਇਕ ਗੱਲ ਸੁਣਨ ਦਾ ਵੀ ਮਾਦਾ ਨਹੀਂ ਹੈ। 

PunjabKesari

ਪਰਗਟ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਵੀ ਇਹ ਗੱਲ ਆਖੀ ਹੈ। ਉਨ੍ਹਾਂ ਟਵੀਟ ਕੀਤਾ, "ਪੰਜਾਬ ਦੀਆਂ ਮਾਵਾਂ ਲਈ ₹1000 ਨਾਲੋਂ ਆਪਣੇ ਪੁੱਤਰਾਂ ਦੀ ਸੁਰੱਖਿਆ ਕਿਤੇ ਵੱਡਾ ਮਸਲਾ ਹੈ। ਅੱਜ 19 ਸਾਲਾਂ ਦੇ ਨੌਜਵਾਨ ਰਣਜੀਤ ਸਿੰਘ ਦਾ ਸਸਕਾਰ ਹੋ ਰਿਹਾ ਹੈ। ਅਸੀਂ ਉਸਦੇ ਐਨਕਾਉਂਟਰ ਦੇ ਨਾਲ-ਨਾਲ ਇਸ ਸਰਕਾਰ ਦੇ ਦੌਰ ਵਿਚ ਪੁਲਸ ਵੱਲੋਂ ਹੋ ਰਹੇ ਐਨਕਾਉਂਟਰਾਂ ਬਾਰੇ ਉੱਠ ਰਹੇ ਗੰਭੀਰ ਖਦਸ਼ਿਆਂ ਦੀ ਜਾਂਚ ਲਈ ਕਮਿਸ਼ਨ ਬਿਠਾਉਣ ਦੀ ਗੱਲ ਰੱਖਣਾ ਚਾਹੁੰਦੇ ਸੀ। ਪਰ ਇਸ ਸਰਕਾਰ ਕੋਲ ਇੱਕ ਗੱਲ ਸੁਣਨ ਦਾ ਵੀ ਮਾਦਾ ਨਹੀਂ।"


author

Anmol Tagra

Content Editor

Related News