ਦਾਜ ਦੀ ਮੰਗ ਨੇ ਲਈ ਗਰਭਵਤੀ ਨੂੰਹ ਦੀ ਬਲੀ! ਲੂੰ ਕੰਡੇ ਖੜ੍ਹੇ ਕਰ ਦੇਵੇਗਾ ਪੂਰਾ ਮਾਮਲਾ

Friday, Jun 21, 2024 - 01:17 PM (IST)

ਦਾਜ ਦੀ ਮੰਗ ਨੇ ਲਈ ਗਰਭਵਤੀ ਨੂੰਹ ਦੀ ਬਲੀ! ਲੂੰ ਕੰਡੇ ਖੜ੍ਹੇ ਕਰ ਦੇਵੇਗਾ ਪੂਰਾ ਮਾਮਲਾ

ਲੁਧਿਆਣਾ (ਰਾਮ)- ਸਹੁਰਾ ਪਰਿਵਾਰ ਵੱਲੋਂ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ’ਤੇ ਵਿਆਹੁਤਾ ਨੇ ਸ਼ੱਕੀ ਹਾਲਾਤ ’ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਔਰਤ ਦੀ ਮੌਤ ਤੋਂ ਬਾਅਦ ਪੇਕੇ ਵਾਲਿਆਂ ਨੇ ਸਹੁਰੇ ਵਾਲਿਆਂ ’ਤੇ ਪ੍ਰੇਸ਼ਾਨ ਕਰ ਕੇ ਉਨ੍ਹਾਂ ਦੀ ਬੇਟੀ ਨੂੰ ਉਕਤ ਕਦਮ ਉਠਾਉਣ ਲਈ ਮਜਬੂਰ ਕਰਨ ਦਾ ਦੋਸ਼ ਲਾਇਆ ਹੈ। ਇਸ ਮਾਮਲੇ ’ਚ ਥਾਣਾ ਮੋਤੀ ਨਗਰ ਪੁਲਸ ਨੇ ਪਤੀ ਪ੍ਰਦੀਪ ਸਾਹੂ ਪੁੱਤਰ ਵਿਸ਼ਵਲਾਥ ਸਾਹੂ ਅਤੇ ਸੱਸ ਨਿਰੂਪਮਾ ਸਾਹੂ ਪਤਨੀ ਵਿਸ਼ਵਨਾਥ ਸਾਹੂ ਨਿਵਾਸੀ ਭਗਤ ਸਿੰਘ ਕਾਲੋਨੀ ਸ਼ੇਰਪੁਰ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਹੋਟਲ ਦੇ ਕਮਰੇ 'ਚੋਂ ਹਸਪਤਾਲ ਪਹੁੰਚਿਆ ਪ੍ਰੇਮੀ ਜੋੜਾ! ਜਾਣੋ ਕੀ ਹੈ ਪੂਰਾ ਮਾਮਲਾ

ਮ੍ਰਿਤਕ ਔਰਤ ਦੀ ਪਛਾਣ 21 ਸਾਲਾ ਅਨੁਸ਼੍ਰੀਆ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਅਨੁਸ਼੍ਰੀਆ ਦੇ ਪਿਤਾ ਅਕਸ਼ੇ ਬੇਹਰਾ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਦੀ ਬੇਟੀ ਦਾ ਵਿਆਹ 2021 ’ਚ ਲੁਧਿਆਣਾ ਦੇ ਪ੍ਰਦੀਪ ਕੁਮਾਰ ਨਾਲ ਹੋਇਆ ਸੀ। ਜਦੋਂ ਵੀ ਉਨ੍ਹਾਂ ਦੀ ਬੇਟੀ ਪੇਕੇ ਆਉਂਦੀ ਤਾਂ ਉਸ ਦਾ ਪਤੀ ਪ੍ਰਦੀਪ ਅਤੇ ਬਾਕੀ ਸਹੁਰੇ ਵਾਲੇ ਕੋਈ ਨਾ ਕੋਈ ਮੰਗ ਰੱਖਦੇ ਸਨ। ਕਦੇ ਬੇਟੀ ਨੂੰ ਤਾਅਨਾ ਮਾਰਦੇ ਸਨ ਕਿ ਵਿਆਹ ’ਚ ਉਨ੍ਹਾਂ ਨੂੰ ਸੋਨੇ ਦੀ ਚੇਨ ਪਤਲੀ ਦਿੱਤੀ ਹੈ, ਕਦੇ ਉਸ ’ਤੇ ਨਕਦੀ ਲਿਆਉਣ ਲਈ ਦਬਾਅ ਬਣਾਇਆ ਜਾਂਦਾ ਸੀ।

ਇਹ ਖ਼ਬਰ ਵੀ ਪੜ੍ਹੋ - ਪਤਨੀ ਨੇ ਕਰਵਾਇਆ ਪਤੀ ਦਾ ਕਤਲ! ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ

ਅਕਸ਼ੇ ਬੇਹਰਾ ਨੇ ਕਿਹਾ ਕਿ ਉਹ ਜੰਮੂ ਦੇ ਰਹਿਣ ਵਾਲੇ ਹਨ। ਉਨ੍ਹਾਂ ਦੀ ਬੇਟੀ ਦੇ ਪੇਟ ’ਚ 3 ਮਹੀਨਿਆਂ ਦਾ ਭਰੂਣ ਪਲ ਰਿਹਾ ਸੀ। ਆਮ ਕਰ ਕੇ ਪਰਿਵਾਰ ਪ੍ਰੇਸ਼ਾਨ ਕਰਦਾ ਰਹਿੰਦਾ ਸੀ। ਉਨ੍ਹਾਂ ਨੂੰ ਸੂਚਨਾ ਦਿੱਤੀ ਗਈ ਕਿ ਬੇਟੀ ਦੀ ਸਿਹਤ ਠੀਕ ਨਹੀਂ, ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਹੈ। ਜਦੋਂ ਉਹ ਹਸਪਤਾਲ ਪੁੱਜੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਬੇਟੀ ਦੀ ਫਾਹਾ ਲੈਣ ਕਾਰਨ ਮੌਤ ਹੋਈ ਹੈ। ਹਾਲ ਦੀ ਘੜੀ ਪੁਲਸ ਨੇ ਮ੍ਰਿਤਕਾ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਦੇ ਸਪੁਰਦ ਕੀਤੀ ਗਈ ਹੈ। ਥਾਣਾ ਮੋਤੀ ਨਗਰ ਦੀ ਪੁਲਸ ਮਾਮਲੇ ਦੀ ਜਾਂਚ ਕਰ ਹੀ ਹੈ। ਅਜੇ ਦੋਵੇਂ ਹੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News