ਸਿਵਲ ਹਸਪਤਾਲ ’ਚ ਇਲਾਜ ਅਧੀਨ ਬੀਮਾਰ ਔਰਤ ਨਾਲ ਛੇੜਛਾੜ, ਲੋਕਾਂ ਨੇ ਕੀਤਾ ਵਿਰੋਧ, ਹੰਗਾਮਾ
Saturday, Jun 15, 2024 - 03:58 PM (IST)

ਜਲੰਧਰ (ਸ਼ੋਰੀ)- ਭਾਵੇਂ ਔਰਤਾਂ ਨਾਲ ਛੇੜਛਾੜ ਦੇ ਕਈ ਮਾਮਲੇ ਸਾਹਮਣੇ ਆਉਂਦੇ ਹਨ ਪਰ ਕੋਈ ਵਿਅਕਤੀ ਇੰਨਾ ਵੀ ਪਾਪੀ ਹੋ ਸਕਦਾ ਹੈ ਕਿ ਉਹ ਬੀਮਾਰ ਵਿਆਹੁਤਾ ਔਰਤ ਨਾਲ ਲਗਾਤਾਰ ਛੇੜਛਾੜ ਕਰੇ। ਅਜਿਹਾ ਹੀ ਮਾਮਲਾ ਸਿਵਲ ਹਸਪਤਾਲ ਦੀ ਦੂਜੀ ਮੰਜ਼ਿਲ ’ਤੇ ਸਥਿਤ ਫ੍ਰੀ ਮੇਲ ਮੈਡੀਕਲ ਵਾਰਡ 'ਚ ਉਸ ਸਮੇਂ ਵੇਖਣ ਨੂੰ ਮਿਲਿਆ, ਜਦੋਂ ਇਕ ਨੌਜਵਾਨ ਨੇ ਵਿਆਹੁਤਾ ਔਰਤ ਨਾਲ ਛੇੜਛਾੜ ਕੀਤੀ। ਇਸ ਤੋਂ ਬਾਅਦ ਜਦੋਂ ਇਸ ਗੱਲ ਦਾ ਹਸਪਤਾਲ ਪੁੱਜੇ ਨਿਹੰਗ ਸਿੱਖ ਜੱਥੇਬੰਦੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਇਸ ਦਾ ਵਿਰੋਧ ਕੀਤਾ।
ਇਸ ਦੌਰਾਨ ਛੇੜਛਾੜ ਕਰਨ ਵਾਲਾ ਦੋਸ਼ੀ ਹਸਪਤਾਲ ਤੋਂ ਫਰਾਰ ਹੋ ਗਿਆ ਪਰ ਥਾਣਾ 4 ਦੀ ਪੁਲਸ ਉਸ ਦੇ ਮਾਮੇ ਨੂੰ ਪੁੱਛਗਿੱਛ ਲਈ ਥਾਣੇ ਲੈ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਭੋਗਪੁਰ ਨੇੜਲੇ ਪਿੰਡ ਦੀ ਰਹਿਣ ਵਾਲੀ ਇਕ ਵਿਆਹੁਤਾ ਔਰਤ ਬੀਮਾਰ ਹਾਲਤ ’ਚ ਸਿਵਲ ਹਸਪਤਾਲ ਦੇ ਫ੍ਰੀ ਮੇਲ ਮੈਡੀਕਲ ਵਾਰਡ ’ਚ ਦਾਖ਼ਲ ਹੈ। ਉਕਤ ਔਰਤ ਨੂੰ ਹੋਈ ਹਸਪਤਾਲ ’ਚ ਕੁੱਟਮਾਰ ’ਚ ਜ਼ਖਮੀ ਨੌਜਵਾਨ, ਜੋਕਿ ਐੱਮ. ਐੱਲ. ਸੀ. ਵਾਰਡ ’ਚ ਦਾਖ਼ਲ ਹੈ। ਉਕਤ ਨੌਜਵਾਨ ਨੇ ਸਵੇਰੇ ਔਰਤ ਨੂੰ ਟਾਰਚ ਮਾਰਨ ਲੱਗਾ।
ਇਹ ਵੀ ਪੜ੍ਹੋ- ਜਲੰਧਰ ਜ਼ਿਮਨੀ ਚੋਣ 'ਚ ਅਕਾਲੀ ਦਲ ਹਟਿਆ ਪਿੱਛੇ, ਡਾ. ਦਲਜੀਤ ਸਿੰਘ ਚੀਮਾ ਤੋਂ ਸੁਣੋ ਸੱਚ (ਵੀਡੀਓ)
ਇਸ ਤੋਂ ਬਾਅਦ ਦੁਪਹਿਰ ਵੇਲੇ ਲਿਫ਼ਟ ’ਚ ਔਰਤ ਨਾਲ ਛੇੜਛਾੜ ਵੀ ਕੀਤੀ ਗਈ। ਇੰਨਾ ਹੀ ਨਹੀਂ ਜਦੋਂ ਉਕਤ ਔਰਤ ਘਬਰਾਹਟ ਕਾਰਨ ਵਾਰਡ ਦੇ ਬਾਹਰ ਵਾਰਡ ’ਚ ਬੈਠੀ ਸੀ। ਉਸ ਨਾਲ ਫਿਰ ਛੇੜਛਾੜ ਕੀਤੀ ਗਈ। ਡਰੀ ਹੋਈ ਔਰਤ ਦੀ ਛੋਟੀ ਧੀ ਨੇ ਪੁਲਸ ਨੂੰ ਦੱਸਿਆ ਕਿ ਛੇੜਛਾੜ ਕਰਨ ਵਾਲੇ ਨੇ ਉਸ ਦੀ ਮਾਂ ਨੂੰ 'ਪੁਰਜਾ' ਵੀ ਕਿਹਾ ਸੀ। ਔਰਤ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਹੋਰ ਮਰੀਜ਼ ਦੇ ਰਿਸ਼ਤੇਦਾਰ ਇਕੱਠੇ ਹੋਣੇ ਸ਼ੁਰੂ ਹੋ ਗਏ। ਇਹ ਵੇਖ ਕੇ ਛੇੜਛਾੜ ਕਰਨ ਵਾਲਾ ਵਿਅਕਤੀ ਤੁਰੰਤ ਮੌਕੇ ਤੋਂ ਭੱਜ ਗਿਆ। ਹਸਪਤਾਲ 'ਚ ਛੇੜਛਾੜ ਦਾ ਸ਼ਿਕਾਰ ਹੋਈ ਔਰਤ ਦੇ ਨਾਲ ਬੈਠ ਕੇ ਇਲਾਜ ਅਧੀਨ ਔਰਤਾਂ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਅਤੇ ਹਸਪਤਾਲ 'ਚ ਸੁਰੱਖਿਆ ਦੇ ਪ੍ਰਬੰਧ ਸਖ਼ਤ ਹੋਣੇ ਚਾਹੀਦੇ ਹਨ ਅਤੇ ਮਹਿਲਾ ਵਾਰਡ ਦੇ ਬਾਹਰ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣੇ ਚਾਹੀਦੇ ਹਨ। ਦੂਜੇ ਪਾਸੇ ਥਾਣਾ 4 ਦੀ ਪੁਲਸ ਦਾ ਕਹਿਣਾ ਹੈ ਕਿ ਪੀੜਤ ਔਰਤ ਦੇ ਬਿਆਨ ਦਰਜ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਮੰਤਰੀ ਅਨਮੋਲ ਗਗਨ ਮਾਨ ਦੇ ਵਿਆਹ ਦੀਆਂ ਰਸਮਾਂ ਸ਼ੁਰੂ, ਹੱਥਾਂ ਨੂੰ ਲੱਗੀ 'ਸ਼ਹਿਬਾਜ਼' ਦੇ ਨਾਂ ਦੀ ਮਹਿੰਦੀ, ਭਲਕੇ ਹੋਣਗੀਆਂ ਲਾਵਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।