ਗਰਭਵਤੀ ਔਰਤ ਦੇ ਭਰੂਣ ਦੀ ਜਾਂਚ ਕਰਨ ਦੇ ਦੋਸ਼ ''ਚ 2 ਲੋਕਾਂ ਖ਼ਿਲਾਫ਼ ਮਾਮਲਾ ਦਰਜ

06/09/2024 4:45:11 PM

ਜਲਾਲਾਬਾਦ (ਆਦਰਸ਼, ਜਤਿੰਦਰ) : 24 ਮਈ ਨੂੰ ਸਥਾਨਕ ਸ਼ਹਿਰ ਦੇ ਬਾਹਮਣੀ ਰੋਡ ਵਿਖੇ ਸਥਿਤ ਇੱਕ ਐਲਟਰਾਸਾਊਡ ਸੈਂਟਰ ’ਚ ਸਿਹਤ ਵਿਭਾਗ ਦੀ ਟੀਮ ਵੱਲੋਂ ਸਟਿੰਗ ਆਪਰੇਸ਼ਨ ਕੀਤਾ ਗਿਆ ਸੀ। ਇਸ 'ਤੇ ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਨੇ ਕਾਰਵਾਈ ਕਰਦੇ ਹੋਏ ਐਲਟਰਾਸਾਊਂਡ ਸੈਂਟਰ ਦੇ ਡਾਕਟਰ ਸਣੇ ਇਕ ਔਰਤ ਖ਼ਿਲਾਫ਼ ਗੈਰ-ਕਾਨੂੰਨੀ ਢੰਗ ਨਾਲ ਗਰਭਵਤੀ ਔਰਤ ਦੇ ਭਰੂਣ ਦੀ ਜਾਂਚ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਜਲਾਲਾਬਾਦ ਦੇ ਏ. ਐੱਸ. ਆਈ. ਬੂਟਾ ਸਿੰਘ ਨੇ ਦੱਸਿਆ ਕਿ ਅਲਟਰਾਸਊਡ ਸੈਂਟਰ ’ਚ ਗਰਭਵਤੀ ਪ੍ਰਵੀਨ ਰਾਣੀ ਪਤਨੀ ਰਾਕੇਸ਼ ਕੁਮਾਰ ਪਿੰਡ ਸੜੀਆ ਫ਼ਾਜ਼ਿਲਕਾ ਦੀ ਗੈਰ ਕਾਨੂੰਨੀ ਢੰਗ ਨਾਲ ਭਰੂਣ ਦੀ ਜਾਂਚ ਕੀਤੀ ਗਈ, ਜਿਸ ਤੋਂ ਬਾਅਦ ਪੁਲਸ ਨੇ ਉਕਤ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
 


Babita

Content Editor

Related News