ਲੁਧਿਆਣਾ ''ਚ ਮਹਿਲਾ ASP ਨਾਲ ਵਾਪਰੀ ਅਣਹੋਣੀ! ਡਿਊਟੀ ''ਤੇ ਜਾਂਦਿਆਂ ਹੋਈ ਦਰਦਨਾਕ ਮੌਤ

Tuesday, May 26, 2026 - 02:17 PM (IST)

ਲੁਧਿਆਣਾ ''ਚ ਮਹਿਲਾ ASP ਨਾਲ ਵਾਪਰੀ ਅਣਹੋਣੀ! ਡਿਊਟੀ ''ਤੇ ਜਾਂਦਿਆਂ ਹੋਈ ਦਰਦਨਾਕ ਮੌਤ

ਲੁਧਿਆਣਾ (ਰਾਜ): ਲੁਧਿਆਣਾ ਦੇ ਹੰਬੜਾ ਇਲਾਕੇ ਵਿਚ ਇਕ ਬੇਹੱਦ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ, ਜਿੱਥੇ ਬਾਈਕ ਤੋਂ ਸੜਕ 'ਤੇ ਡਿੱਗੀ ਇਕ ਮਹਿਲਾ ਸਰਕਾਰੀ ਕਰਮਚਾਰੀ ਨੂੰ ਤੇਜ਼ ਰਫ਼ਤਾਰ ਟਰੱਕ ਨੇ ਬੇਰਹਿਮੀ ਨਾਲ ਦਰੜ ਦਿੱਤਾ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਬਹਾਦਰਕੇ ਰੋਡ ਦੀ ਰਹਿਣ ਵਾਲੀ ਰਵੀਤਾ ਵਜੋਂ ਹੋਈ ਹੈ, ਜੋ ਕਿ ਜਗਰਾਉਂ ਦੇ ਮੁੱਖ ਡਾਕਘਰ ਵਿਚ ਸਹਾਇਕ ਡਾਕ ਸੁਪਰਡੈਂਟ (ASP) ਵਜੋਂ ਤਾਇਨਾਤ ਸੀ। ਰਵੀਤਾ ਦੇ ਪਤੀ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਸੀ ਅਤੇ ਉਹ ਬਹੁਤ ਸੰਘਰਸ਼ਾਂ ਨਾਲ ਆਪਣੀ ਇਕਲੌਤੀ ਮਾਸੂਮ ਧੀ ਦੀ ਇਕੱਲੇ ਹੀ ਪਰਵਰਿਸ਼ ਕਰ ਰਹੀ ਸੀ।

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰਵੀਤਾ ਆਪਣੇ ਸਾਥੀ ਕਰਮਚਾਰੀ ਆਕਾਸ਼ਦੀਪ ਸਿੰਘ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਰੋਜ਼ਾਨਾ ਦੀ ਤਰ੍ਹਾਂ ਆਪਣੀ ਡਿਊਟੀ ਲਈ ਜਗਰਾਉਂ ਜਾ ਰਹੀ ਸੀ। ਜਦੋਂ ਉਹ ਹੰਬੜਾ ਵਿਚ HDFC ਬੈਂਕ ਦੇ ਬਿਲਕੁਲ ਸਾਹਮਣੇ ਪਹੁੰਚੇ, ਤਾਂ ਅਚਾਨਕ ਇਕ ਵਿਅਕਤੀ ਭੱਜ ਕੇ ਸੜਕ ਪਾਰ ਕਰਨ ਲੱਗਾ ਅਤੇ ਉਨ੍ਹਾਂ ਦੀ ਮੋਟਰਸਾਈਕਲ ਨਾਲ ਟਕਰਾ ਗਿਆ। ਇਸ ਅਚਾਨਕ ਹੋਈ ਟੱਕਰ ਕਾਰਨ ਬਾਈਕ ਦਾ ਸੰਤੁਲਨ ਪੂਰੀ ਤਰ੍ਹਾਂ ਵਿਗੜ ਗਿਆ ਅਤੇ ਪਿੱਛੇ ਬੈਠੀ ਰਵੀਤਾ ਸੜਕ ਦੇ ਵਿਚਕਾਰ ਜਾ ਡਿੱਗੀ।

ਉਸੇ ਵੇਲੇ ਪਿੱਛਿਓਂ ਆ ਰਹੇ ਇਕ ਤੇਜ਼ ਰਫ਼ਤਾਰ ਟਰੱਕ ਨੇ ਸੜਕ 'ਤੇ ਡਿੱਗੀ ਰਵੀਤਾ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ, ਜਿਸ ਨਾਲ ਉਸ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਟਰੱਕ ਨੂੰ ਜ਼ਬਤ ਕਰ ਲਿਆ ਹੈ।
 


author

Anmol Tagra

Content Editor

Related News