ਵਿਦੇਸ਼ ਭੇਜਣ ਦੇ ਨਾਂ ’ਤੇ ਸਾਢੇ 20 ਲੱਖ ਠੱਗੇ

Monday, Nov 19, 2018 - 01:14 AM (IST)

ਬਟਾਲਾ,   (ਬੇਰੀ)-  ਵੱਖ-ਵੱਖ ਮਾਮਲਿਆਂ ’ਚ ਵਿਦੇਸ਼ ਭੇਜਣ ਦੇ ਨਾਂ ’ਤੇ ਸਾਢੇ 20 ਲੱਖ ਠੱਗਣ ਵਾਲਿਆਂ ਵਿਰੁੱਧ ਥਾਣਾ ਸ੍ਰੀ ਹਰਗੋਬਿੰਦਪੁਰ ਤੇ ਘਣੀਏ ਕੇ ਬਾਂਗਰ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ®ਪੁਲਸ ਨੂੰ ਦਿੱਤੀ ਦਰਖਾਸਤ ’ਚ ਹਰਜੀਤ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਪਿੰਡ ਗਾਲੋਵਾਲ ਨੇ ਦੱਸਿਆ ਕਿ ਉਸ ਨੂੰ ਵਿਦੇਸ਼ ਭੇਜਣ ਲਈ ਕਰਨਦੀਪ ਸਿੰਘ ਪੁੱਤਰ ਦਲੀਪ ਕੁਮਾਰ ਤੇ ਦਲੀਪ ਕੁਮਾਰ ਪੁੱਤਰ ਡੇਵਿਡ ਮਸੀਹ ਵਾਸੀਆਨ ਜਹੁਰਾ ਥਾਣਾ ਟਾਂਡਾ ਨੇ 16 ਲੱਖ ਰੁਪਏ ਲਏ ਸਨ ਪਰ ਉਕਤ ਨੇ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਤੇ ਨਾ ਹੀ ਪੈਸੇ ਵਾਪਸ ਮੋਡ਼ੇ ਅਤੇ ਅਜਿਹਾ ਕਰਕੇ ਉਕਤ ਦੋਵਾਂ ਪਿਓ-ਪੁੱਤ ਨੇ ਉਸ ਨਾਲ ਠੱਗੀ ਮਾਰੀ ਹੈ, ਜਿਸ ’ਤੇ ਉਕਤ ਮਾਮਲੇ ਦੀ ਡੀ. ਐੱਸ. ਪੀ. ਸ੍ਰੀ ਹਰਗੋਬਿੰਦਪੁਰ ਵੱਲੋਂ ਜਾਂਚ ਕੀਤੇ ਜਾਣ ਉਪਰੰਤ ਐੱਸ. ਐੱਸ. ਪੀ. ਬਟਾਲਾ ਦੇ  ਹੁਕਮਾਂ ’ਤੇ ਥਾਣਾ ਸ੍ਰੀ ਹਰਗੋਬਿੰਦਪੁਰ ਦੇ ਏ. ਐੱਸ. ਆਈ. ਮੋਹਨ ਸਿੰਘ ਨੇ ਕਾਰਵਾਈ ਕਰਦਿਆਂ ਉਕਤ ਥਾਣੇ ’ਚ ਉਕਤ ਦੋਵਾਂ ਪਿਓ-ਪੁੱਤਾਂ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕਰ ਦਿੱਤਾ ਹੈ। 
 ਬਟਾਲਾ/ਅਲੀਵਾਲ,  (ਬੇਰੀ, ਸ਼ਰਮਾ)-  ਇਸੇ ਤਰ੍ਹਾਂ ਥਾਣਾ ਘਣੀਏ ਕੇ ਬਾਂਗਰ ਦੀ ਪੁਲਸ ਨੂੰ ਦਿੱਤੀ ਦਰਖਾਸਤ ’ਚ ਹਰਨੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਕੋਟ ਅਹਿਮਦ ਖਾਂ ਨੇ ਦੱਸਿਆ ਹੈ ਕਿ ੳੁਸ ਨੂੰ ਸਮੇਤ ਪਰਿਵਾਰ ਵਿਦੇਸ਼ ਭੇਜਣ ਦੇ ਨਾਂ ’ਤੇ ਅਸ਼ੋਕ ਤਿਵਾਡ਼ੀ ਪੁੱਤਰ ਰਾਮ ਉਜਾਗਰ ਤਿਵਾਡ਼ੀ ਤੇ ਮੀਰਾ ਤਿਵਾਡ਼ੀ ਪਤਨੀ ਅਸ਼ੋਕ ਤਿਵਾਡ਼ੀ ਵਾਸੀ ਬਲੋਸਮ ਇਨਕਲੇਵ, ਨਾਭਾ ਰੋਡ ਪਟਿਆਲਾ ਨੇ ਸਾਢੇ 4 ਲੱਖ ਰੁਪਏ ਦੀ ਠੱਗੀ ਮਾਰੀ ਹੈ ਕਿਉਂਕਿ ਉਕਤ ਨੇ ਨਾ ਤਾਂ ਉਸਦੇ ਪਰਿਵਾਰ ਨੂੰ ਵਿਦੇਸ਼ ਭੇਜਿਆ  ਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਹਨ। ਉਕਤ ਮਾਮਲੇ ਸਬੰਧੀ ਐਂਟੀਫਰਾਡ ਸਟਾਫ ਬਟਾਲਾ ਦੇ ਇੰਚਾਰਜ ਤੇ ਡੀ.ਐੱਸ.ਪੀÎ. ਇਨਵੈਸਟੀਗੇਸ਼ਨ ਵਲੋਂ ਜਾਂਚ ਕੀਤੇ ਜਾਣ ਉਪਰੰਤ ਐੱਸ. ਐੱਸ. ਪੀ. ਦੇ ਹੁਕਮਾਂ ’ਤੇ ਐੱਸ. ਆਈ. ਰਛਪਾਲ ਸਿੰਘ ਨੇ ਕਾਰਵਾਈ ਕਰਦਿਆਂ ਉਕਤ ਪਤੀ-ਪਤਨੀ ਵਿਰੁੱਧ ਧੋਖਾਦੇਹੀ ਦਾ ਥਾਣਾ ਘਣੀਏ ਕੇ ਬਾਂਗਰ ਵਿਖੇ ਕੇਸ ਦਰਜ ਕਰ ਦਿੱਤਾ ਹੈ। 


Related News