ਬੇਕ ਕਰਕੇ ਬਣਾਓ ਪਾਇਨਅੈਪਲ ਟਿੱਕਾ

03/11/2018 2:40:28 PM

ਜਲੰਧਰ— ਲੋਕ ਅਨਾਨਾਸ ਦਾ ਰਾਇਤਾ, ਹਲਵਾ ਬਣਾ ਕੇ ਤਾਂ ਖਾਂਦੇ ਹੀ ਹਨ ਪਰ ਅੱਜ ਅਸੀਂ ਤੁਹਾਡੇ ਲਈ ਸਪਾਇਸੀ ਪਾਇਨਅੈਪਲ ਟਿੱਕਾ ਬਣਾਉਣ ਦੀ ਰੈਸਿਪੀ ਲੈ ਕੇ ਆਏ ਹਾਂ। ਜਿਸ ਦੇਖ ਕੇ ਸਾਰਿਆਂ ਦੇ ਮੂੰਹ 'ਚ ਪਾਣੀ ਆਉਣ ਲੱਗਦਾ ਹੈ। ਇਹ ਖਾਣ 'ਚ ਬਹੁਤ ਹੀ ਟੇਸਟੀ ਅਤੇ ਬਣਾਉਣ 'ਚ ਕਾਫੀ ਆਸਾਨ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ—
ਅਨਾਨਾਸ ਦੇ ਟੁੱਕੜੇ - 400 ਗ੍ਰਾਮ
ਲਾਲ ਮਿਰਚ - 1/2 ਚੱਮਚ
ਨਮਕ - 1 ਚੱਮਚ
ਤੇਲ - 1 ਚੱਮਚ
ਵਿਧੀ—
1. ਸਭ ਤੋਂ ਪਹਿਲਾਂ ਬਾਊਲ 'ਚ ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ ਅਤੇ 20 ਮਿੰਟ ਲਈ ਇਕ ਪਾਸੇ ਰੱਖ ਦਿਓ।
2. ਹੁਣ ਸੀਖ 'ਚ ਅਨਾਨਾਸ ਦੇ ਟੁੱਕੜੇ ਲਗਾ ਕੇ ਬੇਕਿੰਗ ਟ੍ਰੇਅ 'ਤੇ ਰੱਖੋ।
3. ਫਿਰ ਇਸ ਨੂੰ ਓਵਨ 'ਚ 350 ਡਿਗਰੀ ਐੱਫ/180 ਡਿਗਰੀ ਸੀ 'ਤੇ 10 ਤੋਂ 15 ਮਿੰਟ ਤੱਕ ਬੇਕ ਕਰੋ।
4. ਪਾਇਨਅੈਪਲ ਟਿੱਕਾ ਬਣ ਕੇ ਤਿਆਰ ਹੈ। ਹੁਣ ਗਰਮਾ-ਗਰਮ ਸਰਵ ਕਰੋ।

 


Related News