UP Board Result 2024: 12ਵੀਂ ''ਚ ਸ਼ੁਭਮ ਤੇ 10ਵੀਂ ''ਚ ਪ੍ਰਾਚੀ ਨੇ ਟਾਪ ਕਰਕੇ ਚਮਕਾਇਆ ਜ਼ਿਲ੍ਹੇ ਦਾ ਨਾਂ
Saturday, Apr 20, 2024 - 06:52 PM (IST)
ਪ੍ਰਯਾਗਰਾਜ- ਯੂ.ਪੀ. ਬੋਰਡ ਦੀ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਦੇ ਨਤੀਜੇ ਸ਼ਨੀਵਾਰ ਯਾਨੀ ਅੱਜ ਜਾਰੀ ਕਰ ਦਿੱਤੇ ਗਏ ਹਨ। ਸੈਕੰਡਰੀ ਸਿੱਖਿਆ ਪ੍ਰੀਸ਼ਦ (ਯੂ.ਪੀ.ਐੱਮ.ਐੱਸ.ਪੀ.) ਦੇ ਸਕੱਤਰ ਦਿਬਯਕਾਂਤ ਸ਼ੁਕਲਾ ਨੇ ਪ੍ਰਯਾਗਰਾਜ ਸਥਿਤ ਮੁੱਖ ਦਫ਼ਤਰ ਵਿੱਚ ਇਹ ਐਲਾਨ ਕੀਤਾ। ਨਤੀਜਿਆਂ ਦੇ ਐਲਾਨ ਤੋਂ ਬਾਅਦ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। 10ਵੀਂ ਜਮਾਤ ਦੀ ਪ੍ਰੀਖਿਆ ਵਿੱਚ ਕੁੜੀਆਂ ਨੇ ਮੁੰਡਿਆਂ ਨਾਲੋਂ ਵਧੀਆ ਪ੍ਰਦਰਸ਼ਨ ਕੀਤਾ ਹੈ। ਸੀਤਾਪੁਰ ਦੇ ਸ਼ੁਭਮ ਵਰਮਾ ਨੇ 12ਵੀਂ ਜਮਾਤ ਵਿੱਚ ਅਤੇ ਸੀਤਾਪੁਰ ਦੀ ਪ੍ਰਾਚੀ ਨਿਗਮ ਨੇ 10ਵੀਂ ਜਮਾਤ ਵਿੱਚ ਟਾਪ ਕਰਕੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ।
ਪ੍ਰਾਚੀ ਦਾ ਸੁਪਨਾ ਇੰਜੀਨੀਅਰ ਬਣਨਾ
ਪ੍ਰਾਚੀ ਨਿਗਮ ਇੰਜੀਨੀਅਰਿੰਗ ਦੇ ਖੇਤਰ 'ਚ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਹੈ। ਉਸ ਨੇ ਸਫਲਤਾ ਦਾ ਸਿਹਰਾ ਆਪਣੇ ਮਾਪਿਆਂ ਅਤੇ ਅਧਿਆਪਕਾਂ ਨੂੰ ਦਿੱਤਾ ਹੈ। ਉਨ੍ਹਾਂ ਦੀ ਸਫਲਤਾ ਦਾ ਮੰਤਰ ਨਿਯਮਿਤ ਤੌਰ 'ਤੇ ਅਧਿਐਨ ਕਰਨਾ ਅਤੇ ਤਣਾਅ ਨਾ ਲੈਣਾ ਹੈ। ਰੋਜ਼ਾਨਾ ਨਿਯਮ ਨਾਲ ਪੜ੍ਹਾਈ ਕਰੋ। ਅਧਿਆਪਕਾਂ ਦੇ ਸੁਝਾਵਾਂ ਦਾ ਪਾਲਣ ਕਰੋ। ਤੁਹਾਨੂੰ ਦੱਸ ਦੇਈਏ ਕਿ ਸਾਲ 2024 ਦੀ ਬੋਰਡ ਪ੍ਰੀਖਿਆ ਲਈ ਰਿਕਾਰਡ 55,25,308 ਵਿਦਿਆਰਥੀਆਂ ਨੇ ਰਜਿਸਟਰ ਕੀਤਾ ਸੀ। ਇਨ੍ਹਾਂ ਵਿੱਚ 29,47,311 ਹਾਈ ਸਕੂਲ ਦੇ ਵਿਦਿਆਰਥੀ ਅਤੇ 25,77,997 ਇੰਟਰਮੀਡੀਏਟ ਵਿਦਿਆਰਥੀ ਸ਼ਾਮਲ ਹਨ। ਯੂ.ਪੀ. ਬੋਰਡ ਦੀ 10ਵੀਂ, 12ਵੀਂ ਦੀ ਪ੍ਰੀਖਿਆ 22 ਫਰਵਰੀ ਤੋਂ 09 ਮਾਰਚ ਤੱਕ ਲਈ ਗਈ ਸੀ। ਇਹ ਪ੍ਰੀਖਿਆ ਦੋ ਸ਼ਿਫਟਾਂ ਵਿੱਚ ਸਵੇਰੇ 8:30 ਤੋਂ 11:45 ਅਤੇ ਬਾਅਦ ਦੁਪਹਿਰ 2:00 ਤੋਂ ਸ਼ਾਮ 5:15 ਤੱਕ ਲਈ ਗਈ। ਹਾਈ ਸਕੂਲ ਅਤੇ ਇੰਟਰਮੀਡੀਏਟ ਉੱਤਰ ਪੱਤਰੀਆਂ ਦਾ ਮੁਲਾਂਕਣ 16 ਮਾਰਚ ਨੂੰ ਸ਼ੁਰੂ ਹੋਇਆ ਸੀ ਅਤੇ 31 ਮਾਰਚ ਨੂੰ ਰਿਕਾਰਡ ਸਮੇਂ ਵਿੱਚ ਪੂਰਾ ਹੋਇਆ ਸੀ।
ਟਾਪ 10 ਮੈਰਿਟ ਲਿਸਟ 'ਟ ਅਲੀਗੜ੍ਹ ਜ਼ਿਲ੍ਹੇ ਤੋਂ ਦੋ ਵਿਦਿਆਰਥੀ
ਹਾਈ ਸਕੂਲ ਵਿਚ 89.55 ਫੀਸਦੀ ਵਿਦਿਆਰਥੀ ਪਾਸ ਹੋਏ ਜਦਕਿ ਇੰਟਰਮੀਡੀਏਟ ਵਿਚ 82.60 ਫੀਸਦੀ ਵਿਦਿਆਰਥੀ ਪਾਸ ਹੋਏ। ਅਲੀਗੜ੍ਹ ਜ਼ਿਲ੍ਹੇ ਦੇ ਦੋ ਵਿਦਿਆਰਥੀਆਂ ਨੇ ਟਾਪ 10 ਮੈਰਿਟ ਸੂਚੀ ਵਿੱਚ ਸਥਾਨ ਹਾਸਲ ਕੀਤਾ ਹੈ। ਪਾਸ ਹੋਣ ਵਾਲੇ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਯੂ.ਪੀ. ਬੋਰਡ ਵੱਲੋਂ ਜਾਰੀ ਕੀਤੀ ਗਈ ਮੈਰਿਟ ਸੂਚੀ ਅਨੁਸਾਰ ਅਲੀਗੜ੍ਹ ਜ਼ਿਲ੍ਹੇ ਦੇ ਦੋ ਵਿਦਿਆਰਥੀਆਂ ਨੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ।
ਹੋਰ ਸਥਾਨਾਂ 'ਤੇ ਸੀਤਾਪੁਰ ਨੇ ਕੀਤਾ ਕਬਜ਼ਾ
ਹਾਈ ਸਕੂਲ 'ਚ ਸੂਬੇ ਦੀ ਟਾਪ ਟੈੱਨ ਸੂਚੀ 'ਚ ਸੀਤਾਪੁਰ ਦਾ ਦਬਦਬਾ ਰਿਹਾ। ਦੂਜੇ ਸਥਾਨ ਨੂੰ ਛੱਡ ਕੇ ਸੀਤਾਪੁਰ ਦੇ ਵਿਦਿਆਰਥੀਆਂ ਨੇ ਪਹਿਲੀ ਤੋਂ ਦਸਵੀਂ ਤੱਕ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। ਪ੍ਰਾਚੀ ਨਿਗਮ 591 ਅੰਕ ਲੈ ਕੇ ਸੂਬੇ 'ਚੋਂ ਟਾਪਰ ਬਣੀ। ਨਵਿਆ ਸਿੰਘ 98 ਫੀਸਦੀ ਅੰਕਾਂ ਨਾਲ ਤੀਜੇ ਸਥਾਨ 'ਤੇ ਰਹੀ। ਵੈਸ਼ਨਵੀ 97.83 ਫੀਸਦੀ ਅੰਕ ਲੈ ਕੇ ਚੌਥੇ ਸਥਾਨ 'ਤੇ ਰਹੀ। ਅੰਸ਼ਿਕਾ ਵਰਮਾ ਅਤੇ ਸੋਨਮ ਪਾਠਕ 586 ਅੰਕਾਂ ਨਾਲ ਪੰਜਵੇਂ ਸਥਾਨ 'ਤੇ ਰਹੇ। ਵਰਤਿਕਾ ਸੋਨੀ ਅਤੇ ਮਾਨਸ਼ੀ ਪੋਰਵਾਲ 585 ਅੰਕਾਂ ਨਾਲ ਛੇਵੇਂ, ਅੰਸ਼ੀ ਮੌਰੀਆ, ਕੁਲਸੁਮਾ ਜਹਾਂ ਅਤੇ ਗੌਰੀ ਸਿੰਘ 584 ਅੰਕਾਂ ਨਾਲ ਸੱਤਵੇਂ ਸਥਾਨ 'ਤੇ ਰਹੇ। ਇਸ ਨਾਲ ਅਗਰਾਮਯ ਮੌਰਿਆ, ਲੱਕੀ ਰਾਜ, ਰੀਆ ਵਰਮਾ, ਹਰਸ਼ਿਤ ਵਰਮਾ, ਸੰਜੇ, ਸ਼ਿਖਾ ਵਰਮਾ 583 ਅੰਕਾਂ ਨਾਲ ਅੱਠਵੇਂ ਸਥਾਨ 'ਤੇ ਰਹੇ। ਹੇਮੰਤ ਵਰਮਾ, ਮੰਜੂ ਵਰਮਾ, ਗੋਲਡੀ ਵਰਮਾ 582 ਅੰਕ ਲੈ ਕੇ 9ਵੇਂ ਸਥਾਨ 'ਤੇ ਰਹੇ। 10ਵੇਂ ਨੰਬਰ 'ਤੇ ਅਰਪਨਾ ਗੁਪਤਾ, ਅਭਿਸ਼ੇਕ ਕੁਮਾਰ, ਲਵਲੇਸ਼ ਕੁਮਾਰ, ਸਗੁਨ ਪਟੇਲ, ਨੰਦਨੀ ਕੁਮਾਰੀ ਨੇ 581 ਅੰਕ ਪ੍ਰਾਪਤ ਕੀਤੇ।