ਪੰਜਾਬ 'ਚ ਰੂਹ ਕੰਬਾਊ ਵਾਰਦਾਤ : ਕਟਰ ਨਾਲ ਕੀਤੇ ਬੰਦੇ ਦੇ ਟੋਟੇ-ਟੋਟੇ, ਅਟੈਚੀ 'ਚ ਬੰਦ ਕਰਕੇ ਸੁੱਟੀ ਲਾਸ਼ (ਵੀਡੀਓ)

Thursday, Apr 11, 2024 - 02:36 PM (IST)

ਪੰਜਾਬ 'ਚ ਰੂਹ ਕੰਬਾਊ ਵਾਰਦਾਤ : ਕਟਰ ਨਾਲ ਕੀਤੇ ਬੰਦੇ ਦੇ ਟੋਟੇ-ਟੋਟੇ, ਅਟੈਚੀ 'ਚ ਬੰਦ ਕਰਕੇ ਸੁੱਟੀ ਲਾਸ਼ (ਵੀਡੀਓ)

ਲੁਧਿਆਣਾ (ਰਿਸ਼ੀ) : ਇੱਥੇ ਕੈਂਸਰ ਹਸਪਤਾਲ ਦੇ ਨੇੜੇ ਇਕ ਅਟੈਚੀ 'ਚੋਂ ਇਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ ਹੈ, ਜਿਸ ਦੇ ਸਰੀਰ ਦੇ ਟੋਟੇ-ਟੋਟੇ ਕੀਤੇ ਗਏ ਹਨ, ਜਦੋਂ ਕਿ ਧੜ ਪੁਲ ਹੇਠਾਂ ਪਿਆ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਡਵੀਜ਼ਨ ਨੰਬਰ-6 ਅਧੀਨ ਪੈਂਦੇ ਇਲਾਕੇ 'ਚ ਕੈਂਸਰ ਹਸਪਤਾਲ ਨੇੜਲੇ ਪੁਲ 'ਤੇ ਇਕ ਐਟਚੀ ਪਿਆ ਹੋਇਆ ਸੀ। ਇਸ ਦੀ ਸੂਚਨਾ ਰਾਹਗੀਰਾਂ ਵਲੋਂ ਪੁਲਸ ਕੰਟਰੋਲ ਰੂਮ ਨੂੰ ਦਿੱਤੀ ਗਈ ਹੈ।

 

ਇਹ ਵੀ ਪੜ੍ਹੋ : ਵੱਡੀ ਖ਼ਬਰ : ਵਿਦਿਆਰਥਣਾਂ ਨੂੰ ਹੁਣ Periods ਦੌਰਾਨ ਮਿਲੇਗੀ ਛੁੱਟੀ, ਜਾਰੀ ਹੋ ਗਈ ਨੋਟੀਫਿਕੇਸ਼ਨ

ਜਦੋਂ ਪੁਲਸ ਮੌਕੇ 'ਤੇ ਪੁੱਜੀ ਅਤੇ ਅਟੈਚੀ ਨੂੰ ਕਬਜ਼ੇ 'ਚ ਲਿਆ ਤਾਂ ਉਸ 'ਚ ਇਕ ਵਿਅਕਤੀ ਦੀ ਲਾਸ਼ ਦੇ ਕਈ ਟੁਕੜੇ ਨਗਨ ਹਾਲਤ 'ਚ ਪਏ ਹੋਏ ਬਰਾਮਦ ਕੀਤੇ ਗਏ। ਜਦੋਂ ਪੁਲਸ ਨੇ ਪੁਲ ਹੇਠਾਂ ਦੇਖਿਆ ਤਾਂ ਧੜ ਬਰਾਮਦ ਕੀਤਾ ਗਿਆ। ਫਿਲਹਾਲ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਪੁਲਸ ਨੇ ਪੰਜਾਬ ਦੇ ਸਾਰੇ ਥਾਣਿਆਂ 'ਚ ਇਹ ਤਸਵੀਰ ਭੇਜ ਦਿੱਤੀ ਹੈ ਤਾਂ ਜੋ ਲਾਸ਼ ਦੀ ਪਛਾਣ ਕੀਤੀ ਜਾ ਸਕੇ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਜਾਰੀ ਹੋਈ Advisory, ਦੁਪਹਿਰ 12 ਤੋਂ 3 ਵਜੇ ਤੱਕ ਨਾ ਨਿਕਲੋ ਬਾਹਰ

ਇਸ ਘਟਨਾ ਨਾਲ ਜ਼ਿਲੇ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਵਿਅਕਤੀ ਦੀ ਲਾਸ਼ ਨੂੰ ਕਟਰ ਨਾਲ ਕੱਟਿਆ ਗਿਆ ਹੈ। ਮ੍ਰਿਤਕ ਪਰਵਾਸੀ ਦੱਸਿਆ ਜਾ ਰਿਹਾ ਹੈ, ਜਿਸ ਦੀ ਉਮਰ 25 ਤੋਂ 30 ਸਾਲ ਵਿਚਕਾਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


author

Babita

Content Editor

Related News