ਕੈਨੇਡਾ 'ਚ ਦਿਲਜੀਤ ਨੇ ਸਟੇਜ 'ਤੇ ਕਿਹਾ- ਨੀਰੂ ਬਾਜਵਾ ਸਾਡੇ Viral Only Queen,ਇਸੇ ਕਰਕੇ ਸ਼ੁਰੂ ਹੋਇਆ ਫ਼ਿਲਮੀ ਸਫ਼ਰ

Monday, Apr 29, 2024 - 01:53 PM (IST)

ਐਂਟਰਟੇਨਮੈਂਟ ਡੈਸਕ : ਗਲੋਬਲ ਆਈਕਨ ਦਿਲਜੀਤ ਦੋਸਾਂਝ ਇੱਕ ਵਾਰ ਮੁੜ ਇਤਿਹਾਸ ਰਚ ਦਿੱਤਾ ਹੈ। ਪਰਸੋ ਦੋਸਾਂਝਾਵਾਲੇ ਨੇ ਕੈਨੇਡਾ ਦੇ ਵੈਨਕੂਵਰ ਬੀਸੀ ਪਲੇਸ ਸਟੇਡੀਅਮ 'ਚ 54,000 ਲੋਕਾਂ ਸਾਹਮਣੇ ਲਾਈਵ ਪ੍ਰਦਰਸ਼ਨ ਕਰਕੇ ਇਤਿਹਾਸ ਰਚਿਆ। ਅਜਿਹਾ ਇਤਿਹਾਸ ਰਚਣ ਵਾਲੇ ਉਹ ਪੰਜਾਬੀ ਸਿਨੇਮਾ ਜਗਤ ਦੇ ਪਹਿਲੇ ਸੁਪਰਸਟਾਰ ਹਨ। ਇਸ ਦੌਰਾਨ ਦਿਲਜੀਤ ਦੋਸਾਂਝ ਨੇ ਕੈਨੇਡਾ ਦੇ ਵੈਨਕੂਵਰ ਬੀਸੀ ਪਲੇਸ ਸਟੇਡੀਅਮ 'ਚ ਅਦਾਕਾਰਾ ਨੀਰੂ ਬਾਜਵਾ ਲਈ ਖ਼ਾਸ ਬੋਲ ਬੋਲੇ। ਉਨ੍ਹਾਂ ਨੇ ਕਿਹਾ ਕਿ ਮੇਰਾ ਫ਼ਿਲਮੀ ਸਫ਼ਰ ਨੀਰੂ ਬਾਜਵਾ ਕਰਕੇ ਹੀ ਸ਼ੁਰੂ ਹੋਇਆ। ਨੀਰੂ ਬਾਜਵਾ ਮੇਰੇ ਲਈ ਬਹੁਤ ਲੱਕੀ ਹੈ। ਅਸੀਂ ਤੁਹਾਡੀ ਬਹੁਤ ਇੱਜਤ ਕਰਦੇ ਹਾਂ ਅਤੇ ਤੁਹਾਨੂੰ ਪਿਆਰ ਕਰਦੇ ਹਾਂ। ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਨੇ ਨੀਰੂ ਬਾਜਵਾ ਨੂੰ ਕਿਹਾ ਤੁਸੀਂ 'ਵਾਇਰਲ ਓਨਲੀ ਕੁਈਨ' ਹੋ ਸਾਡੇ ਕਿਹਾ। ਖ਼ਾਸ ਗੱਲ ਇਹ ਹੈ ਕਿ ਇਸ ਦੌਰਾਨ ਨੀਰੂ ਬਾਜਵਾ ਸਟੇਡੀਅਮ 'ਚ ਮੌਜ਼ੂਦ ਸਨ ਅਤੇ ਉਨ੍ਹਾਂ ਨੇ ਆਪਣੇ ਲਈ ਤਾੜੀਆਂ ਦੇ ਨਜ਼ਾਰੇ ਨੂੰ ਅੱਖੀਂ ਵੇਖਿਆ।

ਦੱਸ ਦੇਈਏ ਕਿ ਨੀਰੂ ਬਾਜਵਾ ਆਪਣੇ ਪਰਿਵਾਰ ਨਾਲ ਇਸ ਸ਼ੋਅ ਦਾ ਹਿੱਸਾ ਬਣੀ। ਨੀਰੂ ਬਾਜਵਾ ਨੇ ਦਿਲਜੀਤ ਦੋਸਾਂਝ ਸਣੇ ਆਪਣੇ ਪਰਿਵਾਰ ਦੀਆਂ ਖ਼ਾਸ ਤਸਵੀਰਾਂ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, ''#diluminati #history ✊ ਮੈਨੂੰ ਆਪਣੇ ਪਰਿਵਾਰ ਨਾਲ ਇਸ ਪਲ ਨੂੰ ਗਵਾਹੀ ਦੇਣ ਦਾ ਸੁਭਾਗ ਮਿਲਿਆ ❤️ ਸਿਰਫ਼ @diljitdosanjh 😊🎉 ਤੁਸੀਂ ਇਹ ਕਰ ਸਕਦੇ ਸੀ! ਸਾਨੂੰ ਸਾਰਿਆਂ ਨੂੰ ਮਾਣ ਮਹਿਸੂਸ ਕਰਵਾਉਣ ਲਈ ਧੰਨਵਾਦ🙏🏼 ਧੰਨਵਾਦ @sonalisingh ❤️ ਹਰ #ਪੰਜਾਬੀ ਲਈ ਮਾਣ ਵਾਲਾ ਪਲ! #bcਪਲੇਸ...।'' ਇਸ ਦੌਰਾਨ ਨੀਰੂ ਬਾਜਵਾ ਨਾਲ ਬੱਚਿਆ ਸਣੇ ਪਤੀ ਹੈਰੀ ਜਵੰਧਾ ਖੂਬ ਮਸਤੀ ਕਰਦੇ ਹੋਏ ਵੇਖੇ ਗਏ। 

PunjabKesari

ਦਿਲਜੀਤ ਆਪਣੇ 'ਦਿਲੂਮਿਨਾਟੀ ਟੂਰ' ਦਾ ਪਹਿਲਾ ਸ਼ੋਅ ਕੈਨੇਡਾ ਦੇ ਵੈਨਕੂਵਰ ਦੇ 'ਬੀਸੀ ਸਟੇਡੀਅਮ' 'ਚ ਲਾਇਆ, ਜਿਸ 'ਚ 54 ਹਜ਼ਾਰ ਲੋਕਾਂ ਦੇ ਬੈਠਣ ਦੀ ਸਮੱਰਥਾ ਹੈ। ਇਸ ਸ਼ੋਅ ਦੀਆਂ ਸਾਰੀਆਂ 54 ਹਜ਼ਾਰ ਟਿਕਟਾਂ ਪਹਿਲਾਂ ਹੀ ਬੁੱਕ ਹੋ ਚੁੱਕੀਆਂ ਸਨ। ਇਸ ਤਰ੍ਹਾਂ ਦਿਲਜੀਤ ਦੇ ਨਾਂ ਵੈਨਕੂਵਰ ਦੇ ਬੀਸੀ ਸਟੇਡੀਅਮ 'ਚ ਸਭ ਤੋਂ ਜ਼ਿਆਦਾ ਭੀੜ ਇਕੱਠੀ ਕਰਨ ਦਾ ਰਿਕਾਰਡ ਹੋ ਗਿਆ। 

ਇਹ ਵੀ ਪੜ੍ਹੋ- ਮਹਾਦੇਵ ਸੱਟੇਬਾਜ਼ੀ ਐਪ ਮਾਮਲਾ: ਮੁੰਬਈ SIT ਨੇ ਅਭਿਨੇਤਾ ਸਾਹਿਲ ਖਾਨ ਨੂੰ ਹਿਰਾਸਤ 'ਚ ਲਿਆ

ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਦੀ ਕੈਨੇਡਾ 'ਚ ਜ਼ਬਰਦਸਤ ਫੈਨ ਫਾਲੋਇੰਗ ਹੈ। ਇਸ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਉੱਥੇ ਜ਼ਿਆਦਾ ਗਿਣਤੀ 'ਚ ਪੰਜਾਬੀ ਵੱਸਦੇ ਹਨ। ਦੱਸਿਆ ਗਿਆ ਸੀ ਕਿ ਦਿਲਜੀਤ ਦੇ ਇਸ ਸ਼ੋਅ ਦੀ ਟਿਕਟ 44 ਡਾਲਰ (2600 ਰੁਪਏ) ਤੋਂ ਸ਼ੁਰੂ ਹੋ ਕੇ 374 ਕੈਨੇਡੀਅਨ ਡਾਲਰ (22, 799.18 ਰੁਪਏ) ਤੱਕ ਸੀ। ਦੂਜੇ ਪਾਸੇ ਦਿਲਜੀਤ ਖੁਦ ਵੀ ਆਪਣੇ ਇਸ ਸ਼ੋਅ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

 


sunita

Content Editor

Related News