ਔਰਤ ਨੇ ਡਾਕਟਰ ਪਤੀ ਨੂੰ ਜਾਨਵਰਾਂ ਦੀ ਦਵਾਈ ਖੁਆ ਕੇ ਲਈ ਜਾਨ, ਮਿਲੀ ਸਜ਼ਾ

Wednesday, Jun 26, 2024 - 04:53 PM (IST)

ਔਰਤ ਨੇ ਡਾਕਟਰ ਪਤੀ ਨੂੰ ਜਾਨਵਰਾਂ ਦੀ ਦਵਾਈ ਖੁਆ ਕੇ ਲਈ ਜਾਨ, ਮਿਲੀ ਸਜ਼ਾ

ਨਿਊਯਾਰਕ- ਅਮਰੀਕਾ 'ਚ ਵਿਸ਼ਾਲ ਝੀਲਾਂ ਦੇ ਇਲਾਕੇ ਵਿਸਕਾਨਸਿਨ 'ਚ ਇਕ ਔਰਤ ਨੇ ਆਪਣੇ ਪਤੀ ਨੂੰ ਜਾਨਵਰਾਂ ਦੀ ਦਵਾਈ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਿਸ ਲਈ ਔਰਤ ਨੂੰ 12.5 ਸਾਲ ਦੀ ਸਜ਼ਾ ਸੁਣਾਈ ਗਈ ਹੈ। ਅਮਾਂਡਾ ਚੈਪਿਨ ਨੇ ਆਪਣੇ 71 ਸਾਲਾ ਵੈਟਰਨਰੀ ਡਾਕਟਰ ਪਤੀ ਨੂੰ ਜ਼ਹਿਰ ਦੇਣ ਲਈ ਫਰਸਟ ਡਿਗਰੀ ਲਾਪਰਵਾਹੀ ਵਾਲੇ ਖ਼ਤਰੇ ਦੇ ਮਾਮਲੇ 'ਚ ਕੋਈ ਵਿਰੋਧ ਨਹੀਂ ਕੀਤਾ। ਮਾਰਚ 2022 'ਚ ਆਪਣੀ ਵਿਆਹ ਦੇ ਤੁਰੰਤ ਬਾਅਦ, ਚੈਪਿਨ ਨੇ ਇਕ ਵਾਰ ਆਫ਼ ਅਟਾਰਨੀ ਬਣਾਈ ਅਤੇ ਘਰ ਦੇ ਇਕਮਾਤਰ ਮਾਲਕ ਬਣਨ ਲਈ ਘਰ ਦੇ ਦਸਤਾਵੇਜ਼ 'ਚ ਸੋਧ ਕਰਨ 'ਤੇ ਜ਼ੋਰ ਦਿੱਤਾ।

PunjabKesari

ਜੁਲਾਈ ਅਤੇ ਅਗਸਤ 2022 ਦਰਮਿਆਨ ਉਸ ਨੇ ਆਪਣੇ ਪਤੀ ਦੀ ਕੌਫੀ 'ਚ ਜਾਨਵਰਾਂ ਦੀ ਦਵਾਈ ਮਿਲ ਦਿੱਤੀ, ਜਿਸ ਨਾਲ ਤੀਜੀ ਖ਼ੁਰਾਕ ਤੋਂ ਬਾਅਦ ਉਹ 4 ਦਿਨ ਲਈ ਕੋਮਾ 'ਚ ਚਲਾ ਗਿਆ। ਗੈਰੀ ਦੇ ਬੇਟੇ ਨੇ ਉਸ ਦੀ ਸ਼ਮੂਲੀਅਤ 'ਤੇ ਸ਼ੱਕ ਕਰਦੇ ਹੋਏ ਮਾਮਲਾ ਦਾਇਰ ਕੀਤਾ। ਜਿਸ ਤੋਂ ਬਾਅਦ ਚੈਪਿਨ ਨੂੰ ਕੋਰਟ ਨੇ 12.5 ਸਾਲ ਦੀ ਸਜ਼ਾ ਸੁਣਾਈ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News