ਸੈਲਾਨੀਆਂ ਲਈ ਮੁੜ ਖੁੱਲ੍ਹਿਆ ਐਫਿਲ ਟਾਵਰ

06/26/2020 4:34:31 PM

ਪੈਰਿਸ : ਤਾਲਾਬੰਦੀ ਦੇ 3 ਮਹੀਨੇ ਬਾਅਦ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਸਥਿਤ ਐਫਿਲ ਟਾਵਰ ਨੂੰ ਦੁਬਾਰਾ ਵੀਰਵਾਰ ਨੂੰ ਸੈਲਾਨੀਆਂ ਲਈ ਖੋਲ੍ਹ ਦਿੱਤਾ ਗਿਆ ਹੈ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਇੰਨੇ ਲੰਬੇ ਸਮੇਂ ਦੇ ਲਈ ਐਫਿਲ ਟਾਵਰ ਨੂੰ ਆਮ ਲੋਕਾਂ ਦੇ ਲਈ ਬੰਦ ਕੀਤਾ ਗਿਆ ਸੀ ਪਰ ਹੁਣ ਵੀ ਉਥੇ ਜਾਣ ਵਾਲਿਆਂ ਲਈ ਕਈ ਤਰ੍ਹਾਂ ਦੀਆਂ ਸ਼ਰਤਾਂ ਲਾਗੂ ਕੀਤੀਆਂ ਗਈਆਂ ਹਨ। ਦੱਸ ਦੇਈਏ ਕਿ ਫਰਾਂਸ ਵਿਚ ਤਾਲਾਬੰਦੀ ਲੱਗਣ ਦੇ ਨਾਲ ਹੀ ਐਫਿਲ ਟਾਵਰ ਬੰਦ ਕਰ ਦਿੱਤਾ ਗਿਆ ਸੀ।

PunjabKesari

ਸੀਮਤ ਗਿਣਤੀ ਨਾਲ ਦੁਬਾਰਾ ਖੋਲ੍ਹੇ ਗਏ ਐਫਿਲ ਟਾਵਰ ਵਿਚ ਆਉਣ ਵਾਲੇ 11 ਸਾਲ ਤੋਂ ਜ਼ਿਆਦਾ ਉਮਰ ਵਾਲੇ ਲੋਕਾਂ ਨੂੰ ਫੇਸ ਮਾਸਕ ਪਾਉਣਾ ਲਾਜ਼ਮੀ ਹੈ ਅਤੇ ਦੂਜੀ ਮੰਜ਼ਿਲ ਦੇ ਉਪਰ ਆਮ ਲੋਕ ਨਹੀਂ ਜਾ ਸਕਣਗੇ। ਇੱਥੇ ਆਉਣ ਵਾਲੇ  ਸੈਲਾਨੀਆਂ ਨੂੰ ਲਿਫਟ ਦੀ ਬਜਾਏ ਪੌੜੀਆਂ ਦਾ ਇਸਤੇਮਾਲ ਕਰਨਾ ਹੋਵੇਗਾ, ਕਿਉਂਕਿ 1 ਜੁਲਾਈ ਤੱਕ ਲਿਫਟ ਦੇ ਇਸਤੇਮਾਲ 'ਤੇ ਪਾਬੰਦੀ ਲੱਗੀ ਹੋਈ ਹੈ। ਐਫਿਲ ਟਾਵਰ ਨੂੰ 1889 ਵਿਚ ਬਣ ਕੇ ਤਿਆਰ ਹੋਇਆ ਸੀ। ਹਾਰ ਸਾਲ ਇਥੇ ਕਰੀਬ 70 ਲੱਖ ਸੈਲਾਨੀ ਘੁੰਮਣ ਲਈ ਆਉਂਦੇ ਹਨ। ਫਰਾਂਸ ਯੂਰਪ ਵਿਚ ਕੋਰੋਨਾ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਵਾਲੇ ਦੇਸ਼ਾਂ ਵਿਚੋਂ ਇਕ ਹੈ। ਜਾਨਸ ਹਾਪਕਿੰਸ ਯੂਨੀਵਰਸਿਟੀ ਮੁਤਾਬਕ ਫ਼ਰਾਂਸ ਵਿਚ ਹੁਣ ਤੱਕ 1.98 ਲੱਖ ਲੋਕ ਇਸ ਤੋਂ ਪੀੜਤ ਹੋਏ ਹਨ ਅਤੇ 29,755 ਲੋਕਾਂ ਦੀ ਮੌਤ ਹੋ ਚੁੱਕੀ ਹੈ।


cherry

Content Editor

Related News