ਪ੍ਰੇਮ ਜਾਲ 'ਚ ਫਸਾ ਕਰ 'ਤਾ ਗਰਭਵਤੀ, ਵਿਆਹ ਤੋਂ ਮੁਕਰਿਆ ਮੁੰਡਾ; ਟਾਵਰ 'ਤੇ ਜਾ ਚੜ੍ਹੀ ਕੁੜੀ

06/22/2024 3:14:32 PM

ਭਦੌੜ (ਰਾਕੇਸ਼ ਗਰਗ): ਬੀਤੇ ਦਿਨੀਂ ਇਕ ਕੁੜੀ ਪੈਟਰੋਲ ਦੀ ਬੋਤਲ ਲੈ ਕੇ ਅਨਾਜ ਮੰਡੀ ਦੇ ਟਾਵਰ 'ਤੇ ਜਾ ਚੜ੍ਹੀ। ਇਹ ਵੇਖ ਕੇ ਭੀੜ ਇਕੱਠੀ ਹੋ ਗਈ ਤੇ ਲੋਕਾਂ ਨੂੰ ਭਾਜੜਾਂ ਪੈ ਗਈਆਂ। ਕੁੜੀ ਦਾ ਕਹਿਣਾ ਸੀ ਕਿ ਪਿੰਡ ਦੇ ਹੀ ਇਕ ਨੌਜਵਾਨ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸਬੰਧ ਬਣਾਏ। ਇਸ ਮਗਰੋਂ ਉਹ ਗਰਭਵਤੀ ਹੋ ਗਈ ਤਾਂ ਮੁੰਡਾ ਵਿਆਹ ਤੋਂ ਮੁਕਰ ਗਿਆ ਤੇ ਉਸ ਨੂੰ ਅਪਨਾਉਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਮੁੰਡੇ ਅਤੇ ਉਸ ਦੇ ਪਰਿਵਾਰ ਖ਼ਿਲਾਫ਼ ਸਖ਼ਤ ਕਾਰਵਾਈ ਦੀ ਗੁਹਾਰ ਲਗਾਈ। 

ਇਹ ਖ਼ਬਰ ਵੀ ਪੜ੍ਹੋ - ਗੁਆਂਢੀ ਨੇ ਰੋਲ਼ੀ 13 ਸਾਲਾ ਬੱਚੀ ਦੀ ਪੱਤ, 6 ਮਹੀਨਿਆਂ ਤਕ ਬਣਾਉਂਦਾ ਰਿਹਾ ਹਵਸ ਦਾ ਸ਼ਿਕਾਰ

ਜਾਣਕਾਰੀ ਮੁਤਾਬਕ ਪਿੰਡ ਜੰਗਿਆਣਾ ਦੀ ਰਹਿਣ ਵਾਲੀ ਕੁੜੀ ਪੰਚਾਇਤੀ ਤਲਾਕਸ਼ੁਦਾ ਹੈ। ਪੀੜਤਾ ਦਾ ਦੋਸ਼ ਹੈ ਕਿ ਪਿੰਡ ਦੇ ਇਕ ਨੌਜਵਾਨ, ਜੋ ਕਿ ਪਹਿਲਾਂ ਹੀ ਵਿਆਹਿਆ ਹੋਇਆ ਹੈ, ਨੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਏ ਤੇ ਉਹ ਗਰਭਵਤੀ ਹੋ ਗਈ। ਹੁਣ ਮੁੰਡੇ ਨੇ ਵਿਆਹ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਇਸ ਤੋਂ ਦੁਖੀ ਹੋ ਕੇ ਉਹ ਤੇਲ ਦੀ ਬੋਤਲ ਲੈ ਕੇ ਟਵਾਰ 'ਤੇ ਜਾ ਚੜ੍ਹੀ ਤੇ ਖ਼ੁਦਕੁਸ਼ੀ ਦੀ ਧਮਕੀ ਦੇਣ ਲੱਗ ਪਈ। 

ਇਹ ਖ਼ਬਰ ਵੀ ਪੜ੍ਹੋ - ਲਹਿੰਦੇ ਪੰਜਾਬ 'ਚ ਬੇਅਦਬੀ ਕਰਨ ਵਾਲੇ ਦਾ ਥਾਣੇ ਅੰਦਰ ਗੋਲ਼ੀ ਮਾਰ ਕੇ ਕਤਲ! ਲੋਕਾਂ ਨੇ ਫੂਕਿਆ ਥਾਣਾ

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਪਾਰਟੀ ਮੌਕੇ 'ਤੇ ਪਹੁੰਚੀ ਅਤੇ ਉਸ ਨੂੰ ਸਮਝਾ ਕੇ ਹੇਠਾਂ ਉਤਾਰਿਆ। ਇਸ ਸਬੰਧੀ ਪੁਲਸ ਸਟੇਸ਼ਨ ਭਦੌੜ ਦੇ SHO ਸ਼ੇਰਵਿੰਦਰ ਸਿੰਘ ਨੇ ਕਿਹਾ ਕਿ ਕੁੜੀ ਨੂੰ ਸਮਝਾ ਕੇ ਟਾਵਰ ਤੋਂ ਹੇਠਾਂ ਉਤਾਰ ਲਿਆ ਗਿਆ। ਉਨ੍ਹਾਂ ਕਿਹਾ ਕਿ ਇਹ ਮਾਮਲਾ ਥਾਣਾ ਭਗਤਾ ਭਾਈ ਕਾ ਨਾਲ ਸਬੰਧਤ ਹੋਣ ਕਾਰਨ ਇਸ ਦੀ ਸੂਚਨਾ ਉਨ੍ਹਾਂ ਨੂੰ ਦੇ ਦਿੱਤੀ ਗਈ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News