ਪਾਸਪੋਰਟ ਨੂੰ ਲੈ ਕੇ ਵਿਦੇਸ਼ ਮੰਤਰਾਲੇ ਦਾ ਵੱਡਾ ਫ਼ੈਸਲਾ! ਜਾਰੀ ਕੀਤੇ ਨਵੇਂ ਹੁਕਮ

Saturday, Feb 21, 2026 - 11:27 AM (IST)

ਪਾਸਪੋਰਟ ਨੂੰ ਲੈ ਕੇ ਵਿਦੇਸ਼ ਮੰਤਰਾਲੇ ਦਾ ਵੱਡਾ ਫ਼ੈਸਲਾ! ਜਾਰੀ ਕੀਤੇ ਨਵੇਂ ਹੁਕਮ

ਚੰਡੀਗੜ੍ਹ/ਜਲੰਧਰ (ਧਵਨ)-ਭਾਰਤ ਵਿਚ ਈ-ਪਾਸਪੋਰਟ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਹੁਣ ਤੱਕ 80 ਲੱਖ ਈ-ਪਾਸਪੋਰਟ ਭਾਰਤ ਵਿਚ ਜਾਰੀ ਕੀਤੇ ਜਾ ਚੁੱਕੇ ਹਨ। ਇਹ ਪੂਰੀ ਤਰ੍ਹਾਂ ਨਾਲ ਐਡਵਾਂਸ ਸਕਿਓਰਿਟੀ ਫੀਚਰ ਨਾਲ ਲੈਸ ਹੋਵੇਗਾ। ਇਹ ਨਵਾਂ ਈ-ਪਾਸਪੋਰਟ ਪੁਰਾਣੇ ਪਾਸਪੋਰਟ ਨਾਲੋਂ ਕਾਫ਼ੀ ਐਡਵਾਂਸ ਹੈ। ਈ-ਪਾਸਪੋਰਟ ਵਿਚ ਆਰ. ਐੱਫ਼. ਆਈ. ਡੀ. ਚਿੱਪ, ਐਨਕ੍ਰਿਪਟਡ ਬਾਇਓਮੈਟ੍ਰਿਕ ਆਦਿ ਸੁਰੱਖਿਆ ਫੀਚਰ ਹਨ। ਇਸ ਨਾਲ ਇਮੀਗ੍ਰੇਸ਼ਨ ਕਾਊਂਟਰ ’ਤੇ ਵੈਰੀਫਿਕੇਸ਼ਨ ਜਲਦੀ ਹੋ ਜਾਵੇਗੀ। ਨਾਲ ਹੀ ਫਰਜ਼ੀ ਪਾਸਪੋਰਟ ਬਣਾਉਣਾ ਅਸੰਭਵ ਜਿਹਾ ਹੋ ਜਾਵੇਗਾ। ਆਓ ਵਿਸਥਾਰ ਨਾਲ ਪੁਰਾਣੇ ਅਤੇ ਈ-ਪਾਸਪੋਰਟ ਵਿਚ ਅੰਤਰ ਸਮਝਦੇ ਹਾਂ।

ਇਹ ਵੀ ਪੜ੍ਹੋ: ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਜਲਦੀ ਕਰੋ ਅਪਲਾਈ, 25 ਫਰਵਰੀ ਨੂੰ ਹੋਵੇਗਾ...

ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਵਿਚ ਸਾਫ਼ ਕਿਹਾ ਹੈ ਕਿ ਹੁਣ ਤੋਂ ਸਿਰਫ਼ ਈ-ਪਾਸਪੋਰਟ ਹੀ ਜਾਰੀ ਹੋਣਗੇ, ਜਦਕਿ ਪੁਰਾਣੇ ਪਾਸਪੋਰਟ ਭਾਵ ਨਾਨ-ਇਲੈਕਟ੍ਰਾਨਿਕ ਪਾਸਪੋਰਟ ਆਪਣੀ ਐਕਸਪਾਇਰੀ ਮਿਤੀ ਤੱਕ ਜਾਇਜ਼ ਬਣੇ ਰਹਿਣਗੇ। ਨਵੇਂ ਨਿਯਮ ਵਿਚ ਜੇਕਰ ਕਿਸੇ ਨੇ 28 ਮਈ 2025 ਜਾਂ ਉਸ ਤੋਂ ਬਾਅਦ ਨਵਾਂ ਪਾਸਪੋਰਟ ਬਣਵਾਇਆ ਹੈ ਜਾਂ ਪਾਸਪੋਰਟ ਰੀਨਿਊ ਕਰਵਾਇਆ ਹੈ ਤਾਂ ਨਵਾਂ ਪਾਸਪੋਰਟ ਈ-ਪਾਸਪੋਰਟ ਹੋਵੇਗਾ।

ਈ-ਪਾਸਪੋਰਟ ਦੀ ਗੱਲ ਕਰੀਏ ਤਾਂ ਇਹ ਦਿੱਖਣ ਵਿਚ ਪੁਰਾਣੇ ਪਾਸਪੋਰਟ ਵਰਗਾ ਹੀ ਹੋਵੇਗਾ। ਇਸ ਵਿਚ ਵੀ ਪੁਰਾਣੇ ਪਾਸਪੋਰਟ ਦੀ ਤਰ੍ਹਾਂ ਹੀ ਪੰਨੇ ਹੋਣਗੇ। ਈ-ਪਾਸਪੋਰਟ ਦੇ ਕਵਰ ’ਤੇ ਇਕ ਛੋਟੀ ਇਲੈਕਟ੍ਰਾਨਿਕ ਚਿੱਪ ਲੱਗੀ ਹੋਵੇਗੀ। ਚਿੱਪ ਵਿਚ ਪਾਸਪੋਰਟ ਧਾਰਕ ਦਾ ਨਾਮ, ਫੋਟੋ, ਫਿੰਗਰਪ੍ਰਿੰਟ ਅਤੇ ਹੋਰ ਨਿੱਜੀ ਵੇਰਵੇ ਡਿਜੀਟਲ ਤਰੀਕੇ ਨਾਲ ਰੱਖੇ ਜਾਣਗੇ। ਇਹ ਚਿੱਪ ਦੁਨੀਆ ਦੇ ਸਾਰੇ ਏਅਰਪੋਰਟਾਂ ’ਤੇ ਇਕ ਸਕਿੰਟ ਵਿਚ ਮਸ਼ੀਨ ਨਾਲ ਰੀਡ ਕੀਤੀ ਜਾ ਸਕੇਗੀ। ਚਿੱਪ ਵਿਚ ਮੌਜੂਦ ਡਾਟਾ ਵਿਚ ਡਿਜੀਟਲ ਸਾਈਨ ਹੋਵੇਗਾ। ਇਸ ਸਾਈਨ ਨੂੰ ਕਦੇ ਬਦਲਿਆ ਨਹੀਂ ਜਾ ਸਕਦਾ।

ਇਹ ਵੀ ਪੜ੍ਹੋ: ਪਤਨੀ ਤੇ ਪ੍ਰੇਮੀ ਤੋਂ ਦੁਖ਼ੀ ਪਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ! ਝਾੜੀਆਂ 'ਚੋਂ ਮਿਲੀ ਲਾਸ਼ ਵੇਖ ਪਰਿਵਾਰ ਦੇ ਉੱਡੇ ਹੋਸ਼

ਈ-ਪਾਸਪੋਰਟ ਦੇ ਪਿੱਛੇ ਵਿਦੇਸ਼ ਮੰਤਰਾਲੇ ਦਾ ਤਰਕ ਹੈ ਕਿ ਜੇਕਰ ਕੋਈ ਨਕਲੀ ਪਾਸਪੋਰਟ ਬਣਾ ਕੇ ਯਾਤਰਾ ਕਰਨ ਦਾ ਯਤਨ ਕਰੇਗਾ ਤਾਂ ਮਸ਼ੀਨ ਤੁਰੰਤ ਫੜ ਲਵੇਗੀ। ਹਫ਼ੜਾ-ਦਫ਼ੜੀ ਤੋਂ ਬਚਣ ਲਈ ਇਹ ਸੁਵਿਧਾ ਦਿੱਤੀ ਗਈ ਹੈ ਕਿ ਪੁਰਾਣੇ ਪਾਸਪੋਰਟ ਨੂੰ ਤੁਰੰਤ ਬਦਲਣ ਦੀ ਜ਼ਰੂਰਤ ਨਹੀਂ ਹੈ। ਦੇਸ਼ ਵਿਚ ਈ-ਪਾਸਪੋਰਟ ਦੀ ਸੁਵਿਧਾ ਕੁਝ ਸ਼ਹਿਰਾਂ ਵਿਚ ਸ਼ੁਰੂ ਹੋਈ ਸੀ ਪਰ ਹੁਣ ਇਸ ਨੂੰ ਪੂਰੇ ਦੇਸ਼ ਵਿਚ ਲਾਗੂ ਕੀਤਾ ਜਾ ਰਿਹਾ ਹੈ। ਵਿਦੇਸ਼ ਮੰਤਰਾਲੇ ਅਨੁਸਾਰ ਹੁਣ ਤੱਕ 80 ਲੱਖ ਈ-ਪਾਸਪੋਰਟ ਭਾਰਤ ਵਿਚ ਜਾਰੀ ਕੀਤੇ ਜਾ ਚੁੱਕੇ ਹਨ।

ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਨਵੀਂ ਅਪਡੇਟ ਜਾਰੀ! ਆਖਰੀ ਪੜ੍ਹਾਅ 'ਤੇ ਸਰਦੀ, ਵਿਭਾਗ ਵੱਲੋਂ 25 ਫਰਵਰੀ ਤੱਕ ਵੱਡੀ ਭਵਿੱਖਬਾਣੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News