ਭਲਕੇ ਸਵੇਰੇ ਬਿਜਲੀ ਰਹੇਗੀ ਬੰਦ, ਪੰਜਾਬ ਦੇ ਇਸ ਇਲਾਕੇ ''ਚ 3 ਦਿਨ ਲੱਗੇਗਾ ਲੰਬਾ Power Cut

Monday, Jun 01, 2026 - 04:58 AM (IST)

ਭਲਕੇ ਸਵੇਰੇ ਬਿਜਲੀ ਰਹੇਗੀ ਬੰਦ, ਪੰਜਾਬ ਦੇ ਇਸ ਇਲਾਕੇ ''ਚ 3 ਦਿਨ ਲੱਗੇਗਾ ਲੰਬਾ Power Cut

ਜਲੰਧਰ (ਵੈੱਬ ਡੈਸਕ) - ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਸੋਮਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। 

ਖਰੜ (ਅਮਰਦੀਪ) : ਪਾਵਰਕਾਮ ਦੇ ਜੇ. ਈ .ਅਤੁਲ ਸਿਧਾਨਾ ਨੇ ਦੱਸਿਆ ਕਿ ਨਵੇਂ 66 ਕੇਵੀ ਅੰਡਰਗ੍ਰਾਊਂਡ (ਯੂ.ਜੀ.) ਕੇਬਲ ਦੇ ਕੰਮ ਨੂੰ ਪੂਰਾ ਕਰਨ ਲਈ 1 ,3 ਤੇ 5 ਜੂਨ ਨੂੰ ਸੰਨੀ ਇਨਕਲੇਵ ਗਰਿੱਡ ਬੰਦ ਰਹੇਗਾ। ਇਸ ਕਾਰਨ ਸੰਨੀ ਇਨਕਲੇਵ ਸੈਕਟਰ 123 ,124, 125, ਜੰਡਪੁਰ, ਨਿੱਜਰ ਰੋਡ ਗਲੋਬਲ ਖੇਤਰ ’ਚ ਬਿਜਲੀ ਸਪਲਾਈ ਹਰ ਰੋਜ਼ ਸਵੇਰੇ 7:30 ਵਜੇ ਤੋਂ 11:30 ਵਜੇ ਤੱਕ ਬੰਦ ਰਹੇਗੀ। ਪਾਵਰਕਾਮ ਅਧਿਕਾਰੀਆਂ ਨੇ ਖ਼ਪਤਕਾਰਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਹੈ।

ਲੁਧਿਆਣਾ (ਕਾਲੀਆ) - ਜ਼ਰੂਰੀ ਮੁਰੰਮਤ ਕਾਰਨ ਅਗਰ ਨਗਰ ਡਵੀਜ਼ਨ ਅਧੀਨ ਆਉਣ ਵਾਲੇ 11 ਕੇਵੀ ਫੀਡਰ 1 ਜੂਨ ਨੂੰ ਸਵੇਰੇ 10 ਜੂਨ ਨੂੰ ਦੁਪਹਿਰ 12 ਵਜੇ ਤੱਕ ਬੰਦ ਰਹਿਣਗੇ ਜਿਨ੍ਹਾਂ ਵਿਚ 11 ਕੇ.ਵੀ. ਬੀ.ਆਰ.ਐੱਸ. ਨਗਰ, 11 ਕੇ.ਵੀ. ਮੰਦਰ ਵਾਲਾ, 11 ਕੇ.ਵੀ. ਸੈਂਚਰ ਕਲੋਨੀ, 11ਕੇ.ਵੀ. ਸਨੇਤ ਅਧੀਨ ਆਉਂਦੇ ਖੇਤਰ ਪ੍ਰਭਾਵਿਤ ਹੋਣਗੇ।
ਇਨ੍ਹਾ ਵਿਚ ਬੀ.ਆਰ.ਐੱਸ. ਨਗਰ, ਏ ਬਲਾਕ, ਬੀ ਬਲਾਕ, ਸੀ ਬਲਾਕ, ਡੀ ਬਲਾਕ, ਈ ਬਲਾਕ, ਐੱਫ. ਬਲਾਕ, ਜੀ ਬਲਾਕ, ਸਨੇਟ, ਐੱਲ. ਬਲਾਕ, ਡਾਊਨ ਟਾਊਨ ਮਾਰਕੀਟ, ਸੀ.ਐੱਫ.ਸੀ. ਸਕੂਲ, ਡੀ.ਏ.ਵੀ. ਸਕੂਲ, ਸੰਤ ਈਸ਼ਰ ਪਬਲਿਕ ਸਕੂਲ, 11 ਕੇ.ਵੀ. ਸੀ.ਐੱਫ.ਸੀ. ਤੇ ਐੱਸ.ਬੀ.ਐੱਸ. ਫੀਡਰਾਂ ਦੇ ਨੁਕਸਾਨੇ ਗਏ ਕੇਬਲ ਦੀ ਤੁਰੰਤ ਤਬਦੀਲੀ ਲਈ 1 ਜੂਨ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਬਿਜਲੀ ਬੰਦ ਰਹੇਗੀ ।
 


author

Inder Prajapati

Content Editor

Related News