ਚਾਚਾ ਸਹੁਰੇ ਦੀ ਸ਼ਰਮਨਾਕ ਕਰਤੂਤ, ਭੱਦੀ ਸ਼ਬਦਾਵਲੀ ਲਿਖ ਵਾਇਰਲ ਕੀਤੀਆਂ ਨੂੰਹ ਦੀਆਂ ਤਸਵੀਰਾਂ

Thursday, Aug 31, 2023 - 06:18 PM (IST)

ਚਾਚਾ ਸਹੁਰੇ ਦੀ ਸ਼ਰਮਨਾਕ ਕਰਤੂਤ, ਭੱਦੀ ਸ਼ਬਦਾਵਲੀ ਲਿਖ ਵਾਇਰਲ ਕੀਤੀਆਂ ਨੂੰਹ ਦੀਆਂ ਤਸਵੀਰਾਂ

ਤਰਨਤਾਰਨ (ਰਮਨ)- ਤਰਨ ਤਾਰਨ 'ਚ ਚਾਚੇ ਸਹੁਰੇ ਵੱਲੋਂ ਨੂੰਹ ਅਤੇ ਉਸਦੇ ਪਰਿਵਾਰ ਦੀਆਂ ਤਸਵੀਰਾਂ, ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਭੈੜੀ ਸ਼ਬਦਾਵਲੀ ਸਮੇਤ ਵਾਇਰਲ ਕਰਨ ਦੇ ਜੁਰਮ ਹੇਠ ਥਾਣਾ ਕੱਚਾ ਪੱਕਾ ਦੀ ਪੁਲਸ ਨੇ ਮਾਮਲਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਇਨ੍ਹਾਂ ਸਕੂਲਾਂ 'ਚ 3 ਦਿਨਾਂ ਤੱਕ ਛੁੱਟੀਆਂ ਦਾ ਐਲਾਨ

ਕੁਲਦੀਪ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਸਰਹਾਲੀ ਮੰਡਾਂ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਉਸਦੀ ਧੀ ਸੁਖਮਨਪ੍ਰੀਤ ਕੌਰ ਨੇ ਹੁਸਨਤਾਜਬੀਰ ਸਿੰਘ ਵਾਸੀ ਪੱਟੀ ਨਾਲ ਕੋਰਟ ਮੈਰਿਜ ਕਰਵਾ ਲਈ ਸੀ, ਜਿਸ ਤੋਂ ਬਾਅਦ ਦੋਵੇਂ ਪਰਿਵਾਰ ਸਹਿਮਤ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਉਸ ਦੀ ਬੇਟੀ ਅਤੇ ਜਵਾਈ ਕਰੀਬ 7 ਮਹੀਨੇ ਪਹਿਲਾਂ ਵਿਦੇਸ਼ ਚਲੇ ਗਏ, ਜਿਸ ਤੋਂ ਬਾਅਦ ਜਵਾਈ ਹੁਸਨਤਾਜਬੀਰ ਸਿੰਘ ਦੇ ਚਾਚਾ ਪ੍ਰਭਜੋਤ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਥੇਹ ਕਲਾਂ ਨੇ ਉਸ ਦੀ ਧੀ ਤੇ ਉਸ ਦੇ ਪਰਿਵਾਰ ਦੀਆਂ ਵੱਖ-ਵੱਖ ਤਸਵੀਰਾਂ ਨੂੰ ਵੀਡੀਓ ਰਾਹੀਂ ਪੇਸ਼ ਕਰਦੇ ਹੋਏ ਭੈੜੀ ਸ਼ਬਦਾਵਲੀ ਸਮੇਤ ਸੋਸ਼ਲ ਮੀਡੀਆ 'ਤੇ  ਵਾਇਰਲ ਕਰ ਦਿੱਤਾ, ਜਿਸ ਨਾਲ ਉਸਦੀ ਸਮਾਜ ਵਿਚ ਬਹੁਤ ਬਦਨਾਮੀ ਹੋਈ ਹੈ ਅਤੇ ਸਾਰਾ ਪਰਿਵਾਰ ਮਾਨਸਿਕ ਪ੍ਰੇਸ਼ਾਨੀ ਦਾ ਸ਼ਿਕਾਰ ਹੋ ਗਿਆ ਹੈ।

ਇਹ ਵੀ ਪੜ੍ਹੋ-  ਕਾਰ ਚਾਲਕ ਦੀ ਗਲਤੀ ਨੇ ਉਜਾੜਿਆ ਪਰਿਵਾਰ, ਸਕੂਟਰੀ ਸਵਾਰ ਔਰਤ ਦੀ ਦਰਦਨਾਕ ਮੌਤ

ਇਸ ਸਬੰਧੀ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪ੍ਰਭਜੋਤ ਸਿੰਘ ਪੁੱਤਰ ਅੰਗਰੇਜ਼ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਹਸਪਤਾਲ ਦੀ ਵੱਡੀ ਲਾਪ੍ਰਵਾਹੀ, ਡਿਊਟੀਆਂ ਦੇ ਚੱਕਰ ’ਚ ਢਾਈ ਮਹੀਨੇ ਦੇ ਬੱਚੇ ਦੀ ਹੋਈ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News