ਗਰਮੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਵੱਡੀ ਖ਼ਬਰ, ਹੁਣ ਉੱਠਣ ਲੱਗੀ ਇਹ ਮੰਗ
Friday, May 22, 2026 - 12:41 PM (IST)
ਲੁਧਿਆਣਾ (ਵਿੱਕੀ) : ਪੰਜਾਬ ਵਿਚ ਇਸ ਸਮੇਂ ਅਸਮਾਨ ਤੋਂ ਵਰ੍ਹਦੀ ਅੱਗ ਤੇ ਭਿਆਨਕ ਗਰਮੀ ਨੇ ਆਮ ਜਨਜੀਵਨ ਪੂਰੀ ਤਰ੍ਹਾਂ ਅਸਤ ਵਿਅਸਤ ਕਰਕੇ ਰੱਖ ਦਿੱਤਾ ਹੈ। ਚਾਰੇ ਪਾਸੇ ਰਿਕਾਰਡ ਤੋੜ ਤਾਪਮਾਨ ਅਤੇ ਗਰਮ ਹਵਾਵਾਂ (ਹੀਟ ਵੇਵ) ਕਾਰਨ ਹਾਹਾਕਾਰ ਮਚੀ ਹੋਈ ਹੈ। ਪਾਰਾ 47 ਡਿਗਰੀ ਤੱਕ ਪੁੱਜ ਰਿਹਾ ਹੈ। ਇਸ ਭਿਆਨਕ ਮੌਸਮੀ ਸੰਕਟ ਵਿਚ ਪ੍ਰਦੇਸ਼ ਦੇ ਲੱਖਾਂ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪਿਆਂ ਦਾ ਰੋਸ ਸੱਤਵੇਂ ਅਸਮਾਨ ’ਤੇ ਪੁੱਜ ਗਿਆ ਹੈ। ਆਪ ਸਰਕਾਰ ਦੀ ਢਿੱਲੀ ਨੀਤੀ ਖਿਲਾਫ ਹੁਣ ਆਵਾਜ਼ ਬੁਲੰਦ ਹੋਣ ਲੱਗੀ ਹੈ। ਸਰਕਾਰ ਵੱਲੋਂ ਛੁੱਟੀਆਂ ਦੀ ਘੋਸ਼ਣਾ ਨਾ ਕੀਤੇ ਜਾਣ ਕਾਰਨ ਮਾਪਿਆਂ ਨੇ ਹੁਣ ਸਿੱਧੇ ਤੌਰ ’ਤੇ ਤਿੱਖੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਹਨ ਕਿ ਕੀ ਸਿੱਖਿਆ ਵਿਭਾਗ ਨੂੰ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਹੈ?
ਇਹ ਵੀ ਪੜ੍ਹੋ : ਪੰਜਾਬ 'ਚ ਮੁਲਾਜ਼ਮਾਂ ਲਈ ਖ਼ੁਸ਼ਖਬਰੀ, ਡੀ. ਏ. ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ
ਅਧਿਆਪਕਾਂ ’ਤੇ ਗੈਰ ਵਿੱਦਿਅਕ ਕਾਰਜਾਂ ਦਾ ਬੋਝ, ਸਕੂਲਾਂ ਵਿਚ 20 ਫੀਸਦੀ ਸਟਾਫ ਵੀ ਨਹੀਂ ਬਚਿਆ
ਇਕ ਪਾਸੇ ਜਿੱਥੇ ਅਸਮਾਨ ਤੋਂ ਵਰ੍ਹਦੀ ਅੱਗ ਨੇ ਬੱਚਿਆਂ ਦਾ ਜਿਊਣਾ ਮੁਹਾਲ ਕਰ ਰੱਖਿਆ ਹੈ, ਦੂਜੇ ਪਾਸੇ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਪ੍ਰਸ਼ਾਸਨਿਕ ਢਾਂਚਾ ਤੇ ਸਿੱਖਿਆ ਵਿਵਸਥਾ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਹੈ। ਅਧਿਆਪਕਾਂ ਨੂੰ ਵੱਡੇ ਪੱਧਰ ’ਤੇ ਜਨਗਣਨਾ (ਸੈਂਸਸ), ਇਲੈਕਸ਼ਨ ਡਿਊਟੀ, ਸੋਸ਼ੀਓ-ਇਕਨੋਮਿਕ ਸਰਵੇ ਅਤੇ ਬੀ.ਐੱਲ.ਓ. ਡਿਊਟੀ ਵਰਗੇ ਕੰਮਾਂ ਵਿਚ ਲਗਾ ਦਿੱਤਾ ਗਿਆ ਹੈ। ਇਸ ਸਮੇਂ ਸਿਰਫ 20 ਫੀਸਦੀ ਸਟਾਫ ਵੀ ਮੁਹੱਈਆ ਨਹੀਂ ਹੈ ਤੇ ਪੜ੍ਹਾਈ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਦਾ ਨੈਸ਼ਨਲ ਹਾਈਵੇਅ ਜਾਮ! ਗੱਡੀਆਂ ਦੀਆਂ ਲੱਗ ਗਈਆਂ ਲੰਮੀਆਂ ਲਾਈਨਾਂ
ਗੁਆਂਢੀ ਸੂਬਿਆਂ ਵਿਚ ਰਾਹਤ, ਪੰਜਾਬ ਸਰਕਾਰ ਦੀ ਚੁੱਪ
ਮਾਪਿਆਂ, ਸਮਾਜਸੇਵੀਆਂ ਤੇ ਵੱਖ-ਵੱਖ ਜਥੇਬੰਦੀਆਂ ਨੇ ਸਰਕਾਰ ਦੀ ਨੀਤੀ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਗੁਆਂਢੀ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਪ੍ਰਸ਼ਾਸਨ ਅਤੇ ਹਰਿਆਣਾ ਸਰਕਾਰ ਨੇ ਮੌਸਮ ਦੇ ਇਸ ਭਿਆਨਕ ਮਿਜਾਜ਼ ਅਤੇ ਬੱਚਿਆਂ ਦੀ ਸਿਹਤ ਨੂੰ ਧਿਆਨ ਵਿਚ ਰੱਖ ਕੇ ਸਾਰੇ ਸਕੂਲਾਂ ਵਿਚ ਛੁੱਟੀਆਂ ਦੀ ਘੋਸ਼ਣਾ ਕਰ ਦਿੱਤੀ ਹੈ ਤਾਂ ਫਿਰ ਪੰਜਾਬ ਸਰਕਾਰ ਕਿਸ ਗੱਲ ਦਾ ਇੰਤਜ਼ਾਰ ਕਰ ਰਹੀ ਹੈ?
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, 12 ਤੋਂ 3 ਵਜੇ ਤੱਕ ਘਰੋਂ ਬਾਹਰ ਨਾ ਨਿਕਲਣ ਦੀ ਹਦਾਇਤ
ਅਣਐਲਾਨੇ ਬਿਜਲੀ ਕੱਟਾਂ ਤੇ ਪੀਣ ਦੇ ਠੰਡੇ ਪਾਣੀ ਦੀ ਭਾਰੀ ਕਿੱਲਤ
ਸਰਕਾਰੀ ਸਕੂਲਾਂ ਦਾ ਬੁਨਿਆਦੀ ਢਾਂਚਾ ਇਸ ਮੌਸਮ ਵਿਚ ਬੱਚਿਆਂ ਦੇ ਲਈ ਕਿਸੇ ਤਸ਼ੱਦਦ ਤੋਂ ਘੱਟ ਸਾਬਤ ਨਹੀਂ ਹੋ ਰਿਹਾ। ਦਿਹਾਤੀ ਅਤੇ ਅਰਧ ਸ਼ਹਿਰੀ ਇਲਾਕਿਆਂ ਦੇ ਸਕੂਲਾਂ ਵਿਚ ਸਵੇਰ ਤੋਂ ਹੀ ਅਣਐਲਾਨੇ ਬਿਜਲੀ ਦੇ ਲੰਬੇ ਲੰਬੇ ਕੱਟ ਲੱਗਣੇ ਸ਼ੁਰੂ ਹੋ ਜਾਂਦੇ ਹਨ। ਮਾਸੂਮ ਬੱਚੇ ਤਪਦੀਆਂ ਹੋਈਆਂ ਟੂਟੀਆਂ ਤੋਂ ਆਉਣ ਵਾਲਾ ਉਬਲਦਾ ਗਰਮ ਪਾਣੀ ਪੀਣ ਲਈ ਮਜਬੂਰ ਹਨ ਜਿਸ ਨਾਲ ਉਨ੍ਹਾਂ ਦੀ ਸਿਹਤ ’ਤੇ ਬੇਹੱਦ ਉਲਟ ਅਸਰ ਪੈ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਇਨ੍ਹਾਂ ਮੁਲਾਜ਼ਮਾਂ 'ਤੇ ਦਰਜ ਹੋਵੇਗੀ ਐੱਫ. ਆਈ. ਆਰ., ਤਨਖ਼ਾਹਾਂ ਰੋਕਣ ਦੇ ਹੁਕਮ
ਤਪਦੇ ਵਰਾਂਡਿਆਂ ਵਿਚ ਜ਼ਮੀਨ ’ਤੇ ਬੈਠ ਕੇ ਮਿਡ ਡੇ ਮੀਲ ਖਾਣ ਦੀ ਬੇਵਸੀ
ਸਕੂਲਾਂ ਦੇ ਅੰਦਰ ਦੀ ਦੁਰਦਸ਼ਾ ਦਾ ਅੰਦਾਜ਼ਾ ਇਸ ਗੰਲ ਤੋਂ ਲਾਇਆ ਜਾ ਸਕਦਾ ਹੈ ਕਿ ਦੁਪਹਿਰ ਦੇ ਸਮੇਂ ਜਦੋਂ ਸੂਰਜ ਦੇਵਤਾ ਆਪਣੇ ਪੂਰੇ ਰੁਦਰ ਰੂਪ ਵਿਚ ਹੁੰਦੇ ਹਨ ਤੇ ਬਾਹਰ ਲੂ ਦੇ ਥਪੇੜੇ ਚੱਲ ਰਹੇ ਹੁੰਦੇ ਹਨ ਤਾਂ ਵੀ ਬੱਚਿਆਂ ਲਈ ਕੋਈ ਬੁਨਿਆਦੀ ਸਹੂਲਤਾਂ ਨਹੀਂ ਮਿਲਦੀਆਂ। ਅਜਿਹੀ ਭਿਆਨਕ ਗਰਮੀ ਵਿਚ ਵੀ ਮਾਸੂਮ ਬੱਚੇ ਖੁੱਲੇ ਵਰਾਂਡਿਆਂ ਵਿਚ ਜਿਥੇ ਗਰਮ ਹਵਾਵਾਂ ਸਿੱਧਾ ਥਪੇੜੇ ਮਾਰਦੀਆਂ ਹਨ, ਜ਼ਮੀਨ ’ਤੇ ਬੈਠ ਕੇ ਮਿਡ ਡੇ ਮੀਲ ਖਾਣ ਲਈ ਬੇਵਸ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਵੱਡੀ ਖ਼ਬਰ, ਜਲਦ ਹੋ ਸਕਦੈ ਐਲਾਨ
ਡਾਕਟਰ ਦੀ ਵਿਸ਼ੇਸ਼ ਸਲਾਹ : ਹੀਟ ਵੇਵ ਤੇ ਗਰਮੀ ਦੇ ਕਹਿਰ ਤੋਂ ਬੱਚਿਆਂ ਨੂੰ ਇਸ ਤਰ੍ਹਾਂ ਬਚਾਓ :
ਇਸ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਡਾ.ਹਿਮਾਂਸ਼ੁ ਆਨੰਦ ਨੇ ਬੱਚਿਆਂ ਨੂੰ ਹੀਟ ਵੇਵ (ਲੂ) ਅਤੇ ਗਰਮੀ ਦੇ ਕਹਿਰ ਤੋਂ ਬਚਾਉਣ ਲਈ ਵਿਸ਼ੇਸ਼ ਸੁਝਾਅ ਜਾਰੀ ਕੀਤੇ ਹਨ।
-ਬੱਚਿਆਂ ਨੂੰ ਦਿਨ ਭਰ ਵਿਚ ਜ਼ਿਆਦਾ ਤੋਂ ਜ਼ਿਆਦਾ ਪਾਣੀ ਤੇ ਤਰਲ ਪਦਾਰਥ (ਜਿਵੇਂ ਨਿੰਬੂ ਪਾਣੀ ਜਾਂ ਓ.ਆਰ.ਐੱਸ. ਪੀਣ ਦੇ ਲਈ ਪ੍ਰੇਰਿਤ ਕਰਨ।)
-ਧੁੱਪ ਵਿਚ ਸਿੱਧਾ ਨਿਕਲਣ ਤੋਂ ਬਚਣ ਤੇ ਜੇਕਰ ਬਾਹਰ ਜਾਣਾ ਜ਼ਰੂਰੀ ਹੈ ਤਾਂ ਸਿਰ ਨੂੰ ਸੂਤੀ ਕੱਪੜੇ ਜਾਂ ਕੈਂਪ ਨਾਲ ਢਕ ਕੇ ਰੱਖੋ।
-ਬੱਚਿਆਂ ਨੂੰ ਢਿੱਲੇ ਤੇ ਹਲਕੇ ਰੰਗ ਦੇ ਸੂਤੀ ਕੱਪੜੇ ਪਹਿਨਾਓ ਤਾਂ ਕਿ ਸਰੀਰ ਨੂੰ ਹਵਾ ਲਗਦੀ ਰਹੇ।
-ਚੱਕਰ ਆਉਣ, ਉਲਟੀ ਆਉਣ ਜਾਂ ਤੇਜ਼ ਸਿਰਦਰਦ ਵਰਗੇ ਲੱਛਣ ਦਿਖਣ ‘ਤੇ ਤੁਰੰਤ ਨੇੜੇ ਦੇ ਡਾਕਟਰ ਨਾਲ ਸੰਪਰਕ ਕਰੋ।
ਕੀ ਪੰਜਾਬ ਸਰਕਾਰ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਹੀ ਹੈ? ਜਦੋਂ ਗੁਆਂਢੀ ਸੂਬਿਆਂ ਹਰਿਆਣਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਬੱਚਿਆਂ ਦੀ ਸਿਹਤ ਨੂੰ ਦੇਖਦੇ ਸਮਾਂ ਰਹਿੰਦੇ ਸਕੂਲ ਬੰਦ ਕਰ ਦਿੱਤੇ ਹਨ ਤਾਂ ਸਾਡੀ ਸਰਕਾਰ ਚੁੱਪ ਕਿਉਂ ਹੈ? ਕੀ ਸਾਡੇ ਬੱਚਿਆਂ ਦੀ ਜਾਨ ਦੀ ਕੋਈ ਕੀਮਤ ਨਹੀਂ ਹੈ?
ਪਰਮਜੀਤ ਸਿੰਘ, ਮਾਤਾ ਪਿਤਾ
ਸਕੂਲਾਂ ਵਿਚ ਬਿਜਲੀ ਦੇ ਲੰਬੇ ਲੰਬੇ ਕੱਟ ਲਗ ਰਹੇ ਹਨ। ਪੀਣ ਦੇ ਲਈ ਠੰਢਾ ਪਾਣੀ ਤੱਕ ਨਸੀਬ ਨਹੀਂ ਹੋ ਰਿਹਾ। ਕਈ ਬੱਚਿਆਂ ਨੂੰ ਰੋਜ਼ ਉਲਟੀ ਤੇ ਚੱਕਰ ਆਉਣ ਦੀ ਸ਼ਿਕਾਇਤ ਹੋ ਰਹੀ ਹੈ। ਸਰਕਾਰ ਨੂੰ ਤੁਰੰਤ ਛੁੱਟੀਆਂ ਕਰਨੀਆਂ ਚਾਹੀਦੀਆਂ ਹਨ।
ਮਨਪ੍ਰੀਤ ਕੌਰ, ਮਾਤਾ ਪਿਤਾ
ਅਧਿਆਪਕਾਂ ਨੂੰ ਜਨਗਣਨਾ, ਸਰਵੇ ਤੇ ਇਲੈਕਸ਼ਨ ਡਿਊਟੀ ਵਿਚ ਲਗਾ ਦਿੱਤਾ ਗਿਆ ਹੈ। ਸਕੂਲਾਂ ਵਿਚ ਜਦੋਂ 20 ਫੀਸਦੀ ਸਟਾਫ ਵੀ ਨਹੀਂ ਬਚਿਆ ਤਾਂ ਉਥੇ ਕੋਈ ਪੜ੍ਹਾਈ ਤਾਂ ਹੋ ਨਹੀਂ ਰਹੀ। ਬੱਚਿਆਂ ਨੂੰ ਤਪਦੀ ਧੁੱਪ ਅਤੇ ਲੂ ਵਿਚ ਝੁਲਸਣ ਲਈ ਸਕੂਲ ਬੁਲਾਉਣਾ ਕਿੱਥੋਂ ਦੀ ਸਮਝਦਾਰੀ ਹੈ ?
ਰਾਜੇਸ਼ ਕੁਮਾਰ, ਮਾਤਾ ਪਿਤਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
