ਅਸਮਾਨ ਤੋਂ ਘਰ ਦੀ ਛੱਤ ''ਤੇ ਡਿੱਗਿਆ ਉਲਕਾ, ਰਜਾਈ ਲੈ ਕੇ ਸੁੱਤੀ ਔਰਤ ਜ਼ਖ਼ਮੀ, ਹੋਇਆ ''ਚਮਤਕਾਰ''!

Monday, Jun 10, 2024 - 06:10 PM (IST)

ਅਸਮਾਨ ਤੋਂ ਘਰ ਦੀ ਛੱਤ ''ਤੇ ਡਿੱਗਿਆ ਉਲਕਾ, ਰਜਾਈ ਲੈ ਕੇ ਸੁੱਤੀ ਔਰਤ ਜ਼ਖ਼ਮੀ, ਹੋਇਆ ''ਚਮਤਕਾਰ''!

ਵਾਸ਼ਿੰਗਟਨ : ਧਰਤੀ 'ਤੇ ਉਲਕਾ ਪਿੰਡ ਦੇ ਡਿੱਗਣ ਦੀਆਂ ਬਹੁਤ ਸਾਰੀਆਂ ਘਟਨਾਵਾਂ ਨਹੀਂ ਹਨ ਪਰ ਜਦੋਂ ਇਹ ਘਟਨਾਵਾਂ ਵਾਪਰਦੀਆਂ ਹਨ, ਤਾਂ ਯਕੀਨੀ ਤੌਰ 'ਤੇ ਕੁਝ ਪ੍ਰਭਾਵ ਜ਼ਰੂਰ ਛੱਡਦੀਆਂ ਹਨ। ਉਲਕਾ ਡਿੱਗਣ ਦੀ ਸਭ ਤੋਂ ਅਨੋਖੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਅਸਮਾਨ ਤੋਂ ਡਿੱਗਿਆ ਉਲਕਾ ਇਕ ਘਰ ਦੇ ਅੰਦਰ ਅਜਿਹੀ ਜਗ੍ਹਾ 'ਤੇ ਡਿੱਗਿਆ ਜਿਥੇ ਇਕ ਔਰਤ ਰਜਾਈ ਲੈ ਕੇ ਸੁੱਤੀ ਹੋਈ ਸੀ। ਧਰਤੀ 'ਤੇ ਕਿਸੇ ਮਨੁੱਖ 'ਤੇ ਉਲਕਾ ਦੇ ਡਿੱਗਣ ਦੀ ਪਹਿਲੀ ਘਟਨਾ ਅਸਲ ਵਿਚ ਇਕ ਚਮਤਕਾਰ ਹੈ। ਇਹ ਘਟਨਾ ਅਮਰੀਕਾ ਦੇ ਅਲਬਾਮਾ ਵਿੱਚ ਵਾਪਰੀ ਹੈ। ਕਿਸੇ ਇਨਸਾਨ 'ਤੇ ਉਲਕਾਪਿੰਡ ਡਿੱਗਣ ਦੀ ਦਰਜ ਕੀਤੀ ਰਿਕਾਰਡ ਘਟਨਾ 30 ਨਵੰਬਰ, 1954 ਨੂੰ ਅਮਰੀਕਾ ਦੇ ਅਲਾਬਾਮਾ ਦੇ  ਸਿਲਕਾਗਾ ਵਿਚ ਵਾਪਰੀ ਸੀ।

ਦੱਸ ਦੇਈਏ ਕਿ ਉਕਤ ਸ਼ਖ਼ਸ ਨੇ ਦੱਸਿਆ ਕਿ ਬਾਅਦ ਦੁਪਹਿਰ ਦੇ ਸਮੇਂ ਪੁਲਾੜ ਤੋਂ ਇੱਕ ਚੱਟਾਨ ਘਰ ਦੀ ਛੱਤ ’ਤੇ ਡਿੱਗੀ, ਜਿਸ ਕਾਰਨ ਛੱਤ ਵਿੱਚ ਟੋਆ ਪੈ ਗਿਆ। ਇਸ ਤੋਂ ਬਾਅਦ ਇਹ ਛੱਤ ਦੇ ਹੇਠਾਂ ਸੋਫੇ 'ਤੇ ਸੁੱਤੀ ਪਈ ਐਨ ਹੋਜੇਸ ਨਾਮਕ ਔਰਤ ਦੇ ਸਰੀਰ ਦੇ ਖੱਬੇ ਪਾਸੇ ਜਾ ਵੱਜਿਆ। ਇਸ ਹਾਦਸੇ ਵਿੱਚ ਐਨ ਦਾ ਬਚਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ। 8.5 ਪੌਂਡ ਵਜ਼ਨ ਵਾਲੀ ਇੱਕ ਛੋਟੀ, 4.5-ਬਿਲੀਅਨ ਸਾਲ ਪੁਰਾਣੀ ਬਲੈਕ ਸਪੇਸ ਚੱਟਾਨ ਅੱਜ ਵੀ ਟਸਕਾਲੂਸਾ ਵਿੱਚ ਅਲਾਬਾਮਾ ਯੂਨੀਵਰਸਿਟੀ ਦੇ ਕੈਂਪਸ ਵਿੱਚ ਅਲਾਬਾਮਾ ਮਿਊਜ਼ੀਅਮ ਆਫ਼ ਨੈਚੁਰਲ ਹਿਸਟਰੀ ਵਿੱਚ ਮੌਜੂਦ ਹੈ। ਐਨ ਦੇ ਲਿਵਿੰਗ ਰੂਮ ਵਿੱਚ ਉਲਕਾ ਦੇ ਡਿੱਗਣ ਤੋਂ ਪਹਿਲਾਂ, ਸਿਲਾਕਾਗਾ ਅਤੇ ਪੂਰਬੀ ਅਲਾਬਾਮਾ ਵਿੱਚ ਲੋਕਾਂ ਨੇ "ਰੋਮਨ ਮੋਮਬੱਤੀ ਵਰਗੀ ਇੱਕ ਚਮਕਦਾਰ ਲਾਲ ਰੋਸ਼ਨੀ" ਦੇਖੀ।

ਜਦੋਂ ਉਲਕਾ ਹੇਠਾਂ ਡਿੱਗ ਕੇ ਉਸ ਨਾਲ ਟਕਰਾਇਆ ਤਾਂ ਘਰ ਧੂੜ ਨਾਲ ਭਰ ਗਿਆ ਸੀ। ਇੰਝ ਲੱਗਾ ਜਿਵੇ ਕੋਈ ਚਿਮਨੀ ਡਿੱਗ ਗਈ ਜਾਂ ਕੋਈ ਸਪੇਸ ਹੀਟਰ ਫਟ ਗਿਆ। ਪਰ ਫਰਸ਼ 'ਤੇ ਪੱਥਰ ਅਤੇ ਉਸਦੇ ਸਰੀਰ 'ਤੇ ਅਨਾਨਾਸ ਦੇ ਆਕਾਰ ਦੇ ਵੱਡੇ ਜ਼ਖ਼ਮ ਨੂੰ ਦੇਖ ਕੇ ਐੱਨ ਅਤੇ ਉਸ ਦੀ ਮਾਂ ਨੇ ਪੁਲਸ ਅਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ। ਸਿਲਾਕਾਗਾ ਪੁਲਸ ਮੁਖੀ ਨੇ ਕਾਲੀ ਚੱਟਾਨ ਨੂੰ ਜ਼ਬਤ ਕਰ ਹਵਾਈ ਸੈਨਾ ਦੇ ਹਵਾਲੇ ਕਰ ਦਿੱਤਾ। ਕਈ ਮਹੀਨਿਆਂ ਦੀ ਕਾਨੂੰਨੀ ਲੜਾਈ ਤੋਂ ਬਾਅਦ ਮਾਮਲਾ ਅਦਾਲਤ ਤੋਂ ਬਾਹਰ ਸੁਲਝਾਇਆ ਗਿਆ ਅਤੇ ਐਨ ਅਤੇ ਉਸਦੇ ਪਤੀ ਨੇ ਆਪਣੀ ਮਕਾਨ ਮਾਲਕਣ ਨੂੰ 500 ਡਾਲਰ ਦਾ ਭੁਗਤਾਨ ਕੀਤਾ।
 


author

rajwinder kaur

Content Editor

Related News