ਔਰਤ ਨੇ ਸਹੁਰਾ ਪਰਿਵਾਰ ''ਤੇ ਲਾਏ ਕੁੱਟਮਾਰ ਦੇ ਦੋਸ਼, ਸਿਵਲ ਹਸਪਤਾਲ ''ਚ ਦਾਖ਼ਲ

Sunday, Jun 16, 2024 - 02:53 PM (IST)

ਔਰਤ ਨੇ ਸਹੁਰਾ ਪਰਿਵਾਰ ''ਤੇ ਲਾਏ ਕੁੱਟਮਾਰ ਦੇ ਦੋਸ਼, ਸਿਵਲ ਹਸਪਤਾਲ ''ਚ ਦਾਖ਼ਲ

ਜੀਰਾ : ਜੀਰਾ ਦੇ ਪਿੰਡ ਮਹੀਆਂ ਵਾਲਾ ਕਲਾ ਦੀ ਵਸਨੀਕ ਇੱਕ ਔਰਤ ਵੱਲੋਂ ਆਪਣੇ ਪਤੀ ਅਤੇ ਸਹੁਰੇ ਪਰਿਵਾਰ 'ਤੇ ਕੁੱਟਮਾਰ ਦੇ ਦੋਸ਼ ਲਗਾਏ ਗਏ ਹਨ। ਇਸ ਦੇ ਮੱਦੇਨਜ਼ਰ ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਿਵਲ ਹਸਪਤਾਲ ਜੀਰਾ ਵਿਖੇ ਜੇਰੇ ਇਲਾਜ ਔਰਤ ਨੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ 'ਤੇ ਇਲਜ਼ਾਮ ਲਗਾਉਂਦਿਆਂ  ਦੱਸਿਆ ਕੀ ਉਹ ਕਾਫੀ ਪੜ੍ਹੀ-ਲਿਖੀ ਹੈ ਅਤੇ ਉਸ ਵੱਲੋਂ ਆਈਲੈਟਸ ਵਿੱਚੋਂ 7 ਬੈਂਡ ਹਾਸਲ ਕੀਤੇ ਗਏ ਸਨ। ਉਸ ਦਾ ਵਿਆਹ ਕਰੀਬ 9 ਸਾਲ ਪਹਿਲਾਂ ਪਿੰਡ ਮਹੀਆਂ ਵਾਲਾ ਕਲਾ ਨਿਵਾਸੀ ਨਾਲ ਹੋਇਆ ਸੀ।

ਉਸ ਦਾ ਇੱਕ ਢਾਈ ਸਾਲ ਦਾ ਬੇਟਾ ਵੀ ਹੈ। ਉਸ ਨੇ ਦੱਸਿਆ ਕਿ ਵਿਆਹ ਤੋਂ 4-5 ਸਾਲ ਬਾਅਦ ਹੀ ਉਸਦੇ ਪਤੀ ਅਤੇ ਸਹੁਰੇ ਪਰਿਵਾਰ ਵੱਲੋਂ ਉਸਦੇ ਨਾਲ ਕੁੱਟਮਾਰ ਕਰਨ ਅਤੇ ਮਾਪਿਆਂ ਕੋਲੋਂ ਪੈਸੇ ਲੈ ਕੇ ਆਉਣ ਦੀ ਮੰਗ ਸ਼ੁਰੂ ਕਰ ਦਿੱਤੀ ਗਈ ਸੀ। ਇਸ ਕਾਰਨ ਉਸ ਵੱਲੋਂ ਕਈ ਵਾਰ ਇਸ ਦੀ ਸ਼ਿਕਾਇਤ ਪੁਲਸ ਕੋਲ ਵੀ ਕੀਤੀ ਗਈ ਪਰ ਕੋਈ ਵੀ ਉੱਚਿਤ ਕਾਰਵਾਈ ਨਹੀਂ ਹੋਈ। ਬੀਤੇ ਦਿਨੀਂ ਉਸ ਦੇ ਪਤੀ ਅਤੇ ਸਹੁਰੇ ਪਰਿਵਾਰ ਵੱਲੋਂ ਫਿਰ ਉਸ ਨਾਲ ਕੁੱਟਮਾਰ ਕੀਤੀ ਗਈ, ਉਸ ਦੇ ਸੱਟਾਂ ਲੱਗੀਆਂ ਅਤੇ ਉਹ ਸਿਵਲ ਹਸਪਤਾਲ ਜੀਰਾ ਵਿਖੇ ਜੇਰੇ ਇਲਾਜ ਹੈ।

ਮਾਮਲੇ ਸਬੰਧੀ ਪੀੜਤਾ ਦੇ ਪਿਤਾ ਨੇ ਵੀ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੀ ਧੀ ਦੇ ਸਹੁਰੇ ਪਰਿਵਾਰ ਵੱਲੋਂ ਅਕਸਰ ਪੈਸਿਆਂ ਦੀ ਮੰਗ ਕੀਤੀ ਜਾਂਦੀ ਸੀ ਅਤੇ ਕੁੱਝ ਸਮਾਂ ਪਹਿਲਾਂ ਹੀ ਉਸ ਵੱਲੋਂ 2 ਲੱਖ ਰੁਪਏ ਆਪਣੀ ਧੀ ਦੇ ਅਕਾਊਂਟ ਵਿੱਚ ਪਾਏ ਗਏ ਸਨ। ਏ. ਐੱਸ. ਆਈ. ਕੁਲਵੰਤ ਸਿੰਘ ਨੇ ਦੱਸਿਆ ਕਿ ਪੀੜਤ ਔਰਤ ਵੱਲੋਂ ਆਪਣੇ ਪਤੀ ਤੋਂ ਇਲਾਵਾ ਜੇਠ-ਜੇਠਾਣੀ ਅਤੇ ਸੱਸ 'ਤੇ ਉਸ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਪੀੜਤਾ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਜੋ ਵੀ ਉੱਚਿਤ ਕਾਰਵਾਈ ਬਣਦੀ ਹੈ, ਉਹ ਕੀਤੀ ਜਾਵੇਗੀ। 
 


author

Babita

Content Editor

Related News