ਗਲਾਡਾ ''ਚ ਚੀਫ ਬਦਲਦੇ ਹੀ ਐਕਸ਼ਨ ਮੋਡ ''ਚ ਟੀਮ, ਇੱਕੋ ਦਿਨ ''ਚ 5 ਨਾਜਾਇਜ਼ ਕਾਲੋਨੀਆਂ ''ਤੇ ਚੱਲਿਆ ''ਪੀਲਾ ਪੰਜਾ''
Wednesday, May 27, 2026 - 07:34 AM (IST)
ਲੁਧਿਆਣਾ (ਹਿਤੇਸ਼) : ਗਲਾਡਾ ਵਿਚ ਚੀਫ ਬਦਲਦੇ ਹੀ ਰੈਗੂਲੇਟਰੀ ਬ੍ਰਾਂਚ ਦੀ ਟੀਮ ਸਰਗਰਮ ਹੋ ਗਈ ਹੈ, ਜਿਨ੍ਹਾਂ ਵੱਲੋਂ ਸੋਮਵਾਰ ਨੂੰ ਇਕ ਹੀ ਦਿਨ ਵਿਚ 5 ਥਾਵਾਂ ’ਤੇ ਨਾਜਾਇਜ਼ ਕਾਲੋਨੀਆਂ ’ਤੇ ਕਾਰਵਾਈ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਪੁਰਾਣੇ ਸਮੇਂ ਵਿਚ ਰੈਗੂਲਰ ਕਰਵਾਉਣ ਲਈ ਅਪਲਾਈ ਨਾ ਕਰਨ ਵਾਲੇ ਕਾਲੋਨਾਈਜ਼ਰਾਂ ਵੱਲੋਂ ਹੁਣ ਤੱਕ ਵੀ ਨਵੀਆਂ-ਪੁਰਾਣੀਆਂ ਕਾਲੋਨੀਆਂ ਵਿਚ ਡਿਵੈੱਲਪਮੈਂਟ ਜਾਰੀ ਰੱਖਣ ਦੀਆਂ ਸ਼ਿਕਾਇਤਾਂ ਸੀ.ਏ. ਓਜਸਵੀ ਦੇ ਕੋਲ ਵੱਡੀ ਗਿਣਤੀ ਵਿਚ ਪੁੱਜ ਰਹੀਆਂ ਹਨ, ਜਿਨ੍ਹਾਂ ਵੱਲੋਂ ਰੈਗੁਲੇਟਰੀ ਬ੍ਰਾਂਚ ਨੂੰ ਇਸ ਮਾਮਲੇ ਵਿਚ ਜ਼ੀਰੋ ਟਾਲਰੈਂਸ ਅਪਣਾਉਣ ਦੇ ਨਾਲ ਹੀ ਸਰਟੀਫਿਕੇਟ ਦੇਣ ਦੇ ਲਈ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਏਰੀਆ ਵਿਚ ਕੋਈ ਨਾਜਾਇਜ਼ ਕਾਲੋਨੀ ਵਿਕਸਿਤ ਨਹੀਂ ਹੋ ਰਹੀ ਜਿਸ ਤਹਿਤ ਸੋਮਵਾਰ ਨੂੰ ਟੀਮਾਂ ਫੀਲਡ ਵਿਚ ਉਤਰੀਆਂ ਤੇ 5 ਵੱਖ ਵੱਖ ਥਾਵਾਂ ’ਤੇ ਬਣ ਰਹੀਆਂ ਨਾਜਾਇਜ਼ ਕਾਲੋਨੀਆਂ ਵਿਚ ਸੜਕਾਂ, ਪਾਣੀ, ਸੀਵਰੇਜ ਸਿਸਟਮ, ਸਟਰੀਟ ਲਾਈਟਾਂ ਤੇ ਪਾਰਕਾਂ ਦੇ ਨਿਰਮਾਣ ਤੋੜਨ ਦੀ ਕਾਰਵਾਈ ਕੀਤੀ ਗਈ। ਇਨ੍ਹਾਂ ਵਿਚ ਡੇਹਲੋਂ, ਜਸਪਾਲ ਬਾਂਗਰ ਤੇ ਉੱਚੀ ਮੰਗਲੀ ਵਿਚ ਬਣ ਰਹੀਆਂ ਕਾਲੋਨੀਆਂ ਸ਼ਾਮਲ ਹਨ।
ਇਕ ਦਰਜਨ ਨਾਜਾਇਜ਼ ਇਮਾਰਤਾਂ ਵੀ ਤੋੜੀਆਂ
ਸੋਮਵਾਰ ਨੂੰ ਗਲਾਡਾ ਦੀ ਡ੍ਰਾਈਵ ਨਾਜਾਇਜ਼ ਕਾਲੋਨੀਆਂ ਤੱਕ ਹੀ ਸੀਮਤ ਨਹੀਂ ਰਹੀ, ਸਗੋਂ ਇਕ ਦਰਜਨ ਨਾਜਾਇਜ਼ ਇਮਾਰਤਾਂ ਵੀ ਤੋੜੀਆਂ ਗਈਆਂ ਜਿਸ ਨੂੰ ਹੁਣ ਨਾਜਾਇਜ਼ ਇਮਾਰਤਾਂ ਖਿਲਾਫ ਗਲਾਡਾ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਮੰਨਿਆ ਜਾ ਰਿਹਾ ਹੈ। ਅਫਸਰਾਂ ਮੁਤਾਬਕ ਇਨ੍ਹਾਂ ਇਮਾਰਤਾਂ ਦੇ ਮਾਲਕਾਂ ਵੱਲੋਂ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਮੰਨਿਆ ਜਾ ਰਿਹਾ ਹੈ। ਅਫਸਰਾਂ ਦੇ ਮੁਤਾਬਕ ਇਨ੍ਹਾਂ ਇਮਾਰਤਾਂ ਦੇ ਮਾਲਕਾਂ ਵੱਲੋਂ ਨਕਸ਼ਾ ਪਾਸ ਨਹੀਂ ਕਰਵਾਇਆ ਗਿਆ ਸੀ ਅਤੇ ਨਾ ਹੀ ਉਨ੍ਹਾਂ ਨੂੰ ਰੈਗੂਲਰ ਕੀਤਾ ਜਾ ਸਕਦਾ ਹੈ ਜਿਸ ਦੇ ਮੱਦੇਨਜ਼ਰ ਰੋਕਣ ਦੇ ਬਾਵਜੂਦ ਨਿਰਮਾਣ ਕਾਰਜ ਜਾਰੀ ਰੱਖਣ ਵਾਲੇ ਮਾਲਕਾਂ ਦੀਆਂ ਇਮਾਰਤਾਂ ਤੋੜ ਦਿੱਤੀਆਂ ਗਈਆਂ ਹਨ।

20 ਕਾਲੋਨੀਆਂ ਵਿਚ ਰਜਿਸਟਰੀ ’ਤੇ ਰੋਕ ਲਾਉਣ ਦੀ ਸਿਫਾਰਸ਼
ਨਾਜਾਇਜ਼ ਕਾਲੋਨੀਆਂ ਜਾਂ ਇਮਾਰਤਾਂ ਦੇ ਖਿਲਾਫ ਗਲਾਡਾ ਦੀ ਡ੍ਰਾਈਵ ਤਹਿਤ ਉਨ੍ਹਾਂ ਦੇ ਨਿਰਮਾਣ ਤੋੜਨ ਦੇ ਨਾਲ ਹੀ ਪਾਪਰਾ ਐਕਟ ਮੁਤਾਬਕ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਏ.ਸੀ.ਏ. ਵਿਕਾਸ ਹੀਰਾ ਦਾ ਦਾਅਵਾ ਹੈ ਕਿ ਬਿਨਾਂ ਮਨਜ਼ੂਰੀ ਦੇ ਨਾਜਾਇਜ਼ ਉਸਾਰੀ ਕਰਨ ਵਾਲੇ ਕਾਲੋਨਾਈਜ਼ਰਾਂ ਖਿਲਾਫ ਰੈਵੇਨਿਊ ਵਿਭਾਗ ਨੂੰ ਰਿਪੋਰਟ ਭੇਜੀ ਗਈ ਹੈ ਜਿਸ ਵਿਚ ਇਨ੍ਹਾਂ ਕਾਲੋਨੀਆਂ ਦੀ ਰਜਿਸਟਰੀ ’ਤੇ ਰੋਕ ਲਾਉਣ ਦੀ ਸਿਫਾਰਸ਼ ਕੀਤੀ ਗਈ ਹੈ।
ਇਨ੍ਹਾਂ ਇਲਾਕਿਆਂ ਵਿਚ ਚਲਾਈ ਡ੍ਰਾਈਵ :
-ਡੇਹਲੋਂ
-ਜਸਪਾਲ ਬਾਂਗਰ
-ਉੱਚੀ ਮੰਗਲੀ
-ਮਰਾਡੋ ਚੌਕੀ ਦੇ ਕੋਲ
-ਟਿੱਬਾ ਰੋਡ ’ਤੇ ਸੰਧੂ ਪੈਲੇਸ ਦੇ ਨੇੜੇ
-ਭੈਰੋਮੁੰਨਾ
-ਪਿੰਡ ਗਿੱਲ
-ਜੰਡਿਆਲੀ
-ਕੋਹਾੜਾ
-ਚੂਹੜਪੁਰ
-ਦਾਦ
-ਮਾਣਕਵਾਲ
-ਥਰੀਕੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
