NDPS ਮਾਮਲੇ ’ਚ ਇਕ ਸਾਲ ਤੋਂ ਫ਼ਰਾਰ ਔਰਤ ਗ੍ਰਿਫ਼ਤਾਰ
Wednesday, May 29, 2024 - 11:52 AM (IST)
ਚੰਡੀਗੜ੍ਹ (ਸੁਸ਼ੀਲ) : ਇੱਥੇ ਐੱਨ. ਡੀ. ਪੀ. ਐੱਸ. ਮਾਮਲੇ ’ਚ ਫ਼ਰਾਰ ਔਰਤ ਨੂੰ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੀ ਟੀਮ ਨੇ ਸੈਕਟਰ-25 ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸੈਕਟਰ-25 ਦੀ ਰਹਿਣ ਵਾਲੀ ਨੇਹਾ ਵਜੋਂ ਹੋਈ ਹੈ।
ਪੁਲਸ ਨੇ ਔਰਤ ਨੂੰ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਨਿਆਇਕ ਹਿਰਾਸਤ ’ਚ ਭੇਜ ਦਿੱਤਾ। ਮਲੋਆ ਥਾਣਾ ਪੁਲਸ ਨੇ ਔਰਤ ਨੂੰ 10 ਜੂਨ 2019 ਨੂੰ 10 ਗ੍ਰਾਮ ਹੈਰੋਇਨ ਨਾਲ ਕਾਬੂ ਕੀਤਾ ਸੀ। ਜ਼ਮਾਨਤ ਤੋਂ ਬਾਅਦ ਮਹਿਲਾ ਪੇਸ਼ ਨਹੀਂ ਹੋਈ ਸੀ ਅਤੇ ਅਦਾਲਤ ਨੇ 21 ਜਨਵਰੀ 2023 ਨੂੰ ਭਗੌੜਾ ਐਲਾਨ ਦਿੱਤਾ ਸੀ। ਪੁਲਸ ਔਰਤ ਦੀ ਇਕ ਸਾਲ ਤੋਂ ਭਾਲ ਕਰ ਰਹੀ ਸੀ।