ਵੱਡੀ ਮੁਸੀਬਤ ''ਚ ਘਿਰੇ ਪੰਜਾਬ ਦੇ ਕਿਸਾਨ! ਖੇਤਾਂ ’ਚ ਵੀ ਆਲੂ ਵਾਹੁਣ ਲਈ ਹੋਏ ਮਜਬੂਰ
Wednesday, Mar 11, 2026 - 11:01 AM (IST)
ਸੁਲਤਾਨਪੁਰ ਲੋਧੀ (ਸੋਢੀ)- ਆਲੂ ਅਜਿਹੀ ਫ਼ਸਲ ਹੈ ਜੋ ਤਕਰੀਬਨ ਹਰ ਸ਼ਬਜੀ ਵਿਚ ਪਾ ਕੇ ਪਕਾਇਆ ਜਾਂਦਾ ਹੈ ਪਰ ਇਸ ਵਾਰ ਆਲੂ ਦਾ ਭਾਅ ਬਹੁਤ ਹੀ ਘੱਟ ਰਹਿਣ ਕਾਰਨ ਕਿਸਾਨ ਬਹੁਤ ਹੀ ਦੁਖ਼ੀ ਹੈ। ਆਲੂਆਂ ਦਾ ਭਾਅ ਆਲੂ ਦੀ ਖੇਤ ਵਿਚੋਂ ਪੁਟਾਈ, ਚੁਗਾਈ ਦੀ ਲੇਬਰ, ਭਰਾਈ ਦੀ ਲੇਬਰ ਅਤੇ ਢੋਆ-ਢੁਆਈ ਦੇ ਪੈਂਦੇ ਖ਼ਰਚੇ ਤੋਂ ਵੀ ਘੱਟ ਮਿਲ ਰਿਹਾ ਹੈ, ਜਿਸ ਕਾਰਨ ਦੁਖ਼ੀ ਹੋਇਆ ਕਿਸਾਨ ਬੜੀ ਮਿਹਨਤ ਨਾਲ ਪਾਲੀ ਫ਼ਸਲ ਨੂੰ ਖੇਤ ਵਿਚ ਵਾਹੁਣ ਲਈ ਮਜਬੂਰ ਹੈ।
ਇਹ ਵੀ ਪੜ੍ਹੋ: 'ਆਪ' ਸਰਕਾਰ ਹਰ ਫਰੰਟ 'ਤੇ ਫੇਲ੍ਹ, ਪੰਜਾਬ ਦੀ ਜਨਤਾ ਸਰਕਾਰ ਨੂੰ ਰੁਖ਼ਸਤ ਕਰਨ ਦਾ ਬਣਾ ਚੁੱਕੀ ਮਨ: ਅਸ਼ਵਨੀ ਸ਼ਰਮਾ
ਇਸ ਸਬੰਧੀ ਦੋਆਬੇ ਦੇ ਵੱਖ-ਵੱਖ ਥਾਵਾਂ ਤੋਂ ਕਿਸਾਨਾਂ ਨੇ ਦੱਸਿਆ ਕਿ ਕੇਂਦਰ ਅਤੇ ਸੂਬਾ ਸਰਕਾਰ ਦੀ ਬੇਧਿਆਨੀ ਕਾਰਨ ਕਿਸਾਨਾਂ ਨੂੰ ਬਹੁਤ ਵੱਡਾ ਘਾਟਾ ਆਲੂ ਦੀ ਫ਼ਸਲ ਵਿਚੋਂ ਸਹਿਣਾ ਪਿਆ ਹੈ। ਪਿੰਡਾਂ ਵਿਚੋਂ ਬਹੁਤ ਸਾਰੇ ਕਿਸਾਨਾਂ ਨੇ ਖੇਤਾਂ ਵਿਚੋਂ ਆਲੂ ਪੁਟਾ ਕੇ ਲੇਬਰ ਰਾਹੀਂ ਖੇਤ ਦੇ ਇਕ ਪਾਸੇ ਢੇਰ ਲਗਾਏ ਹੋਏ ਹਨ ਪਰ ਇਕ ਕੱਟੇ ਦਾ ਭਾਅ 200 ਰੁਪਏ ਦੇ ਲਗਭਗ ਹੀ ਮਿਲ ਰਿਹਾ ਹੈ। ਕਈ ਜਗ੍ਹਾ ਵਪਾਰੀ ਆਲੂ ਦੀ ਖ਼ਰੀਦ ਕਰਨ ਲਈ ਨਹੀ ਆ ਰਿਹਾ, ਜਿਸ ਕਾਰਨ ਪ੍ਰੇਸ਼ਾਨ ਹੋਏ ਕਿਸਾਨ ਟਰੈਕਟਰ ਰਾਹੀਂ ਤਵੀਆਂ ਨਾਲ ਖੇਤਾਂ ਵਿਚ ਹੀ ਤਿਆਰ ਆਲੂ ਦੀ ਫ਼ਸਲ ਵਾਹ ਰਹੇ ਹਨ ਤਾਂ ਜੋ ਆਲੂ ਦੀ ਪੁਟਾਈ, ਚੁਗਾਈ, ਸ਼ਟਾਈ ਅਤੇ ਭਰਾਈ ਆਦਿ ਦਾ ਲੇਬਰ ਦਾ ਖ਼ਰਚਾ ਅਤੇ ਢੋਆ-ਢੁਆਈ ਦਾ ਪੈਦਾ ਪ੍ਰਤੀ ਕੱਟਾ 400 ਰੁਪਏ ਦਾ ਪੈਣ ਵਾਲਾ ਹੋਰ ਖ਼ਰਚਾ ਹੀ ਬਚਾਇਆ ਜਾ ਸਕੇ।

ਕਿਸਾਨਾਂ ਦੱਸਿਆ ਕਿ ਖੇਤਾਂ ਵਿਚ ਆਲੂ ਵਾਹ ਦੇਣ ਦਾ ਮਤਲਬ ਆਮ ਤੌਰ ’ਤੇ ਘੱਟ ਮੰਡੀ ਭਾਅ ਜਾਂ ਫ਼ਸਲ ਖ਼ਰਾਬ ਹੋਣ ਕਾਰਨ ਤਿਆਰ ਫ਼ਸਲ ਨੂੰ ਪੁੱਟਣ ਦੀ ਬਜਾਏ ਖੇਤ ਵਿਚ ਹੀ ਵਾਹ ਕੇ ਖਾਦ ਵਜੋਂ ਵਰਤਣਾ ਹੈ। ਇਹ ਇਕ ਦੁਖਦਾਈ ਸਥਿਤੀ ਹੈ, ਜਿੱਥੇ ਕਿਸਾਨ ਮਿਹਨਤਾਨਾ ਨਾ ਮਿਲਣ ਕਾਰਨ ਨੁਕਸਾਨ ਸਹਿ ਕੇ ਵੀ ਫ਼ਸਲ ਨੂੰ ਨਸ਼ਟ ਕਰਨ ਲਈ ਮਜਬੂਰ ਹੁੰਦੇ ਹਨ।
ਇਹ ਵੀ ਪੜ੍ਹੋ: ਕਹਿਰ ਓ ਰੱਬਾ! ਕੰਮ 'ਤੇ ਗਏ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਆਲੂ ਦੀਆਂ ਉੱਨਤ ਕਿਸਮਾਂ ਅਤੇ ਕਾਸ਼ਤ ਦੇ ਢੰਗ ਅਪਣਾਉਣ ਦੇ ਬਾਵਜੂਦ ਜਦੋਂ ਮਾਰਕੀਟ ਵਿਚ ਆਲੂਆਂ ਦਾ ਭਾਅ ਪੁਟਾਈ ਅਤੇ ਢੋਆ-ਢੁਆਈ ਦੇ ਖ਼ਰਚੇ ਤੋਂ ਵੀ ਘੱਟ ਮਿਲਦਾ ਹੈ ਤਾਂ ਕਿਸਾਨਾਂ ਨੂੰ ਆਲੂ ਖੇਤ ਵਿੱਚ ਹੀ ਵਾਹੁਣੇ ਪੈਂਦੇ ਹਨ। ਇਸ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਹੁੰਦਾ ਹੈ ਅਤੇ ਉਨ੍ਹਾਂ ਦੀ ਸਾਲ ਭਰ ਦੀ ਮਿਹਨਤ ਬੇਕਾਰ ਚਲੀ ਜਾਂਦੀ ਹੈ। ਸਥਿਤੀ ਹੈ ਕਿ ਇਹ ਇਕ ਵੱਡੀ ਸਮੱਸਿਆ ਹੈ, ਜੋ ਆਲੂ ਉਤਪਾਦਕਾਂ ਲਈ ਇਕ ਵੱਡਾ ਸੰਕਟ ਹੈ।
ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦਾ 'ਆਪ' ਸਰਕਾਰ 'ਤੇ ਵੱਡਾ ਹਮਲਾ, ਕਿਹਾ-ਨਾ ਮੈਂ ਪਹਿਲਾਂ ਡਰਿਆ ਤੇ ਨਾ ਮੈਂ ਹੁਣ ਡਰਾਂਗਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
