ਪ੍ਰੀਖਿਆ ਦੇਣ ਲਈ ਸਕੂਲ ਗਿਆ ਵਿਦਿਆਰਥੀ ਅਗਵਾ!
Thursday, Dec 25, 2025 - 01:13 PM (IST)
ਲੁਧਿਆਣਾ (ਗੌਤਮ): ਮੁਹੱਲਾ ਹਰਗੋਬਿੰਦ ਨਗਰ ਦੇ ਰਹਿਣ ਵਾਲੇ 15 ਸਾਲ ਦੇ ਵਿਦਿਆਰਥੀ ਨੂੰ ਕਿਸੇ ਨੇ ਅਗਵਾ ਕਰ ਲਿਆ। ਵਿਦਿਆਰਥੀ ਘਰੋਂ ਸਕੂਲ ’ਚ ਪ੍ਰੀਖਿਆ ਦੇਣ ਲਈ ਗਿਆ ਸੀ। ਸ਼ਿਕਾਇਤ ਤੋਂ ਬਾਅਦ ਥਾਣਾ ਡਵੀਜ਼ਨ ਨੰ. 3 ਦੀ ਪੁਲਸ ਨੇ ਵਿਦਿਆਰਥੀ ਦੇ ਪਿਤਾ ਦੇ ਬਿਆਨ ’ਤੇ ਅਣਪਛਾਤੇ ’ਤੇ ਮਾਮਲਾ ਦਰਜ ਕਰ ਲਿਆ।
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਪਿਤਾ ਨੇ ਦੱਸਿਆ ਕਿ ਉਸ ਦਾ 15 ਸਾਲ ਦਾ ਬੇਟਾ ਸ਼ਿਵਾ ਜੀ ਨਗਰ ’ਚ ਸਥਿਤ ਸਕੂਲ ’ਚ ਪ੍ਰੀਖਿਅਾ ਦੇਣ ਲਈ ਗਿਆ ਸੀ ਪਰ ਵਾਪਸ ਨਹੀਂ ਆਇਆ ਤਾਂ ਉਸ ਦੀ ਕਾਫ਼ੀ ਭਾਲ ਕੀਤੀ ਗਈ ਪਰ ਉਸ ਦਾ ਕੁਝ ਵੀ ਪਤਾ ਨਹੀਂ ਲੱਗਿਆ। ਉਸ ਨੂੰ ਸ਼ੱਕ ਹੈ ਕਿ ਕਿਸੇ ਅਣਪਛਾਤੇ ਨੇ ਉਸ ਦੇ ਬੇਟੇ ਨੂੰ ਆਪਣੇ ਨਿੱਜੀ ਸੁਆਰਥ ਲਈ ਆਪਣੀ ਨਾਜਾਇਜ਼ ਹਿਰਾਸਤ ’ਚ ਕਿਤੇ ਛੁਪਾ ਕੇ ਰੱਖਿਆ ਹੋਇਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ।
