ਫ਼ਸਲ ਦੀ ਵਾਢੀ ਕਰਕੇ ਘਰ ਪਰਤ ਰਹੇ ਕਿਸਾਨ ਦੀ ਸੜਕ ਹਾਦਸੇ ’ਚ ਮੌਤ

Monday, Apr 29, 2024 - 01:16 PM (IST)

ਫ਼ਸਲ ਦੀ ਵਾਢੀ ਕਰਕੇ ਘਰ ਪਰਤ ਰਹੇ ਕਿਸਾਨ ਦੀ ਸੜਕ ਹਾਦਸੇ ’ਚ ਮੌਤ

ਅੰਮ੍ਰਿਤਸਰ(ਦਲਜੀਤ)-ਦਾਣਾ ਮੰਡੀ ਵਿਚ ਕਣਕ ਦੀ ਫ਼ਸਲ ਉਤਾਰ ਕੇ ਆਪਣੇ ਘਰ ਪਰਤ ਰਹੇ 44 ਸਾਲਾ ਕਿਸਾਨ ਸੁਮਿਤ ਸ਼ਰਮਾ ਦੀ ਮੁਦਲ ਨਜ਼ਦੀਕ ਗਲੋਬਲ ਇੰਸਟੀਟਿਊਟ ਵਿਖੇ ਟਰੈਕਟਰ ਟਰਾਲੀ ਪਲਟਣ ਕਾਰਨ ਮੌਤ ਹੋ ਗਈ।

ਇਹ ਵੀ ਪੜ੍ਹੋ-  ਪਾਕਿਸਤਾਨ ’ਚ ਫਿਰੌਤੀ ਨਾ ਦੇਣ ’ਤੇ ਅਗਵਾਕਾਰਾਂ ਨੇ 13 ਸਾਲਾ ਮੁੰਡੇ ਦਾ ਕੀਤਾ ਕਤਲ

ਜਾਣਕਾਰੀ ਅਨੁਸਾਰ ਬੀਤੇ ਦਿਨ ਕਿਸਾਨ ਸੁਮਿਤ ਸ਼ਰਮਾ ਦਾਣਾ ਮੰਡੀ ਵਿਚ ਆਪਣੀ ਕਣਕ ਦੀ ਫਸਲ ਵੇਚ ਕੇ ਆਪਣੇ ਘਰ ਗੋਪਾਲਪੁਰਾ ਨੂੰ ਜਾ ਰਿਹਾ ਸੀ। ਟਰੈਕਟਰ ਉਨ੍ਹਾਂ ਦਾ ਮੁਲਾਜ਼ਮ ਚਲਾ ਰਿਹਾ ਸੀ। ਅਚਾਨਕ ਮੁਦਲ ਨਜ਼ਦੀਕ ਗਲੋਬਲ ਇੰਸਟੀਟਿਊਟ ਕੋਲ ਟਰੈਕਟਰ ਦਾ ਬੈਲੈਂਸ ਵਿਗੜਨ ਨਾਲ ਟਰੈਕਟਰ ਸੜਕ ਤੋਂ ਹੇਠਾਂ ਕੱਚੇ ਉਤਰ ਗਿਆ ਅਤੇ ਪਲਟ ਗਿਆ। ਟਰੈਕਟਰ ਦੇ ਹੇਠਾਂ ਆਉਣ ਨਾਲ ਕਿਸਾਨ ਸੁਮਿਤ ਸ਼ਰਮਾ ਮੌਕੇ ’ਤੇ ਮੌਤ ਹੋ ਗਈ।

ਇਹ ਵੀ ਪੜ੍ਹੋ- ਹਾਈਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਕਾਰਨ ਨੌਜਵਾਨ ਦੀ ਮੌਤ, ਛੇ ਮਹੀਨੇ ਦੇ ਬੱਚੇ ਦਾ ਪਿਓ ਸੀ ਮ੍ਰਿਤਕ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News