ਬੇਰਹਿਮ ਪਤੀ ਦਾ ਸ਼ਰਮਨਾਕ ਕਾਰਾ; ਗਰਭਵਤੀ ਪਤੀ ਦਾ ਗਲ਼ ਵੱਢ ਕੇ ਕੀਤਾ ਕਤਲ

05/28/2024 2:35:33 PM

ਬਲਰਾਮਪੁਰ- ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਜ਼ਿਲ੍ਹੇ 'ਚ ਇਕ ਗਰਭਵਤੀ ਔਰਤ ਦਾ ਗਲ਼ ਵੱਢ ਕੇ ਕਤਲ ਕਰਨ ਦੇ ਦੋਸ਼ ਵਿਚ ਪਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਸੁਪਰਡੈਂਟ ਕੇਸ਼ਵ ਕੁਮਾਰ ਨੇ ਦੱਸਿਆ ਕਿ ਤੁਲਸੀਪੁਰ ਥਾਣਾ ਖੇਤਰ ਦੇ ਸੋਨਪੁਰ ਪਿੰਡ ਵਿਚ ਸੋਮਵਾਰ ਨੂੰ ਗੰਨੇ ਦੇ ਖੇਤਾਂ ਵਿਚ ਇਕ ਗਰਭਵਤੀ ਔਰਤ ਦੀ ਲਾਸ਼ ਮਿਲੀ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਇੰਦਰਾ (22) ਦੇ ਰੂਪ ਵਿਚ ਹੋਈ ਹੈ, ਜਿਸ ਦਾ ਤੇਜ਼ਧਾਰ ਹਥਿਆਰ ਨਾਲ ਗਲ਼ ਵੱਢ ਕੇ ਕਤਲ ਕਰ ਦਿੱਤਾ ਗਿਆ ਸੀ। 

ਅਧਿਕਾਰੀ ਨੇ ਦੱਸਿਆ ਕਿ ਇੰਦਰਾ ਦਾ ਪਤੀ ਗੱਬਰ ਉਸ ਨੂੰ ਨਵਾਂ ਮੋਬਾਇਲ ਫੋਨ ਦਿਵਾਉਣ ਦੇ ਬਹਾਨੇ ਬੁਲਾ ਕੇ ਆਪਣੇ ਨਾਲ ਐਤਵਾਰ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਲੈ ਗਿਆ ਸੀ ਅਤੇ ਸੋਮਵਾਰ ਨੂੰ ਇੰਦਰਾ ਦੀ ਲਾਸ਼ ਸੋਨਪੁਰ ਪਿੰਡ ਕੋਲ ਗੰਨੇ ਦੇ ਖੇਤਾਂ ਵਿਚ ਪਈ ਮਿਲੀ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ 'ਤੇ ਗੱਬਰ ਖਿਲਾਫ਼ ਮੁਕੱਦਮਾ ਦਰਜ ਕਰ ਕੇ ਉਸ ਨੂੰ ਮੰਗਲਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਧਿਕਾਰੀ ਨੇ ਸ਼ਿਕਾਇਤ ਦੇ ਹਵਾਲੇ ਤੋਂ ਦੱਸਿਆ ਕਿ ਪਤੀ-ਪਤਨੀ ਵਿਚਾਲੇ ਇਕੱਠੇ ਰਹਿਣ ਨੂੰ ਲੈ ਕੇ ਵਿਵਾਦ ਸੀ, ਜਿਸ ਦੀ ਵਜ੍ਹਾ ਤੋਂ ਦੋਸ਼ੀ ਨੇ ਪਹਿਲਾਂ ਇੰਦਰਾ ਦਾ ਗਲਾ ਘੁੱਟ ਕੇ ਉਸ ਨੂੰ ਬੇਹੋਸ਼ ਕੀਤਾ ਅਤੇ ਫਿਰ ਬਲੇਡ ਨਾਲ ਗਲ਼ ਵੱਢ ਕੇ ਉਸ ਦਾ ਕਤਲ ਕਰ ਦਿੱਤਾ।


Tanu

Content Editor

Related News