ਟੈਸਟ ਕਰਾਉਣ ਆਈ ਗਰਭਵਤੀ ਔਰਤ ਪਤੀ ਨੂੰ ਝਾਂਸਾ ਦੇ ਕੇ ਹਸਪਤਾਲ ਤੋਂ ਹੋਈ ਫ਼ਰਾਰ

05/20/2023 10:47:00 AM

ਬਾਬਾ ਬਕਾਲਾ ਸਾਹਿਬ (ਅਠੌਲ਼ਾ)- ਬੀਤੇ ਕੱਲ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਆਪਣੇ ਪਤੀ ਨਾਲ ਸਰੀਰਕ ਜਾਂਚ ਲਈ ਆਈ ਗਰਭਵਤੀ ਔਰਤ ਵੱਲੋਂ ਬਾਥਰੂਮ ਜਾਣ ਦੇ ਬਹਾਨੇ ਫ਼ਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸਬੰਧੀ ਰਿਸ਼ੀ ਕੁਮਾਰ (30) ਪੁੱਤਰ ਰਾਜ ਕੁਮਾਰ, ਵਾਸੀ ਨਿਊ ਅਬਾਦੀ ਬਿਆਸ ਨੇ ਦੱਸਿਆ ਕਿ ਉਸ ਦੀ ਪਤਨੀ ਆਰਤੀ ਪੁੱਤਰੀ ਬਿੱਲਾ, ਵਾਸੀ ਲੁਧਿਆਣਾ ਜੋ ਕਿ 3 ਮਹੀਨੇ ਦੀ ਗਰਭਵਤੀ ਹੈ ਅਤੇ ਮੈਂ ਉਸਨੂੰ ਨਾਲ ਲੈ ਕੇ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਸਰੀਰਕ ਜਾਂਚ ਵਾਸਤੇ ਲੈ ਕੇ ਆਇਆ ਸੀ।

ਇਹ ਵੀ ਪੜ੍ਹੋ-  ਬਟਾਲਾ ਦੇ ਬੱਸ ਸਟੈਂਡ ਤੋਂ ਨਸ਼ੇ ਦੀ ਹਾਲਤ 'ਚ ਮਿਲੀ ਔਰਤ, ਹੋਸ਼ ਆਉਣ 'ਤੇ ਕੀਤੇ ਵੱਡੇ ਖ਼ੁਲਾਸੇ

ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਇਸ ਦੇ ਕੁਝ ਟੈਸਟ ਕਰਾਉਣੇ ਹਨ, ਜਦੋਂ ਅਸੀਂ ਟੈਸਟ ਕਰਾਉਣ ਗਏ ਤਾਂ ਮੈਨੂੰ ਕਹਿਣ ਲੱਗੀ ਕਿ ਮੈਂ ਬਾਥਰੂਮ ਜਾਣਾ ਹੈ, ਮੈਂ ਓਥੇ ਹੀ ਬੈਠਾ ਉਡੀਕਦਾ ਰਿਹਾ, ਪਰ ਉਹ ਘੰਟਾ ਭਰ ਉਡੀਕ ਦੇ ਬਾਅਦ ਵੀ ਨਹੀਂ ਆਈ। ਉਸ ਨੇ ਮੋਬਾਇਲ ਦਾ ਸਵਿੱਚ ਬੰਦ ਕਰ ਲਿਆ, ਇਹ ਸਭ ਤੋਂ ਬਾਅਦ ਮੈਂ ਉਸਦੀ ਰਿਪੋਰਟ ਪੁਲਸ ਚੌਂਕੀ ਲਿਖਾਈ ਹੈ। ਪੀੜਤ ਨੇ ਦੱਸਿਆ ਕਿ ਉਹ 3 ਸਾਲ ਦਾ ਬੱਚਾ ਮੇਰੀ ਮਾਂ ਕੋਲ ਛੱਡ ਗਈ ਹੈ, ਜਾਣ ਲੱਗਿਆਂ ਉਹ ਸਾਰੇ ਜ਼ਰੂਰੀ ਦਸਤਾਵੇਜ਼ ਵੀ ਆਪਣੇ ਨਾਲ ਲੈ ਗਈ ਹੈ। ਪੀੜਤ ਨੇ ਕਿਹਾ ਕਿ ਮੇਰੀ ਉੱਚ ਪੁਲਸ ਅਧਿਕਾਰੀਆਂ ਪਾਸੋਂ ਮੰਗ ਹੈ ਕਿ ਮੇਰੀ ਪਤਨੀ ਲੱਭ ਕੇ ਮੇਰੇ ਹਵਾਲੇ ਕੀਤੀ ਜਾਵੇ ।

ਇਹ ਵੀ ਪੜ੍ਹੋ- ਦੀਨਾਨਗਰ 'ਚ ਔਰਤ ਦਾ ਬੇਰਹਿਮੀ ਨਾਲ ਕਤਲ, ਪਿੰਡ 'ਚ ਬਣਿਆ ਦਹਿਸ਼ਤ ਦਾ ਮਾਹੌਲ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News