ਜੂਨੀਅਰ ਹੈਨਰੀ ਨੇ ਵਿਧਾਨ ਸਭਾ ''ਚ ਬਾਰਡਰ ਪਾਰਕ ''ਚ ਬਣ ਰਹੇ ਸਟੇਡੀਅਮ ਦਾ ਚੁੱਕਿਆ ਮੁੱਦਾ

Wednesday, Mar 11, 2026 - 11:14 AM (IST)

ਜੂਨੀਅਰ ਹੈਨਰੀ ਨੇ ਵਿਧਾਨ ਸਭਾ ''ਚ ਬਾਰਡਰ ਪਾਰਕ ''ਚ ਬਣ ਰਹੇ ਸਟੇਡੀਅਮ ਦਾ ਚੁੱਕਿਆ ਮੁੱਦਾ

ਜਲੰਧਰ/ਚੰਡੀਗੜ੍ਹ (ਅੰਕੁਰ ਤਾਂਗੜੀ)- ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਅੱਜ ਸਥਾਨਕ ਸਰਕਾਰਾਂ ਦੇ ਵਿਭਾਗ ਨਾਲ ਜੁੜੇ ਇਕ ਮਾਮਲੇ ਨੂੰ ਲੈ ਕੇ ਚਰਚਾ ਹੋਈ, ਜਦੋਂ ਵਿਧਾਇਕ ਅਵਤਾਰ ਸਿੰਘ ਜੂਨੀਅਰ ਨੇ ਸਥਾਨਕ ਸਰਕਾਰਾਂ ਦੇ ਮੰਤਰੀ ਸੰਜੀਵ ਅਰੋੜਾ ਤੋਂ ਬਾਰਡਰ ਪਾਰਕ 'ਚ ਬਣ ਰਹੇ ਸਟੇਡੀਅਮ ਦੇ ਕੰਮ ਅਤੇ ਉਸ ਨਾਲ ਜੁੜੇ ਖ਼ਰਚੇ ਬਾਰੇ ਤਿੱਖੇ ਸਵਾਲ ਪੁੱਛੇ। ਅਵਤਾਰ ਸਿੰਘ ਜੂਨੀਅਰ ਨੇ ਸਪੀਕਰ ਰਾਹੀਂ ਮੰਤਰੀ ਨੂੰ ਪੁੱਛਿਆ ਕਿ ਲਗਭਗ 77 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਬਾਰਡਰ ਪਾਰਕ ਸਟੇਡੀਅਮ ਦਾ ਟੈਂਡਰ 9 ਅਗਸਤ 2021 ਨੂੰ ਜਾਰੀ ਕੀਤਾ ਗਿਆ ਸੀ ਅਤੇ 6 ਜਨਵਰੀ 2022 ਨੂੰ ਇਹ ਅਵਾਰਡ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਪ੍ਰਾਜੈਕਟ ਦੀ ਸ਼ੁਰੂਆਤ ਤੋਂ ਬਾਅਦ ਇਹ ਕੰਮ ਇਕ ਸਾਲ 'ਚ ਪੂਰਾ ਹੋਣਾ ਸੀ ਪਰ ਨਿਰਧਾਰਿਤ ਸਮੇਂ ਅਨੁਸਾਰ ਕੰਮ ਮੁਕੰਮਲ ਨਹੀਂ ਹੋ ਸਕਿਆ ਅਤੇ ਕਰੀਬ 35 ਮਹੀਨਿਆਂ ਦੀ ਦੇਰੀ ਹੋ ਗਈ।

ਇਹ ਵੀ ਪੜ੍ਹੋ: ਨਸ਼ਿਆਂ ਨੇ ਉਜਾੜ 'ਤਾ ਹੱਸਦਾ-ਵੱਸਦਾ ਘਰ! ਪੰਜਾਬ 'ਚ ਕਬੱਡੀ ਖਿਡਾਰੀ ਦੀ ਮੌਤ

ਵਿਧਾਇਕ ਨੇ ਦੱਸਿਆ ਕਿ ਠੇਕੇਦਾਰ ਵੱਲੋਂ ਸਮੇਂ ‘ਤੇ ਕੰਮ ਪੂਰਾ ਨਾ ਕਰਨ ਕਰਕੇ ਉਸ ਉੱਤੇ ਤਿੰਨ ਕਰੋੜ ਰੁਪਏ ਤੋਂ ਵੱਧ ਜੁਰਮਾਨਾ ਵੀ ਲਾਇਆ ਗਿਆ ਹੈ ਪਰ ਇਸ ਦੇ ਬਾਵਜੂਦ ਸਰਕਾਰ ਵੱਲੋਂ ਪਿਛਲੇ ਸਾਲ ਚੱਲਦੇ ਕੰਮ ਦੇ ਦੌਰਾਨ ਹੀ ਦੋਬਾਰਾ ਉਦਘਾਟਨ ਕਰ ਦਿੱਤਾ ਗਿਆ। ਅਵਤਾਰ ਸਿੰਘ ਜੂਨੀਅਰ ਨੇ ਕਿਹਾ ਕਿ ਇਸ ਉਦਘਾਟਨ ਸਮਾਗਮ ਉੱਤੇ ਲਗਭਗ 1 ਕਰੋੜ 75 ਲੱਖ ਰੁਪਏ ਸਰਕਾਰੀ ਖਜ਼ਾਨੇ ਵਿਚੋਂ ਖ਼ਰਚ ਕੀਤੇ ਗਏ।

ਉਨ੍ਹਾਂ ਨੇ ਮੰਤਰੀ ਤੋਂ ਸਵਾਲ ਕੀਤਾ ਕਿ ਚੱਲਦੇ ਕੰਮ ਦੌਰਾਨ ਦੋਬਾਰਾ ਉਦਘਾਟਨ ਕਰਨ ਦੀ ਕੀ ਲੋੜ ਸੀ ਅਤੇ ਜੇਕਰ ਇਹ ਰਕਮ ਵਾਕਈ ਸਰਕਾਰੀ ਖਜ਼ਾਨੇ ਵਿਚੋਂ ਖ਼ਰਚ ਕੀਤੀ ਗਈ ਹੈ ਤਾਂ ਇਸਦਾ ਪੂਰਾ ਵੇਰਵਾ ਦਿੱਤਾ ਜਾਵੇ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਪੁੱਛਿਆ ਕਿ ਕੀ ਇਹ ਰਕਮ ਜ਼ਿੰਮੇਵਾਰ ਅਧਿਕਾਰੀਆਂ ਜਾਂ ਕਰਮਚਾਰੀਆਂ ਤੋਂ ਵਸੂਲ ਕੀਤੀ ਜਾਵੇਗੀ ਜਾਂ ਫਿਰ ਆਮ ਲੋਕਾਂ ਦੇ ਟੈਕਸ ਦੇ ਪੈਸੇ ਨਾਲ ਹੀ ਇਹ ਖਰਚਾ ਝੇਲਿਆ ਜਾਵੇਗਾ।

ਇਹ ਵੀ ਪੜ੍ਹੋ: ਨੈਂਸੀ ਗਰੇਵਾਲ ਦੇ ਕਤਲ ਮਗਰੋਂ ਸਦਮੇ 'ਚ ਮਾਂ, ਲਾਈਵ ਆ ਕੇ ਕਹੀਆਂ ਵੱਡੀਆਂ ਗੱਲਾਂ

ਇਸ ਮਾਮਲੇ ‘ਤੇ ਜਵਾਬ ਦਿੰਦਿਆਂ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ਵਿੱਚ ਇਸ ਤਰ੍ਹਾਂ ਦਾ ਕੋਈ ਮਾਮਲਾ ਨਹੀਂ ਹੈ ਕਿ ਦੋਬਾਰਾ ਉਦਘਾਟਨ ਕੀਤਾ ਗਿਆ ਹੋਵੇ ਜਾਂ ਉਸ ‘ਤੇ ਇੰਨਾ ਵੱਡਾ ਖ਼ਰਚ ਕੀਤਾ ਗਿਆ ਹੋਵੇ। ਮੰਤਰੀ ਨੇ ਕਿਹਾ ਕਿ ਉਹ ਇਸ ਬਾਰੇ ਪੂਰੀ ਜਾਣਕਾਰੀ ਇਕੱਠੀ ਕਰਕੇ ਵਿਧਾਇਕ ਨੂੰ ਵੱਖਰੇ ਤੌਰ ‘ਤੇ ਮੁਹੱਈਆ ਕਰਵਾਉਣਗੇ। ਸਪੀਕਰ ਵੱਲੋਂ ਵੀ ਕਿਹਾ ਗਿਆ ਕਿ ਜੇ ਇਹ ਸਵਾਲ ਮੁੱਖ ਪ੍ਰਸ਼ਨ ਨਾਲ ਸਿੱਧਾ ਸੰਬੰਧਿਤ ਨਹੀਂ ਹੈ ਤਾਂ ਇਸ ਦੀ ਜਾਣਕਾਰੀ ਵੱਖਰੇ ਤਰੀਕੇ ਨਾਲ ਦਿੱਤੀ ਜਾ ਸਕਦੀ ਹੈ। ਇਸ ‘ਤੇ ਅਵਤਾਰ ਸਿੰਘ ਜੂਨੀਅਰ ਨੇ ਮੰਗ ਕੀਤੀ ਕਿ ਜੇ ਸੱਚਮੁੱਚ 1 ਕਰੋੜ 75 ਲੱਖ ਰੁਪਏ ਸਰਕਾਰੀ ਖਜ਼ਾਨੇ ਵਿਚੋਂ ਖਰਚ ਹੋਏ ਹਨ ਤਾਂ ਸਰਕਾਰ ਦੱਸੇ ਕਿ ਇਸ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕੀ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਨੂੰ ਲੈ ਕੇ ਵਿਧਾਨ ਸਭਾ ਵਿੱਚ ਕੁਝ ਸਮੇਂ ਲਈ ਚਰਚਾ ਵੀ ਹੋਈ ਅਤੇ ਮੰਤਰੀ ਨੇ ਭਰੋਸਾ ਦਿੱਤਾ ਕਿ ਸਬੰਧਤ ਵਿਭਾਗ ਤੋਂ ਪੂਰੀ ਜਾਣਕਾਰੀ ਲੈ ਕੇ ਵਿਧਾਇਕ ਨੂੰ ਜਵਾਬ ਦਿੱਤਾ। 

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਪਹਿਲਾਂ ਫੋਨ 'ਤੇ ਕਿਹਾ-ਤੁਸੀਂ ਡਾਕਟਰ ਬੋਲਦੇ... ਫਿਰ ਹਸਪਤਾਲ 'ਤੇ ਚਲਾ 'ਤੀਆਂ ਗੋਲ਼ੀਆਂ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News