ਪੰਜਾਬ ''ਚ ਨਵੇਂ ਬਿਜਲੀ ਦੇ ਮੀਟਰਾਂ ਨੂੰ ਲਗਾਉਣ ਵਾਲਿਆਂ ਲਈ ਖੜ੍ਹੀ ਹੋਈ ਵੱਡੀ ਪ੍ਰੇਸ਼ਾਨੀ

Friday, Dec 19, 2025 - 11:44 AM (IST)

ਪੰਜਾਬ ''ਚ ਨਵੇਂ ਬਿਜਲੀ ਦੇ ਮੀਟਰਾਂ ਨੂੰ ਲਗਾਉਣ ਵਾਲਿਆਂ ਲਈ ਖੜ੍ਹੀ ਹੋਈ ਵੱਡੀ ਪ੍ਰੇਸ਼ਾਨੀ

ਲੁਧਿਆਣਾ (ਖੁਰਾਣਾ) : ਬਿਜਲੀ ਦੇ ਨਵੇਂ ਮੀਟਰ ਲਗਵਾਉਣ ਸਬੰਧੀ ਵੱਖ-ਵੱਖ ਵਿਭਾਗਾਂ ਤੋਂ ਪ੍ਰਾਪਤ ਕਰਨ ਵਾਲੀ ਐੱਨ. ਓ. ਸੀ. ਦੀ ਸ਼ਰਤ ਨੂੰ ਖਤਮ ਕਰਨ ਤੋਂ ਬਾਅਦ ਬਿਜਲੀ ਦੇ ਮੀਟਰ ਅਪਲਾਈ ਕਰਨ ਵਾਲਿਆਂ ਦੀ ਗਿਣਤੀ ’ਚ ਚਾਰ ਗੁਣਾ ਤੱਕ ਦਾ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸੈਂਟਰਲ ਜ਼ੋਨ ਤਹਿਤ ਪੈਂਦੇ ਲੁਧਿਆਣਾ ਜ਼ਿਲੇ ਨਾਲ ਸਬੰਧਤ ਇਲਾਕਿਆਂ ਸਿਟੀ ਈਸਟ ਸਰਕਲ ਦੀਆਂ 7 ਡਵੀਜ਼ਨਾਂ ਸਿਟੀ ਸੈਂਟਰ, ਸੀ. ਐੱਮ. ਸੀ., ਫੋਕਲ ਪੁਆਇੰਟ, ਸੁੰਦਰ ਨਗਰ ਅਤੇ ਸਿਟੀ ਵੈਸਟ ਦੀਆਂ 5 ਡਵੀਜ਼ਨਾਂ ਸਿਟੀ ਵੈਸਟ, ਮਾਡਲ ਟਾਊਨ, ਜਨਤਾ ਨਗਰ, ਅਗਰ ਨਗਰ, ਸਟੇਟ ਡਵੀਜ਼ਨ, ਸਬ-ਅਰਬਨ ਇਲਾਕਿਆਂ ਲਲਤੋਂ ਕਲਾਂ, ਅੱਡਾ ਦਾਖਾ, ਰਾਏਕੋਟ, ਜਗਰਾਓਂ, ਮੰਡੀ ਅਹਿਮਦਗੜ੍ਹ ਸਮੇਤ ਖੰਨਾ, ਦੋਰਾਹਾ, ਸਰਹਿੰਦ, ਅਮਲੋਹ ਅਤੇ ਮੰਡੀ ਗੋਬਿੰਦਗੜ੍ਹ ਆਦਿ ਵਿਚ ਪੈਂਦੀਆਂ ਉਨ੍ਹ ਅਪਰੂਵਡ ਕਾਲੋਨੀਆਂ ’ਚ ਵਸੇ ਲੱਖਾਂ ਪਰਿਵਾਰਾਂ ਨੂੰ ਆਪਣੇ ਘਰਾਂ, ਵਪਾਰਕ ਅਦਾਰਿਆਂ ਵਿਚ ਉਦਯੋਗਿਕ ਇਕਾਈਆਂ ਆਦਿ ਵਿਚ ਇਸ ਤੋਂ ਪਹਿਲਾਂ ਬਿਜਲੀ ਦੇ ਨਵੇਂ ਕੁਨੈਕਸ਼ਨ ਲੈਣ ਲਈ ਨਗਰ ਨਿਗਮ, ਪੁੱਡਾ, ਗਲਾਡਾ, ਪੰਚਾਇਤਾਂ ਸਮੇਤ ਕਈ ਹੋਰ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਤੋਂ ਕੋਈ ਬਕਾਇਆ ਨਹੀਂ ਸਬੰਧੀ ‘ਨੋ ਆਬਜੈਕਸ਼ਨ’ ਸਰਟੀਫਿਕੇਟ ਲੈਣ ਦੀ ਲੋੜ ਪੈਂਦੀ ਸੀ ਪਰ ਸਰਕਾਰ ਵਲੋਂ ਬੀਤੇ ਦਿਨੀਂ ਐੱਨ. ਓ. ਸੀ. ਦੀ ਸ਼ਰਤ ਨੂੰ ਖਤਮ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਪਿੰਡਾਂ ਨੂੰ ਹੋਵੇਗਾ ਫਾਇਦਾ, ਹੋ ਗਿਆ ਵੱਡਾ ਐਲਾਨ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਸਰਕਾਰ ਵਲੋਂ ਕੀਤੀ ਗਈ ਪਹਿਲਕਦਮੀ ਤੋਂ ਬਾਅਦ ਹੁਣ ਮੀਟਰ ਅਪਲਾਈ ਕਰਨ ਵਾਲੇ ਖਪਤਕਾਰਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਪਾਵਰਕਾਮ ਵਿਭਾਗ ਦੇ ਐਕਸੀਅਨ ਨੇ ਦੱਸਿਆ ਕਿ ਉਨ੍ਹਾਂ ਦੇ ਦਫਤਰ ਵਿਚ ਐੱਨ. ਓ. ਸੀ. ਦੀ ਸ਼ਰਤ ਖਤਮ ਹੋਣ ਤੋਂ ਪਹਿਲਾਂ ਜਿਥੇ ਇਕ ਮਹੀਨੇ ਵਿਚ ਬਿਜਲੀ ਦੇ 400 ਨਵੇਂ ਕੁਨੈਕਸ਼ਨ ਅਪਲਾਈ ਹੋ ਰਹੇ ਸਨ, ਹੁਣ ਇਹ ਗਿਣਤੀ ਵਧ ਕੇ 2000 ਦਾ ਅੰਕੜਾ ਛੂਹਣ ਲੱਗੀ ਹੈ। ਅਜਿਹੇ ਵਿਚ ਪਾਵਰਕਾਮ ਵਿਭਾਗ ਵਿਚ ਸਟਾਫ ਦੀ ਭਾਰੀ ਕਮੀ ਹੋਣ ਕਾਰਨ ਅਪਲਾਈਕਰਤਾਵਾਂ ਸਮੇਤ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਪ੍ਰੇਸ਼ਾਨੀ ਅਚਾਨਕ ਆਸਮਾਨ ਛੂਹਣ ਲੱਗੀ ਹੈ। ਵਿਭਾਗੀ ਰਿਪੋਰਟ ਦੇ ਮੁਤਾਬਕ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਵਿਭਾਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਲੋਂ ਸਿਰਫ 40 ਫੀਸਦੀ ਅਪਲਾਈਕਰਤਾਵਾਂ ਦੇ ਬਿਜਲੀ ਮੀਟਰ ਹੀ ਲਗਾਏ ਜਾ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਜਾਰੀ ਹੋਏ ਨਵੇਂ ਹੁਕਮ

ਖਪਤਕਾਰਾਂ ਦੀ ਜੇਬ ’ਤੇ ਪੈ ਰਿਹਾ ਡਾਕਾ

ਜਿਥੇ ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਬਿਜਲੀ ਦੇ ਨਵੇਂ ਮੀਟਰਾਂ ਅਤੇ ਤਾਰਾਂ ਦੀ ਉੱਚਿਤ ਸਪਲਾਈ ਨਹੀਂ ਮਿਲ ਪਾ ਰਹੀ, ਉਥੇ ਮੀਟਰ ਲਗਾਉਣ ਲਈ ਲੋਹੇ ਦੇ ਬਾਕਸ ਨਾ ਹੋਣ ਦਾ ਬੋਝ ਵੀ ਮੁਲਾਜ਼ਮਾਂ ਵਲੋਂ ਖਪਤਕਾਰਾਂ ਦੀ ਜੇਬ ’ਤੇ ਪਾਇਆ ਜਾ ਰਿਹਾ ਹੈ, ਜਿਸ ਵਿਚ ਖਪਤਕਾਰਾਂ ਦੇ ਘਰਾਂ ਅਤੇ ਹੋਰਨਾਂ ਥਾਵਾਂ ’ਤੇ ਮੀਟਰ ਲਗਾਉਣ ਲਈ ਪੁੱਜੇ ਮੁਲਾਜ਼ਮ ਸਬੰਧਤ ਖਪਤਕਾਰਾਂ ਤੋਂ 500 ਤੋਂ 1000 ਰੁ. ਦੀ ਵਸੂਲੀ ਕਰ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਭਰਤੀ ਨੂੰ ਪ੍ਰਵਾਨਗੀ, ਇਸ ਵਿਭਾਗ ਵਿਚ ਭਰੀਆਂ ਜਾਣਗੀਆਂ 1,568 ਅਸਾਮੀਆਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News