ਰੇਲ ਗੱਡੀ ਰਾਹੀਂ ਆਸਾਮ ਤੋਂ ਸ੍ਰੀ ਅਨੰਦਪੁਰ ਸਾਹਿਬ ਆ ਰਹੀ ਬਜ਼ੁਰਗ ਔਰਤ ਹੋਈ ਲਾਪਤਾ

06/15/2024 6:39:59 PM

ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)-ਆਸਾਮ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪਣੀ ਪੋਤਰੀ ਨੂੰ ਮਿਲਣ ਲਈ ਰੇਲ ਗੱਡੀ ਰਾਹੀਂ ਆ ਰਹੀ ਇਕ ਬਜ਼ੁਰਗ ਔਰਤ ਰਸਤੇ ਵਿਚ ਹੀ ਕਿਤੇ ਲਾਪਤਾ ਹੋ ਗਈ, ਜਿਸ ਦਾ ਤਕਰੀਬਨ 9 ਦਿਨ ਬੀਤ ਜਾਣ ਉਪਰੰਤ ਵੀ ਕੁਝ ਪਤਾ ਨਹੀਂ ਲੱਗਾ। 

ਸ੍ਰੀ ਅਨੰਦਪੁਰ ਸਾਹਿਬ ਦੇ ਨੇੜਲੇ ਪਿੰਡ ਲੋਦੀਪੁਰ ਵਿਖੇ ਰਹਿੰਦੀ ਉਰਮਿਲਾ ਪਤਨੀ ਕਸਮੀਰ ਚੰਦ ਨੇ ਦੱਸਿਆ ਕਿ ਉਸ ਦੀ ਦਾਦੀ ਮੀਰਾ ਚੇਤਰੀ (75) ਜੋਕਿ ਦੋਲਾਈਚੂੰਗਾ ਹਰੇਂਗਜਾਓ, ਹਫਲੋਂਗ, ਨੋਰਥ ਕਚਰ ਹਿਲਸ, ਅਸਾਮ ਵਿਖੇ ਰਹਿੰਦੀ ਹੈ, ਜੋਕਿ ਮੈਨੂੰ ਮਿਲਣ ਲਈ ਬੀਤੀ 7 ਜੂਨ ਨੂੰ ਰੇਲਗੱਡੀ ਰਾਹੀਂ ਆਸਾਮ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਆ ਰਹੀ ਸੀ ਪਰ ਰਸਤੇ ਵਿਚ ਹੀ ਕਿਤੇ ਗੁੰਮ ਹੋ ਗਈ ਅਤੇ ਸ੍ਰੀ ਅਨੰਦਪੁਰ ਸਾਹਿਬ ਨਹੀਂ ਪਹੁੰਚੀ। ਉਨ੍ਹਾਂ ਦੱਸਿਆ ਕਿ ਅਸੀਂ ਬਹੁਤ ਦਿਨਾਂ ਤੋਂ ਉਨ੍ਹਾਂ ਨੂੰ ਲਗਾਤਾਰ ਲੱਭ ਰਹੇ ਹਾਂ ਪਰ ਜਦੋਂ ਉਨ੍ਹਾਂ ਦਾ ਕਿਤੇ ਵੀ ਪਤਾ ਨਹੀਂ ਚੱਲਿਆ ਤਾਂ ਅਸੀਂ ਇਸ ਦੀ ਰਿਪੋਰਟ ਥਾਣਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਿੱਤੀ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਜਲੰਧਰ ਰੇਂਜ ’ਚ 500 ਤੋਂ ਵੱਧ ਪੁਲਸ ਮੁਲਾਜ਼ਮਾਂ ਦਾ ਫੇਰਬਦਲ, ਨਸ਼ਾ ਤਸਕਰਾਂ ਵਿਰੁੱਧ ਦਿੱਤੇ ਗਏ ਸਖ਼ਤ ਨਿਰਦੇਸ਼
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News