ਆਸਟ੍ਰੇਲੀਆ 'ਚ ਪੰਜਾਬਣ ਨਾਲ ਵਾਪਰੀ ਅਣਹੋਣੀ! PIZZA ਖਾਣ ਮਗਰੋਂ...

Tuesday, May 19, 2026 - 11:17 AM (IST)

ਆਸਟ੍ਰੇਲੀਆ 'ਚ ਪੰਜਾਬਣ ਨਾਲ ਵਾਪਰੀ ਅਣਹੋਣੀ! PIZZA ਖਾਣ ਮਗਰੋਂ...

ਹਲਵਾਰਾ (ਲਾਡੀ): ਆਸਟ੍ਰੇਲੀਆ ਦੇ ਪਰਥ ਸ਼ਹਿਰ ਵਿਚ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਦੌਰਾਨ ਪੰਜਾਬ ਦੇ ਹਲਵਾਰਾ ਇਲਾਕੇ ਨਾਲ ਸਬੰਧਤ 19 ਸਾਲਾ ਵਿਦਿਆਰਥਣ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਕੋਮਲਪ੍ਰੀਤ ਕੌਰ ਪੁੱਤਰੀ ਸੂਬੇਦਾਰ ਅਮਰੀਕ ਸਿੰਘ ਪਿੰਡ ਕਲਸੀਆਂ ਵਜੋਂ ਹੋਈ ਹੈ, ਜੋ ਪਿਛਲੇ ਸਾਲ ਨਰਸਿੰਗ ਦੀ ਪੜ੍ਹਾਈ ਲਈ ਆਸਟ੍ਰੇਲੀਆ ਗਈ ਸੀ।

ਜਾਣਕਾਰੀ ਅਨੁਸਾਰ ਕੋਮਲਪ੍ਰੀਤ ਪਰਥ ਵਿਖੇ ਸਥਿਤ ਸਟੇਨਲੇਅ ਕਾਲਜ ਵਿਚ ਨਰਸਿੰਗ ਕੋਰਸ ਕਰ ਰਹੀ ਸੀ। ਪੜ੍ਹਾਈ ਦੇ ਨਾਲ-ਨਾਲ ਉਹ ਕੈਨਿੰਗਵੇਲ ਇਲਾਕੇ ਵਿਚ ਨੌਕਰੀ ਵੀ ਕਰਦੀ ਸੀ। ਸ਼ਨੀਵਾਰ ਰਾਤ ਡਿਊਟੀ ਖ਼ਤਮ ਕਰਨ ਤੋਂ ਬਾਅਦ ਕੋਮਲਪ੍ਰੀਤ ਆਪਣੇ ਕੁਝ ਜਾਣਕਾਰਾਂ ਨਾਲ ਬੈਂਟਲੇ ਸ਼ਾਪਿੰਗ ਸੈਂਟਰ ਵਿਖੇ ਪੀਜ਼ਾ ਖਾਣ ਲਈ ਗਈ ਸੀ। ਜਦੋਂ ਉਹ ਪੀਜ਼ਾ ਖਾ ਕੇ ਬਾਹਰ ਨਿਕਲੀ ਅਤੇ ਪਲਾਜ਼ਾ ਵਿਚ ਪੈਦਲ ਜਾ ਰਹੀ ਸੀ ਤਾਂ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ।

ਮੌਕੇ ’ਤੇ ਮੌਜੂਦ ਲੋਕਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਅੱਖੀਂ ਦੇਖਣ ਵਾਲਿਆਂ ਮੁਤਾਬਕ ਹਾਦਸੇ ਵਾਲੀ ਕਾਰ ਇਕ ਲਗਭਗ 19 ਸਾਲਾ ਨੌਜਵਾਨ ਚਲਾ ਰਿਹਾ ਸੀ। ਆਸਟ੍ਰੇਲੀਆਈ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Anmol Tagra

Content Editor

Related News